ETV Bharat / state

ਠੇਕਾ ਮੁਲਾਜ਼ਮਾਂ ਦੇ ਧਰਨੇ ਕਰਨ ਲੋਕ ਪ੍ਰੇਸ਼ਾਨ - ਤਰਨਤਾਰਨ

ਅੰਮ੍ਰਿਤਸਰ ਵਿੱਚ ਵੀ ਠੇਕਾ ਮੁਲਾਜ਼ਮਾਂ (Contract employees) ਵੱਲੋਂ ਹਾਈਵੇਅ ਨੂੰ ਜਾਮ ਕੀਤਾ ਗਿਆ। ਹਾਈਵੇਅ ਜਾਮ ਹੋਣ ਨਾਲ ਇੱਥੇ ਵੱਡੀ ਗਿਣਤੀ ਵਿੱਚ ਵਾਹਨ ਫਸ ਗਏ।

ਠੇਕਾ ਮੁਲਾਜ਼ਮਾਂ ਦੇ ਧਰਨੇ ਕਰਨ ਲੋਕ ਪ੍ਰੇਸ਼ਾਨ
ਠੇਕਾ ਮੁਲਾਜ਼ਮਾਂ ਦੇ ਧਰਨੇ ਕਰਨ ਲੋਕ ਪ੍ਰੇਸ਼ਾਨ
author img

By

Published : Nov 23, 2021, 7:21 PM IST

ਅੰਮ੍ਰਿਤਸਰ: ਪੰਜਾਬ ਵਿੱਚ ਧਰਨਿਆ ਦਾ ਦੌਰ ਲਗਾਤਾਰ ਜਾਰੀ ਹੈ। ਹਾਲਾਂਕਿ ਇਹ ਧਰਨੇ ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Chief Minister Charanjit Singh Channi) ਦੇ ਕਹਿਣ ਤੇ ਕੁਝ ਸਮਾਂ ਹਟ ਗਏ ਸਨ, ਪਰ ਆਪਣੀਆਂ ਮੰਗਾਂ ਪੂਰੀਆਂ ਨਾ ਹੁੰਦੀਆਂ ਵੇਖ ਕੇ ਇਹ ਪ੍ਰਦਰਸ਼ਨਕਾਰੀ ਮੁੜ ਸੜਕਾਂ ‘ਤੇ ਉੱਤਰ ਆਏ ਹਨ। ਮੰਗਲਵਾਰ ਨੂੰ ਠੇਕਾ ਮੁਲਾਜ਼ਮਾਂ (Contract employees) ਵੱਲੋਂ ਪੂਰੇ ਪੰਜਾਬ ਵਿੱਚ ਵੱਖ-ਵੱਖ ਥਾਵਾਂ ‘ਤੇ ਸੜਕੀ ਮਾਰਗ ਨੂੰ ਬੰਦ ਕਰਕੇ ਪੰਜਾਬ ਸਰਕਾਰ (Government of Punjab) ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਹੈ। ਇਸੇ ਤਹਿਤ ਅੰਮ੍ਰਿਤਸਰ ਵਿੱਚ ਵੀ ਠੇਕਾ ਮੁਲਾਜ਼ਮਾਂ (Contract employees) ਵੱਲੋਂ ਹਾਈਵੇਅ ਨੂੰ ਜਾਮ ਕੀਤਾ ਗਿਆ। ਹਾਈਵੇਅ ਜਾਮ ਹੋਣ ਨਾਲ ਇੱਥੇ ਵੱਡੀ ਗਿਣਤੀ ਵਿੱਚ ਵਾਹਨ ਫਸ ਗਏ।

ਠੇਕਾ ਮੁਲਾਜਮਾਂ (Contract employees) ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਏ ਧਰਨੇ ਦੌਰਾਨ ਜਿੱਥੇ ਸਵਾਰੀਆਂ ਪੈਦਲ ਚੱਲ ਕੇ ਖੱਜਲ-ਖੁਆਰ ਹੁੰਦੀਆਂ ਨਜ਼ਰ ਆਈਆਂ। ਉੱਥੇ ਹੀ ਰਾਹਗੀਰ ਜਗਜੀਤ ਸਿੰਘ ਨੇ ਦੱਸਿਆ ਕਿ ਉਹ ਜਲੰਧਰ ਤੋਂ ਆਏ ਹਨ ਅਤੇ ਅੰਮ੍ਰਿਤਸਰ ਨੂੰ ਜਾ ਰਹੇ ਹਨ।

ਉਨ੍ਹਾਂ ਕਿਹਾ ਕਿ ਧਰਨੇ ਕਰੇਕ ਅੱਜ ਉਹ ਬਹੁਤ ਖੱਜਲ-ਖੁਆਰ ਹੋ ਰਹੇ ਹਨ। ਇਸ ਮੌਕੇ ਉਨ੍ਹਾਂ ਨੇ ਪੰਜਾਬ ਸਰਕਾਰ (Government of Punjab) ਨੂੰ ਅਪੀਲ ਕਰਦਿਆ ਕਿਹਾ ਕਿ ਸਰਕਾਰ ਇਨ੍ਹਾਂ ਪ੍ਰਦਰਸ਼ਨਕਾਰੀਆਂ ਦੀਆਂ ਜਾਇਜ਼ ਮੰਗਾਂ ਨੂੰ ਮੰਨ ਲਵੇ ਤਾਂ ਜੋ ਪੰਜਾਬ ਵਿੱਚ ਇਹ ਧਰਨੇ ਖ਼ਤਮ ਹੋ ਸਕਣ ਅਤੇ ਲੋਕ ਅਰਾਮ ਨਾਲ ਸਫ਼ਰ ਕਰ ਸਕਣ।

ਠੇਕਾ ਮੁਲਾਜ਼ਮਾਂ ਦੇ ਧਰਨੇ ਕਰਨ ਲੋਕ ਪ੍ਰੇਸ਼ਾਨ

ਉੱਥੇ ਹੀ ਇਸ ਧਰਨੇ ਵਿੱਚ ਇੱਕ ਬਰਾਤ ਦੀਆਂ ਗੱਡੀਆ ਵੀ ਫਸ ਗਈਆ ਹਨ। ਇਸ ਮੌਕੇ ਵਿਆਹ ਵਿੱਚ ਪਹੁੰਚੇ ਬੈਂਡ ਟੀਮ ਦੇ ਕਪਤਾਲ ਸੁਲਤਾਨ ਸਿੰਘ ਨੇ ਕਿਹਾ ਕਿ ਉਹ ਸ੍ਰੀ ਕਰਤਾਰਪੁਰ ਜਾ ਰਹੇ ਹਨ ਅਤੇ ਤਰਨਤਾਰਨ ਤੋਂ ਬਾਰਾਤ ਲੈ ਕੇ ਆਏ ਹਨ ਅਤੇ ਜਦੋਂ ਬਿਆਸ ਪੁੱਲ ਤੇ ਪੁੱਜੇ ਤਾਂ ਅਚਾਨਕ ਰਸਤਾ ਜਾਮ ਹੋ ਗਿਆ।

ਉਨ੍ਹਾਂ ਕਿਹਾ ਕਿ ਰਾਸਤਾ ਜਾਮ ਹੋਣ ਕਰਕੇ ਉਨ੍ਹਾਂ ਨੂੰ ਪੈਦਲ ਸਫ਼ਰ ਕਰਨਾ ਪਿਆ। ਜਿਸ ਕਰਕੇ ਉਨ੍ਹਾਂ ਨੂੰ ਕਾਫ਼ੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਆਪਣੀ ਗੱਡੀ ਇੱਥੇ ਹੀ ਛੱਡ ਕੇ ਜਾ ਰਹੇ ਹਨ ਤਾਂ ਜੋ ਉਹ ਵਿਆਹ ਵਿੱਚ ਸਮੇਂ ਸਿਰ ਪਹੁੰਚ ਸਕਣ।

ਇਹ ਵੀ ਪੜ੍ਹੋ:ਠੇਕਾ ਮੁਲਾਜ਼ਮਾਂ ਦੇ ਧਰਨੇ ‘ਚ ਫਸੀ ਵਿਆਹ ਵਾਲੀ ਕਾਰਨ

ETV Bharat Logo

Copyright © 2025 Ushodaya Enterprises Pvt. Ltd., All Rights Reserved.