ਅੰਮ੍ਰਿਤਸਰ : ਅੱਜ ਸੀਬੀਐਸਸੀ ਵੱਲੋਂ ਦੇ 12ਵੀਂ ਜਮਾਤ ਦੇ ਨਤੀਜੇ ਐਲਾਨੇ ਗਏ। ਇਨ੍ਹਾਂ ਵਿੱਚ ਅੰਮ੍ਰਿਤਸਰ ਦੇ ਡੀਏਵੀ ਪਬਲਿਕ ਸਕੂਲ ਦੀ ਵਿਦਿਆਰਥਣ ਕਾਸਵੀ ਅਗਰਵਾਲ ਨੇ 98.8% ਅੰਕ ਹਾਸਲ ਕਰ ਕੇ ਜ਼ਿਲ੍ਹੇ ਵਿੱਚੋਂ ਟਾਪ ਕੀਤਾ ਹੈ। ਕਾਸਵੀ ਦੀ ਇਸ ਪ੍ਰਾਪਤੀ ਉਤੇ ਸਕੂਲ ਦੇ ਪ੍ਰਿੰਸੀਪਲ ਵੱਲੋਂ ਅੱਵਲ ਆਉਣ ਵਾਲੇ ਵਿਦਿਆਰਥੀਆਂ ਦਾ ਲੱਡੂਆਂ ਨਾਲ ਮੂੰਹ ਮੀਠਾ ਕਰਵਾਇਆ ਗਿਆ ਅਤੇ ਬੱਚਿਆਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਗਈ।
ਪ੍ਰਿੰਸੀਪਲ ਨੇ ਬੱਚਿਆਂ ਨੂੰ ਦਿੱਤੀ ਵਧਾਈ : ਇਸ ਮੌਕੇ ਗੱਲਬਾਤ ਕਰਦਿਆਂ ਪ੍ਰਿੰਸੀਪਲ ਵੱਲੋਂ ਜਿਥੇ ਬੱਚਿਆਂ ਨੂੰ ਵਧਾਈ ਦਿੱਤੀ ਗਈ, ਉਥੇ ਹੀ ਬੱਚਿਆ ਦੀ ਤਿਆਰੀ ਸੰਬਧੀ ਸਕੂਲ ਦੇ ਅਧਿਆਪਕਾਂ ਦਾ ਵੀ ਧੰਨਵਾਦ ਕਰ ਹੌਸਲਾ ਹਫਜ਼ਾਈ ਕੀਤੀ ਗਈ। ਇਸ ਮੌਕੇ 12ਵੀਂ ਕਲਾਸ ਕਾਮਰਸ ਵਿਚ 98.8% ਅੰਕ ਹਾਸਲ ਕਰਨ ਵਾਲੀ ਕਾਸਵੀ ਅਗਰਵਾਲ ਨੇ ਦੱਸਿਆ ਕਿ ਉਸਦੇ ਸਕੂਲ ਅਧਿਆਪਕਾ ਅਤੇ ਮਾਪਿਆਂ ਦੇ ਸਹਿਯੋਗ ਸਦਕਾ ਉਹ ਅਜ ਇਸ ਮੁਕਾਮ ਉਤੇ ਪਹੁੰਚੀ ਹੈ ਅਤੇ ਉਹ ਜਿੰਨਾ ਵੀ ਉਹਨਾਂ ਦਾ ਧੰਨਵਾਦ ਕਰੇ ਘਟ ਹੈ। ਵਿਦਿਆਰਥੀ ਨੂੰ ਮਿਹਨਤ ਕਰ ਆਪਣੇ ਮਾਪਿਆਂ ਅਤੇ ਸਕੂਲ ਦਾ ਹਮੇਸ਼ਾ ਨਾਮ ਰੌਸ਼ਨ ਕਰਨਾ ਚਾਹੀਦਾ ਹੈ।
- Encounter Naxalites in Sukma: ਸੁਕਮਾ 'ਚ ਸੁਰੱਖਿਆ ਬਲਾਂ ਤੇ ਨਕਸਲੀਆਂ ਵਿਚਾਲੇ ਮੁਕਾਬਲਾ, ਇਕ ਨਕਸਲੀ ਢੇਰ
- ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਚਾਰੇ ਦਰਵਾਜ਼ੇ ਲੱਗਣਗੇ ਮੈਟਲ ਡਿਟੈਕਟਰ, ਸੰਗਤ ਦੀ ਸੁਰੱਖਿਆ ਲਈ ਲਿਆ ਜਾ ਰਿਹਾ ਫੈਸਲਾ !
- Pakistan Political Crisis: ਇਸਲਾਮਾਬਾਦ ਹਾਈਕੋਰਟ ਤੋਂ ਇਮਰਾਨ ਖਾਨ ਨੂੰ ਮਿਲੀ ਵੱਡੀ ਰਾਹਤ, ਸਾਰੇ ਮਾਮਲਿਆਂ 'ਚ ਮਿਲੀ ਜ਼ਮਾਨਤ
ਨਤੀਜਿਆਂ ਵਿੱਚ ਕੁੜੀਆਂ ਰਹੀਆਂ ਅੱਗੇ : ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀਬੀਐਸਈ) ਨੇ ਅੱਜ 12ਵੀਂ ਬੋਰਡ ਪ੍ਰੀਖਿਆ ਦੇ ਨਤੀਜੇ ਐਲਾਨ ਦਿੱਤੇ ਹਨ। ਇਸ ਸਾਲ ਲਗਭਗ 16.9 ਲੱਖ ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ। ਇਹ ਪ੍ਰੀਖਿਆ 15 ਫਰਵਰੀ ਤੋਂ 5 ਅਪ੍ਰੈਲ, 2023 ਤੱਕ ਚੱਲੀ। CBSE ਬੋਰਡ ਦੀਆਂ ਇਨ੍ਹਾਂ ਪ੍ਰੀਖਿਆਵਾਂ ਵਿੱਚ ਲਗਭਗ 39 ਲੱਖ ਵਿਦਿਆਰਥੀ ਬੈਠੇ ਸਨ। ਦਸਵੀਂ ਅਤੇ ਬਾਰ੍ਹਵੀਂ ਜਮਾਤ ਦੀ ਪ੍ਰੀਖਿਆ ਸਫਲਤਾਪੂਰਵਕ ਕਰਵਾਈ ਗਈ। ਅਤੇ ਹੁਣ ਵਿਦਿਆਰਥੀ ਆਪਣੇ ਨਤੀਜਿਆਂ ਦੀ ਉਡੀਕ ਕਰ ਰਹੇ ਹਨ।
ਇਨ੍ਹਾਂ ਪ੍ਰੀਖਿਆਵਾਂ ਵਿੱਚ 87.33 ਫੀਸਦੀ ਵਿਦਿਆਰਥੀ ਸਫਲ ਹੋਏ ਹਨ। ਅਧਿਕਾਰੀਆਂ ਮੁਤਾਬਕ ਇਸ ਸਾਲ ਨੈਸ਼ਨਲ ਪਾਸ ਹੋਣ ਵਾਲੇ ਵਿਦਿਆਰਥੀਆਂ ਦੀ ਗਿਣਤੀ 'ਚ ਗਿਰਾਵਟ ਆਈ ਹੈ। ਹਾਲਾਂਕਿ ਤ੍ਰਿਵੇਂਦਰਮ ਖੇਤਰ 99.91 ਫੀਸਦੀ ਦੇ ਨਾਲ ਸਿਖਰ 'ਤੇ ਰਿਹਾ। ਇਸ ਸਾਲ 90.68 ਫੀਸਦੀ ਲੜਕੀਆਂ ਪਾਸ ਹੋਈਆਂ ਹਨ। ਜੋ ਕਿ ਲੜਕਿਆਂ ਨਾਲੋਂ 6.01 ਫੀਸਦੀ ਵੱਧ ਹੈ। CBSE ਨਾਲ ਜੁੜੇ ਸੂਤਰਾਂ ਨੇ ਕਿਹਾ ਹੈ ਕਿ ਇਸ ਵਾਰ ਪ੍ਰੀਖਿਆ ਦੇ ਨਤੀਜਿਆਂ ਦੇ ਨਾਲ ਕੋਈ ਮੈਰਿਟ ਸੂਚੀ ਜਾਰੀ ਨਹੀਂ ਕੀਤੀ ਜਾਵੇਗੀ। ਨਾ ਹੀ ਕਿਸੇ ਵਿਦਿਆਰਥੀ ਦੀ ਮਾਰਕਸ਼ੀਟ 'ਤੇ ਪਹਿਲੀ, ਦੂਜੀ ਜਾਂ ਤੀਜੀ ਡਿਵੀਜ਼ਨ ਬਾਰੇ ਜਾਣਕਾਰੀ ਹੋਵੇਗੀ। ਸੀਬੀਐਸਈ ਸੂਤਰਾਂ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਬੇਲੋੜੇ ਮੁਕਾਬਲੇ ਤੋਂ ਬਚਾਉਣ ਲਈ ਅਜਿਹਾ ਕਦਮ ਚੁੱਕਿਆ ਗਿਆ ਹੈ।