ਅੰਮ੍ਰਿਤਸਰ: ਗੁਰੂ ਨਗਰੀ ਦੇ ਹਲਕਾ ਦੱਖਣੀ ਤਰਨਤਾਰਨ ਰੋਡ 'ਤੇ ਸਥਿਤ ਨਿਊ ਈਸ਼ਵਰ ਨਗਰ ਕਲੋਨੀ ਦੇ ਵਸਨੀਕਾਂ ਵਲੋਂ ਸੂਬਾ ਸਰਕਾਰ ਦੇ ਖਿਲਾਫ ਰੋਸ਼ ਪ੍ਰਦਰਸ਼ਨ ਕੀਤਾ ਗਿਆ। ਇਲਾਕਾ ਨਿਵਾਸੀ ਬੁਨਿਆਦੀ ਸਹੂਲਤਾਂ ਨੂੰ ਤਰਸ ਰਹੇ ਹਨ। ਇਲਾਕੇ ਦੇ ਲੋਕਾਂ ਵੱਲੋਂ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਕੀਤਾ ਗਿਆ। ਨਿਊ ਈਸ਼ਵਰ ਨਗਰ ਕਲੋਨੀ ਵਿੱਚ ਪਾਣੀ ਦੀ ਨਿਕਾਸੀ ਦਾ ਪ੍ਰਬੰਧ, ਪੱਕੀਆਂ ਗਲੀਆਂ, ਆਦਿ ਦਾ ਪ੍ਰਬੰਧ ਨਹੀ ਹੈ।
ਮੁੱਢਲੀਆਂ ਸਹੂਵਤਾਂ ਨੂੰ ਤਰਸੇ ਲੋਕ: ਉਨ੍ਹਾਂ ਕਿਹਾ ਕਿ ਸਾਡੇ ਹਲਕੇ ਦੇ ਵਿਧਾਇਕ ਦੇ ਕੈਬਿਨੇਟ ਮੰਤਰੀ ਬਣਨ 'ਤੇ ਅਸੀਂ ਬੜੇ ਖੁਸ਼ ਸੀ ਕਿ ਸਾਡੇ ਇਲਾਕੇ ਦੇ ਪਹਿਲ ਦੇ ਆਧਾਰ ਤੇ ਕੰਮ ਹੋਣਗੇ। ਪਰ ਸਾਡੇ ਇਲਾਕੇ ਦੇ ਲੋਕ ਸਹੂਲਤਾਂ ਨੂੰ ਤਰਸ ਰਹੇ ਹਨ। ਅਸੀਂ ਕਈ ਵਾਰ ਕੈਬਿਨੇਟ ਮੰਤਰੀ ਨਿੱਜਰ ਨੂੰ ਮਿਲੇ ਪਰ ਉਨ੍ਹਾਂ ਨੇ ਦੋ ਟੁੱਕ ਜਵਾਬ ਦਿੱਤਾ ਉਨ੍ਹਾਂ ਕਿਹਾ ਕਿ ਆਪ ਪੈਸੇ ਇਕੱਠੇ ਕਰ ਕੇ ਆਪਣੇ ਹਲਕੇ ਦੀ ਡਿਵੈਲਪਮੈਂਟ ਕਰਵਾ ਲਵੋ। ਉਨ੍ਹਾਂ ਕਿਹਾ ਕਿ ਇਲਾਕੇ ਦੇ ਲੋਕ ਪੀਣ ਵਾਲੇ ਪਾਣੀ ਨੂੰ ਤਰਸ ਰਹੇ ਹਨ ਇਲਾਕੇ ਵਿੱਚ ਸੀਵਰੇਜ ਨਹੀਂ ਹਨ।
ਪ੍ਰਾਇਵੇਟ ਕਾਲੋਨੀ ਦੱਸ ਕੇ ਵਿਕਾਸ ਕਰਨ ਤੋਂ ਨਾਂਹ: ਇਲਾਕੇ ਦੇ ਲੋਕਾਂ ਨੇ ਕਿਹਾ ਪਿਛਲੇ ਵਿਧਾਇਕ ਬੁਲਾਰਿਆ ਵੀ ਇਹੋ ਕਿਹੰਦੇ ਸਨ ਕੀ ਇਹ ਕਾਲੋਨੀ ਪ੍ਰਾਇਵੇਟ ਹੈ। ਅਸੀਂ ਆਪ ਪਾਰਟੀ ਤੇ ਭਰੋਸਾ ਕਰਕੇ ਉਨ੍ਹਾਂ ਨੂੰ ਵੋਟਾਂ ਪਾਇਆ ਭਗਵੰਤ ਮਾਨ ਕਹਿੰਦੇ ਸਨ ਆਪ ਪਾਰਟੀ ਆਮ ਲੋਕਾਂ ਦੀ ਪਾਰਟੀ ਹੈ ਪਰ ਹੁਣ ਸਾਨੂੰ ਨਿੱਜਰ ਮੰਤਰੀ ਵੱਲੋ ਵੀ ਕਿਹਾ ਜਾ ਰਿਹਾ ਹੈ ਇਹ ਕਾਲੋਨੀ ਪ੍ਰਾਇਵੇਟ ਹੈ। ਜੇਕਰ ਇਹ ਕਾਲੋਨੀ ਪ੍ਰਾਇਵੇਟ ਹੈ ਤਾਂ ਫਿਰ ਵੋਟਾਂ ਕਿਸ ਮੂੰਹ ਨਾਲ ਮੰਗਣ ਆਏ ਸਨ। ਉਸ ਸਮੇਂ ਵੱਡੇ-ਵੱਡੇ ਵਾਅਦੇ ਕੀਤੇ ਸਨ। ਤੁਹਾਡੀ ਕਾਲੋਨੀ ਪਹਿਲ ਦੇ ਅਧਾਰ 'ਤੇ ਬਣਾਵਾਂਗੇ। ਉਨ੍ਹਾਂ ਕਿਹਾ ਹਾਉਸ ਟੈਕਸ 'ਤੇ ਐਨਉਸੀ ਲੈਣ ਦਾ ਕੀ ਫਾਇਦਾ ਜੇਕਰ ਸਾਡੇ ਇਲਾਕੇ ਦਾ ਕੰਮ ਨਹੀਂ ਹੋਣਾ। ਉਨ੍ਹਾਂ ਕਿਹਾ ਜੇਕਰ ਸਾਡੇ ਹਲਕੇ ਦਾ ਕੱਮ ਨਾ ਹੋਇਆ ਤਾਂ ਅਸੀਂ ਸੜਕਾਂ ਜਾਮ ਕਰ ਸਰਕਾਰ ਖਿਲਾਫ ਰੋਸ਼ ਪ੍ਰਦਰਸ਼ਨ ਕਰਾਂਗੇ।
ਇਹ ਵੀ ਪੜ੍ਹੋ:- Punjab governments diary: ਪੰਜਾਬ ਸਰਕਾਰ ਦੀ ਡਾਇਰੀ ਉੱਤੇ ਫੋਟੋ ਲਗਾ ਕਸੂਤੇ ਫਸੇ ਸੀਐੱਮ ਮਾਨ, ਵਿਰੋਧੀਆਂ ਨੇ ਕੱਸੇ ਤੰਜ਼