ਅੰਮ੍ਰਿਤਸਰ: ਕੈਬਨਿਟ ਮੰਤਰੀ ਡਾਕਟਰ ਇੰਦਰਬੀਰ ਸਿੰਘ ਨਿੱਜਰ Cabinet Minister Inderbir Singh Nijjar ਨੇ ਅੱਜ ਬੁੱਧਵਾਰ ਨੂੰ ਅੰਮ੍ਰਿਤਸਰ ਵਿਖੇ ਪੰਜਾਬੀਆਂ ਉੱਤੇ ਵਿਵਾਦਿਤ ਬਿਆਨ ਦਿੱਤਾ ਸੀ। ਜਿਸ ਤੋਂ ਬਾਅਦ ਪੰਜਾਬੀਆਂ ਦੇ ਕੀਤੀ ਗਈ ਟਿੱਪਣੀ ਉੱਤੇ ਕੈਬਨਿਟ ਮੰਤਰੀ ਇੰਦਰਬੀਰ ਸਿੰਘ ਨਿੱਝਰ ਨੇ ਯੂ ਟਰਨ ਲਿਆ ਹੈ ਅਤੇ ਵੀਡੀਓ ਜਾਰੀ ਕਰਕੇ ਪੰਜਾਬੀਆਂ ਤੋਂ ਮਾਫੀ ਮੰਗੀ ਹੈ। Inderbir Singh Nijjar apologized to Punjabi
ਜਿੱਥੇ ਕੈਬਨਿਟ ਮੰਤਰੀ ਡਾਕਟਰ ਇੰਦਰਬੀਰ ਸਿੰਘ ਨਿੱਜਰ Cabinet minister Inderbir Singh Nijjar ਨੇ ਮੀਡੀਆ ਨਾਲ ਗੱਲਬਾਤ ਕਰਦਿਆ ਕਿਹਾ ਸੀ ਕਿ ਸਾਡੇ ਪੰਜਾਬੀਆਂ ਵਰਗੀ ਬੇਵਕੂਫ ਕੌਮ ਕੀਤੇ ਨਹੀਂ ਹੈ। ਉਨ੍ਹਾਂ ਕਿਹਾ ਕਿ ਲੋਕਾਂ ਵੱਲੋਂ ਪਾਣੀ ਦੀ ਬੇਲੋੜੀ ਵਰਤੋਂ ਕੀਤੀ ਜਾ ਰਹੀ ਹੈ, ਪਹਿਲਾ ਲੋਕ ਪਾਣੀ ਲਈ ਲੜਦੇ ਹੁੰਦੇ ਸਨ। ਉਨ੍ਹਾਂ ਕਿਹਾ ਕਿ ਸਾਡਾ ਸੂਬਾ ਰਾਜਸਥਾਨ ਬਣ ਰਿਹਾ ਹੈ। controversial statement regarding Punjabi
ਪੰਜਾਬ ਵਿੱਚ ਪਾਣੀ ਘੱਟਣ 'ਤੇ ਬੋਲੇ, ਇੰਦਰਬੀਰ ਸਿੰਘ ਨਿੱਜਰ:- ਇਸ ਦੌਰਾਨ ਹੀ ਕੈਬਨਿਟ ਮੰਤਰੀ ਡਾਕਟਰ ਇੰਦਰਬੀਰ ਸਿੰਘ ਨਿੱਜਰ ਨੇ ਮੀਡੀਆ ਨਾਲ ਗੱਲਬਾਤ ਕਰਦਿਆ ਅੱਗੇ ਕਿਹਾ ਕਿ ਅਸੀਂ ਜਿਮੀਦਾਰਾਂ ਨੂੰ ਕਣਕ ਅਤੇ ਝੋਨੇ ਵੱਲ ਧੱਕਦੇ ਰਹੇ ਹਾਂ, ਜਿਸਦੇ ਕਰਕੇ ਪਾਣੀ ਘੱਟ ਰਿਹਾ ਹੈ। ਉਨ੍ਹਾਂ ਕਿਹਾ ਕਿ ਗੰਨੇ ਦਾ ਪੰਜਾਬ ਵਿੱਚ ਸਭ ਤੋਂ ਵੱਧ ਹੈ, ਉਨ੍ਹਾਂ ਕਿਹਾ ਕਿ ਅਸੀ ਸ਼ਹਿਰ ਵਾਸੀਆਂ ਵੱਲ ਵੀ ਧਿਆਨ ਦੇਣਾ ਹੈ ਅਤੇ ਸ਼ਹਿਰ ਵਾਸੀਆਂ ਨੂੰ ਪਾਣੀ ਸੀਵਰੇਜ ਦੀ ਸਹੂਲਤ ਵੀ ਦੇਣੀ ਹੈ, ਬੱਚਿਆਂ ਲਈ ਚੰਗੇ ਸਕੂਲ ਕਾਲਜ ਵੀ ਬਣਾਉਣੇ ਹਨ ਅਤੇ ਪੈਸਾ ਕਿੱਥੋਂ ਆਉਣਾ ਹੈ, ਸਾਰਾ ਕੁਝ ਬਜਟ ਵਿਚ ਰਹਿ ਕੇ ਹੀ ਹੋਣਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਸਭ ਨੂੰ ਮਿਲ ਕੇ ਇਨ੍ਹਾਂ ਗੱਲਾਂ ਵੱਲ ਧਿਆਨ ਦੇਣ ਦੀ ਲੋੜ ਹੈ।
ਸ਼ਹਿਰ ਵਿੱਚ ਲੋਕਾਂ ਨੂੰ ਸਹੂਲਤਾਂ ਦੇਣਾ ਜਾਰੀ, ਇੰਦਰਬੀਰ ਸਿੰਘ ਨਿੱਜਰ :- ਇਸ ਤੋਂ ਇਲਾਵਾਂ ਡਾਕਟਰ ਇੰਦਰਬੀਰ ਸਿੰਘ ਨਿੱਜਰ ਨੇ ਕਿਹਾ ਕਿ 31 ਦਸੰਬਰ ਤੱਕ ਸ਼ਹਿਰ ਵਿਚ ਅਸੀਂ ਨਵੀਆਂ ਲਾਈਟਾਂ ਚੋਰਾਹਿਆਂ ਵਿਚ ਲੱਗਾ ਰਹੇ ਹਾਂ ਅਤੇ ਸੀਸੀਟੀਵੀ ਕੈਮਰੇ ਵੀ ਚੌਕਾਂ ਵਿਚ ਲਗਾਉਣ ਜਾਣ ਰਹੇ ਹਾਂ। ਡਾ ਨਿੱਜਰ ਨੇ ਕਿਹਾ ਬਹੁਤ ਜਲਦ ਹੀ ਲੋਕਾਂ ਦੀ ਸਹੂਲਤ ਲਈ ਅਸੀਂ ਸੜਕਾਂ ਉੱਤੇ ਕਬਜ਼ੇ ਜਿਹੜੇ ਫੁੱਟਪਾਥਾਂ ਉਪਰ ਕੀਤੇ ਹੋਏ ਹਨ, ਉਨ੍ਹਾਂ ਨੂੰ ਹਟਾਉਣ ਜਾ ਰਹੇ ਹਾਂ। ਜਿਵੇਂ ਹੈਰੀਟੇਜ ਸਟਰੀਟ ਹੈ, ਹਾਲ ਬਜ਼ਾਰ ਹੈ, ਬੱਸ ਸਟੈਂਡ ਹੈ, ਹੋਰ ਵੀ ਕਈ ਇਲਾਕੇ ਹਨ, ਜਿੰਨ੍ਹਾਂ ਜਗ੍ਹਾ ਤੋਂ ਇਸ ਕਰਕੇ ਅਸੀਂ ਹਟਾਉਣ ਜਾ ਰਹੇ ਹਾਂ ਤਾਂ ਜੋ ਲੋਕਾਂ ਨੂੰ ਆਉਣ ਜਾਣ ਵਿਚ ਸਹੂਲਤ ਮਿਲ ਸਕੇ। ਕੁਝ ਲੋਕਾਂ ਨੇ ਸਾਰੇ ਸ਼ਹਿਰ ਨੂੰ ਸੂਲੀ ਉੱਤੇ ਟੰਗਿਆ ਹੋਇਆ ਹੈ, ਅਸੀਂ ਲੋਕਾਂ ਨੂੰ ਸਹੂਲਤ ਦੇਣੀ ਹੈ।
ਵਧੀਆ ਤਰੀਕੇ ਨਾਲ ਪੁੱਲ ਬਣਾਉਣ ਦਾ ਉਪਰਾਲਾ :- ਇਸ ਦੌਰਾਨ ਹੀ ਰਿਗੋ ਬ੍ਰਿਜ ਦੀ ਖ਼ਸਤਾ ਹਾਲਤ ਨੂੰ ਲੈ ਕੇ ਉਨ੍ਹਾਂ ਕਿਹਾ ਕਿ ਰੇਲਵੇ ਵਿਭਾਗ ਦੇ ਅਧਿਕਾਰੀਆਂ ਨਾਲ ਇਸ ਬਾਰੇ ਗੱਲਬਾਤ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਬੜੇ ਵਧੀਆ ਤਰੀਕੇ ਨਾਲ ਪੁੱਲ ਬਣਾਉਣ ਦਾ ਉਪਰਾਲਾ ਕੀਤਾ ਜਾ ਸਕਦਾ ਸੀ, ਪਰ ਇਸ ਬਾਰੇ ਕੋਈ ਧਿਆਨ ਨਹੀਂ ਦਿੱਤਾ ਗਿਆ, ਅਸੀ ਭਾਰੀ ਟਰੈਫਿਕ ਦੀ ਆਵਾਜਾਈ ਪੁੱਲ ਤੋਂ ਬੰਦ ਕੀਤੀ ਸੀ, ਪਰ ਪਤਾ ਨਹੀਂ ਕਿਸਨੇ ਇਹ ਰਸਤਾ ਖੋਲ੍ਹ ਦਿੱਤਾ, ਲੋਕ ਬਦਮਾਸ਼ੀ ਕਰ ਰਹੇ ਹਨ।
ਇਹ ਵੀ ਪੜੋ:- ਨੀਤੀ ਬੰਸਲ ਨੇ ਜਿੱਤਿਆ ਆਇਰਨ ਮੈਨ ਦਾ ਖਿਤਾਬ, ਇਸ ਉਮਰ ਦੇ ਬਾਵਜੂਦ ਫਿੱਟਨੈੱਸ ਵਿੱਚ ਦੇ ਰਹੀ ਜਵਾਨਾਂ ਨੂੰ ਮਾਤ