ਅੰਮ੍ਰਿਤਸਰ: ਪੰਜਾਬ ਕਾਂਗਰਸ ਤੋਂ ਬਾਅਦ ਹੁਣ ਬੀਜੇਪੀ ਦਾ ਵੀ ਅੰਦਰੂਨੀ ਕਲੈਸ਼ ਵਧਣ ਲੱਗਿਆ ਹੈ। ਕਿਸਾਨਾਂ ਦੇ ਮੁੱਦਿਆ ਨੂੰ ਲੈ ਕੇ ਬੀਜੇਪੀ ਦੇ 2 ਵੱਡੇ ਲੀਡਰ ਆਹਮੋ ਸਾਹਮਣੇ ਨੇ। ਪਿਛਲੇ ਦਿਨੀ ਕਿਸਾਨਾਂ ਦੇ ਹੱਕ ਚ ਭਾਜਪਾ ਆਗੂ ਅਨਿਲ ਜੋਸ਼ੀ ਦੇ ਬੋਲਣ ਨਾਲ ਭਾਜਪਾ ਵਿਚ ਬਵਾਲ ਖੜ੍ਹਾ ਹੋ ਗਿਆ ਹੈ। ਜਿਸ ਦੇ ਬਾਅਦ ਅਨਿਲ ਜੋਸ਼ੀ ਨੂੰ ਭਾਜਪਾ ਦੀ ਪੰਜਾਬ ਲੀਡਰਸ਼ਿਪ ਵੱਲੋਂ ਇਕ ਨੋਟਿਸ ਜਾਰੀ ਕੀਤਾ ਗਿਆ ਸੀ।
ਪਾਰਟੀ ਖਿਲਾਫ ਬੋਲਣ ਲਈ ਜਾਰੀ ਕੀਤੇ ਕਾਰਨ ਦੱਸੋ ਨੋਟਿਸ ਦਾ ਹੁਣ ਅਨਿਲ ਜੋਸ਼ੀ ਵੱਲੋਂ ਵੀ ਮੋੜਵਾ ਜੁਆਬ ਦਿੱਤਾ ਗਿਆ ਹੈ। ਜੋਸੀ ਨੇ ਨਾ ਸਿਰਫ਼ ਇੱਕ ਪੱਤਰ ਜਰੀਏ ਪਾਰਟੀ ਪ੍ਰਧਾਨ ਅਸ਼ਵਨੀ ਕੁਮਾਰ ਨੂੰ ਜੁਆਬ ਦਿੱਤਾ ਹੈ ਸਗੋ ਜੋਸ਼ੀ ਨੇ ਆਪਣੇ ਪ੍ਰਧਾਨ ਨੂੰ 5 ਸਾਵਲ ਵੀ ਕੀਤੇ ਹਨ।
ਜੋਸ਼ੀ ਨੇ ਸੂਬਾ ਪ੍ਰਧਾਨ ਨੂੰ ਕੀਤੇ 5 ਸਵਾਲ