ਅੰਮ੍ਰਿਤਸਰ: ਜਲ੍ਹਿਆਵਾਲੇ ਬਾਗ ਸ਼ਹੀਦਾਂ ਦੇ ਪਰਿਵਾਰ, ਜਲ੍ਹਿਆਵਾਲੇ ਬਾਗ ਦੇ ਨਵੀਨੀਕਰਨ ਨੂੰ ਲੈ ਕੇ ਸ਼ਾਂਤੀਪੂਰਵਕ ਰੋਸ਼ ਪ੍ਰਦਰਸ਼ਨ ਕਰ ਰਹੇ ਹਨ। ਉਹ ਕੱਲ੍ਹ ਮੀਡੀਆ ਦੇ ਨਾਲ ਰੂਬਰੂ ਹੋਏ। ਇਸ ਮੌਕੇ ਸ਼ਹੀਦਾਂ ਦੇ ਪਰਿਵਾਰਕ ਮੈਂਬਰਾਂ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ 13 ਤਰੀਕ ਨੂੰ ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਜਲ੍ਹਿਆਵਾਲੇ ਬਾਗ ਦੇ ਸ਼ਹੀਦਾਂ ਦੇ ਪਰਿਵਾਰਾਂ ਨਾਲ ਰੱਖੀ ਮੀਟਿੰਗ ਗਈ ਹੈ।
ਜਿਸ ਦੇ ਚੱਲਦੇ ਜ਼ਿਲ੍ਹਿਆਂ ਦੇ ਬਾਅਦ ਸ਼ਹੀਦਾ ਦੇ ਪਰਿਵਾਰਾਂ ਵੱਲੋਂ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਨੂੰ ਇਕ ਮੰਗ ਪੱਤਰ ਦਿੱਤਾ ਜਿਸ ਵਿਚ ਕਿਹਾ ਗਿਆ ਕਿ ਜੇਕਰ ਪੰਜਾਬ ਦੇ ਮੁੱਖ ਮੰਤਰੀ ਨਾਲ ਜਲ੍ਹਿਆਵਾਲੇ ਬਾਗ ਸ਼ਹੀਦਾਂ ਦੇ ਪਰਿਵਾਰਾਂ ਦੀ ਮੀਟਿੰਗ ਹੁੰਦੀ ਹੈ ਤਾਂ ਉਸਦੀ ਅਗਵਾਈ ਵੀ ਸ਼ਹੀਦਾਂ ਦੇ ਪਰਿਵਾਰ ਹੀ ਕਰਨਗੇ।
ਉਨ੍ਹਾਂ ਕਿਹਾ ਕਿ ਚਾਹੇ ਉਹ ਕਿਸਾਨ ਜਥੇਬੰਦੀਆਂ ਹੋਣ ਜਾਂ ਧਾਰਮਿਕ ਜਥੇਬੰਦੀਆਂ, ਹਰ ਤਰ੍ਹਾਂ ਦੀ ਜਥੇਬੰਦੀ ਵੱਲੋਂ ਸਾਨੂੰ ਸਹਿਯੋਗ ਮਿਲਿਆ ਹੈ। ਪਰ ਕੁਝ ਸ਼ਰਾਰਤੀ ਅਨਸਰ ਸਾਡੇ ਸ਼ਾਂਤੀਪੂਰਵਕ ਰੋਸ਼ ਪ੍ਰਦਰਸ਼ਨ ਦੇ ਵਿੱਚ ਗੜਬੜੀ ਫੈਲਾਉਣ ਦੀ ਕੋਸ਼ਿਸ਼ ਵਿੱਚ ਲੱਗੇ ਹੋਏ ਹਨ। ਅਸੀਂ ਉਨ੍ਹਾਂ ਦੇ ਮਨਸੂਬੇ ਕਾਮਯਾਬ ਨਹੀਂ ਹੋਣ ਦੇਵਾਂਗੇ ਇਸ ਕਰਕੇ ਅਸੀਂ ਇਹ ਵੀ ਸਰਕਾਰ ਅੱਗੇ ਮੀਡੀਆ ਰਾਹੀਂ ਅਪੀਲ ਕਰਦੇ ਹਾਂ ਕਿ ਇਨ੍ਹਾਂ ਸ਼ਰਾਰਤੀ ਅਨਸਰਾਂ ਦਾ ਧਿਆਨ ਰੱਖਿਆ ਜਾਵੇ ਤਾਂ ਜੋ ਜਲ੍ਹਿਆਵਾਲੇ ਬਾਗ ਦੇ ਨਵੀਨੀਕਰਨ ਨੂੰ ਲੈ ਕੇ ਕੀਤਾ ਜਾ ਰਹੇ ਸ਼ਾਂਤੀਪੂਰਵਕ ਰੋਸ ਪ੍ਰਦਰਸ਼ਨ ਨਿਰਵਿਘਨ ਚੱਲਦਾ ਰਹੇ।
ਸ਼ਹੀਦ ਪਰਿਵਾਰਾਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸਾਡੇ ਵੱਲੋਂ ਜਿਹੜੀ ਗਿਆਰਾਂ ਮੰਗਾਂ ਸਰਕਾਰ ਨੂੰ ਮੰਨਣ ਲਈ ਕਿਹਾ ਸੀ ਉਨ੍ਹਾਂ ਵਿੱਚ ਕੁਝ ਸੁਝਾਅ ਵੀ ਦਿੱਤੇ ਗਏ ਹਨ ਪਰ ਸਰਕਾਰ ਵੱਲੋਂ ਅਜੇ ਤੱਕ ਕੋਈ ਮੰਗ ਨਹੀਂ ਮੰਨੀ ਗਈ। ਜਿਸ ਦੇ ਚਲਦੇ ਸਾਡਾ ਰੋਸ ਲਗਾਤਾਰ ਜਾਰੀ ਹੈ ਅਸੀਂ ਰੋਸ਼ ਪ੍ਰਦਰਸ਼ਨ ਕਰਦੇ ਰਹਾਂਗੇ ਜਿੰਨਾਂ ਚਿਰ ਤੱਕ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨਦੀ।
ਉਨ੍ਹਾਂ ਕਿਹਾ ਕਿ ਸਾਨੂੰ ਪੂਰੀ ਆਸ ਹੈ ਕਿ ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਜਲ੍ਹਿਆਵਾਲੇ ਬਾਗ ਦੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਬਣਦਾ ਮਾਨ ਸਨਮਾਨ ਜ਼ਰੂਰ ਦਿਵਾਉਣਗੇ। ਉਨ੍ਹਾਂ ਮੁੱਖ ਮੰਤਰੀ ਅੱਗੇ ਇਹ ਵੀ ਮੰਗ ਕੀਤੀ ਕਿ ਜਿੰਨਾਂ ਸਾਡੇ ਦੇਸ਼ ਨੂੰ ਆਜ਼ਾਦੀ ਵਿੱਚ ਵਡਮੁੱਲਾਂ ਯੋਗਗਦਾਨ ਪਾਇਆ ਚਾਹੇ ਉਹ ਸ਼ਹੀਦੇ ਆਜ਼ਮ ਭਗਤ ਸਿੰਘ ਤੇ ਸ਼ਹੀਦ ਊਧਮ ਤੇ ਕਰਤਾਰ ਸਿੰਘ ਸਰਾਭਾ, ਇਨ੍ਹਾਂ ਸ਼ਹੀਦਾਂ ਦੇ ਪਰਿਵਾਰਾਂ ਨੂੰ ਪੰਜਾਬ ਰਤਨ ਅਤੇ ਭਾਰਤ ਰਤਨ ਨਾਲ ਨਿਵਾਜਿਆ ਜਾਵੇ।
ਉਨ੍ਹਾਂ ਕਿਹਾ ਕਿ ਜੱਲ੍ਹਿਆਂਵਾਲੇ ਬਾਗ਼ ਦਾ ਸਾਕਾ ਕੋਈ ਛੋਟਾ ਸਾਕਾ ਨਹੀਂ ਸੀ । ਇਹ ਸਾਕਾ ਦੇਸ਼ ਦੀ ਆਜ਼ਾਦੀ ਲਈ ਇੱਕ ਪਲੇਟਫਾਰਮ ਬਣਿਆ। ਅਸੀਂ ਆਪਣੇ ਮੁੱਖ ਮੰਤਰੀ ਚਰਨਜੀਤ ਚੰਨੀ ਤੋਂ ਆਸ ਕਰਦੇ ਹਾਂ ਕਿ ਸਾਡੀਆਂ ਮੰਗਾਂ ਤੇ ਉਹ ਜ਼ਰੂਰ ਵਿਚਾਰ ਕਰਨਗੇ ਤੇ ਸਾਡੀ ਗੱਲ ਕੇਂਦਰ ਸਰਕਾਰ ਤੱਕ ਪਹੁੰਚਾਉਣਗੇ।
ਇਹ ਵੀ ਪੜ੍ਹੋ:- ਜਲ੍ਹਿਆਵਾਲਾ ਬਾਗ ਮਾਮਲਾ ਗਰਮਾਇਆ, ਸੰਘਰਸ਼ ਕਮੇਟੀ ਨੇ ਵਿੱਢਿਆ ਸੰਘਰਸ਼