ਅੰਮ੍ਰਿਤਸਰ : ਭੋਲੇ ਭਾਲੇ ਲੋਕਾਂ ਨੂੰ ਆਪਣੇ ਜਾਲ ਵਿੱਚ ਫਸਾ ਕੇ ਵਿਦੇਸ਼ ਭੇਜਣ ਜਾਂ ਪੰਜਾਬ ਵਿੱਚ ਹੀ ਸਰਕਾਰੀ ਨੌਕਰੀ ਲਵਾਉਣ ਦੇ ਝਾਂਸੇ ਵਿੱਚ ਠੱਗੀ ਮਾਰਨ ਦੇ ਅਨੇਕਾਂ ਮਾਮਲੇ ਸਾਹਮਣੇ ਆਉਂਦੇ ਹਨ। ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਤੋਂ, ਜਿੱਥੇ ਕਿ ਇੱਕ ਸਰਪੰਚ ਦੇ ਪਤੀ ਵੱਲੋਂ ਹੀ ਇਲਾਕੇ ਵਿੱਚ ਇੱਕ ਪਰਿਵਾਰ ਨੂੰ ਆਪਣੇ ਝਾਂਸੇ ਵਿੱਚ ਲੈ ਕੇ ਉਹਨਾਂ ਤੋਂ ਢਾਈ ਲੱਖ ਰੁਪਏ ਦੀ ਠੱਗੀ ਕਰ ਲਈ। ਇਸ ਸਬੰਧੀ ਕਾਰਵਾਈ ਲਈ ਪੀੜਤ ਪਰਿਵਾਰ ਨੇ ਪੁਲਿਸ ਨੂੰ ਵੀ ਸ਼ਿਕਾਇਤ ਦਿੱਤੀ ਹੈ। ਜੰਡਿਆਲਾ ਗੁਰੂ ਅਧੀਨ ਆਉਂਦੇ ਪਿੰਡ ਅਮਰਕੋਟ ਦੇ ਮਹਿਲਾ ਸਰਪੰਚ ਦੇ ਪਤੀ ਜੋਗਾ ਸਿੰਘ ਵੱਲੋਂ ਦੇਵੀਦਾਸਪੁਰਾ ਪਿੰਡ ਦੇ ਵਿੱਚ ਠੱਗੀ ਮਾਰੀ ਗਈ ਹੈ।
ਠੱਗੇ ਜਾਣ ਤੋਂ ਬਾਅਦ ਕੀਤੀ ਸ਼ਿਕਾਇਤ : ਇਸ ਸਬੰਧ ਵਿੱਚ ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਜੋਗਾ ਸਿੰਘ ਵੱਲੋਂ ਕਿਹਾ ਗਿਆ ਸੀ ਕਿ ਘਰ ਦੇ ਨੌਜਵਾਨ ਨੂੰ ਪੁਲਿਸ ਵਿੱਚ ਭਰਤੀ ਕਰਵਾ ਦੇਵਾਂਗਾ। ਉਸਨੇ ਝਾਂਸਾ ਦਿੱਤਾ ਕਿ ਸਾਬਕਾ ਐਮਐਲਏ ਸੁਖਵਿੰਦਰ ਸਿੰਘ ਡੈਨੀ ਉਸ ਦਾ ਖ਼ਾਸ ਹੈ ਅਤੇ ਜਲਦੀ ਹੀ ਨੌਜਵਾਨ ਦੀ ਨੌਕਰੀ ਲਗਵਾ ਦੇਵੇਗਾ। ਇਸ ਲਈ ਉਸ ਨੇ ਕਿਹਾ ਕਿ ਢਾਈ ਲੱਖ ਰੁਪਏ ਤੱਕ ਦਾ ਖਰਚ ਆਵੇਗਾ। ਜਦੋਂ ਸਰਪੰਚ ਜੋਗਾ ਸਿੰਘ ਨੇ ਪੈਸੇ ਲੈ ਲਏ ਤਾਂ ਉਸ ਨੇ ਇੱਕ ਕਹਾਣੀ ਬਣਾਈ। ਉਸ ਨੇ ਪੀੜਤ ਨੌਜਵਾਨ ਨਿਰਮਲ ਸਿੰਘ ਦਾ ਕਿਸੇ ਝੂਠ ਹੀ ਕਿਸੇ ਨਾਕੇ 'ਤੇ ਇੰਟਰਵਿਊ ਕਰਵਾ ਦਿੱਤੀ। ਜਦੋਂ ਮੈਨੂੰ ਪਤਾ ਲੱਗਿਆ ਕਿ ਇਹ ਮੇਰੇ ਨਾਲ ਠੱਗੀ ਹੋ ਰਹੀ ਤਾਂ ਮੈਂ ਪੈਸੇ ਜੋਗਾ ਸਿੰਘ ਕੋਲ ਵਾਪਸ ਮੰਗੇ। ਪਰ ਮੈਨੂੰ ਪੈਸੇ ਤਾਂ ਨਹੀਂ ਮਿਲੇ ਮੇਰੇ ਨਾਲ ਠੱਗੀ ਮਾਰੀ ਗਈ। ਇਸ ਸੰਬੰਧ ਵਿੱਚ ਮੈਂ ਪੁਲਿਸ ਕੰਪਲੇਂਟ ਕੀਤੀ ਹੈ। ਜਿਸ ਦੇ ਸਬੂਤ ਵੱਜੋਂ ਅਸੀਂ ਇੱਕ ਆਡੀਓ ਵੀ ਪੁਲਿਸ ਨੂੰ ਦਿੱਤੀ ਹੋਈ ਹੈ। ਪਰ ਪੁਲਿਸ ਵੱਲੋਂ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ।
- VIJAYADASHAMI UTSAV : ਗਾਇਕ ਸ਼ੰਕਰ ਮਹਾਦੇਵਨ ਆਰਐਸਐਸ ਦੇ ਵਿਜਯਾਦਸ਼ਮੀ ਸਮਾਰੋਹ 'ਚ ਹੋਣਗੇ ਮੁੱਖ ਮਹਿਮਾਨ
- New AG of Punjab: ਪੰਜਾਬ ਦੇ ਨਵੇਂ ਐਡਵੋਕੇਟ ਜਨਰਲ ਬਣੇ ਵਕੀਲ ਗੁਰਮਿੰਦਰ ਗੈਰੀ, ਸੀਐੱਮ ਮਾਨ ਨੇ ਦਿੱਤੀ ਵਧਾਈ
- AAP Protest in Chandigarh: ਸ਼ਰਾਬ ਘੁਟਾਲੇ 'ਚ ED ਦੀ ਦਿੱਲੀ 'ਚ ਕਾਰਵਾਈ ਦਾ ਪੰਜਾਬ ਪੁੱਜਿਆ ਸੇਕ, ਭਾਜਪਾ ਦਫ਼ਤਰ ਘੇਰਨ ਜਾ ਰਹੇ AAP ਵਰਕਰ ਪੁਲਿਸ ਨੇ ਡੱਕੇ
ਪੁਲਿਸ ਨੇ ਬਣਦੀ ਕਾਰਵਾਈ ਦਾ ਦਿੱਤਾ ਭਰੋਸਾ : ਉਥੇ ਹੀ ਮਾਮਲੇ ਦੇ ਸਬੰਧ ਵਿੱਚ ਥਾਣਾ ਜੰਡਿਆਲਾ ਗੁਰੂ ਦੇ ਮੁਖੀ ਨੇ ਦੱਸਿਆ ਕਿ ਇਸ ਮਾਮਲੇ ਦੀ ਇਨਕੁਆਇਰੀ ਡੀਐਸਪੀ ਸੁੱਚਾ ਸਿੰਘ ਨੇ ਕੀਤੀ ਹੈ,ਇਸ ਵਿੱਚ ਜੋਗਾ ਸਿੰਘ ਆਰੋਪੀ ਪਾਇਆ ਗਿਆ ਤਾਂ ਉਸ ਦੇ ਉੱਪਰ ਐਫ ਆਈ ਆਰ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ। ਉਸ ਨੂੰ ਥਾਣੇ ਪੇਸ਼ ਹੋਣ ਦੁੇ ਹੁਕਮ ਵੀ ਜਾਰੀ ਕੀਤੇ ਗਏ ਹਨ। ਜੇਕਰ ਸਮੇਂ 'ਤੇ ਨਾ ਹਾਜ਼ਿਰ ਹੋਇਆ ਤਾਂ ਉਸ ਨੂੰ ਸਖਤੀ ਨਾਲ ਵੀ ਪੇਸ਼ ਕੀਤਾ ਜਾਵੇਗਾ।