ਅੰਮ੍ਰਿਤਸਰ: ਜ਼ਿਲ੍ਹੇ ਵਿੱਚ ਪਿਛਲੇ ਦਿਨੀਂ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਵਾਪਰੀ ਅੱਗ ਲੱਗਣ ਦੀ ਘਟਨਾ ਨੂੰ ਲੈਕੇ ਪੰਜਾਬ ਦੇ ਬਿਜਲੀ ਮੰਤਰੀ ਮੁੜ ਹਸਪਤਾਲ ਪਹੁੰਚੇ ਹਨ। ਇਸ ਦੌਰਾਨ ਉਨ੍ਹਾਂ ਘਟਨਾ ਨੂੰ ਲੈਕੇ ਹਾਲਾਤਾਂ ਦਾ ਜਾਇਜ਼ਾ ਲਿਆ। ਇਸ ਮੌਕੇ ਇਸ ਵਾਪਰੀ ਘਟਨਾ ਨੂੰ ਲੈਕੇ ਮੀਡੀਆ ਨਾਲ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਵੱਲੋਂ ਖਾਸ ਗੱਲਬਾਤ ਕੀਤੀ ਗਈ ਹੈ। ਉਨ੍ਹਾਂ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਜਿਹੜੀ ਇਹ ਪਿਛਲੇ ਦਿਨੀਂ ਗੁਰੂ ਨਾਨਕ ਦੇਵ ਹਸਪਤਾਲ ’ਚ ਅੱਗ ਲੱਗਣ ਦੀ ਘਟਨਾ ਵਾਪਰੀ ਹੈ ਇਸ ਵਿੱਚ ਨੁਕਸਾਨ ਜ਼ਰੂਰ ਹੋਇਆ ਹੈ ਪਰ ਇਸ ਹਾਦਸੇ ਵਿੱਚ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ।
ਘਟਨਾ ਵਾਪਰਨ ਨੂੰ ਲੈਕੇ ਪਿਛਲੀਆਂ ਸਰਕਾਰਾਂ 'ਤੇ ਸਵਾਲ: ਇਸਦੇ ਨਾਲ ਹੀ ਉਨ੍ਹਾਂ ਘਟਨਾ ਵਾਪਰਨ ਦੇ ਕਾਰਨ ਬਾਰੇ ਵੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜਿਹੜੇ ਟਰਾਂਸਫਾਰਮਰ ਗੁਰੂ ਨਾਨਕ ਦੇਵ ਹਸਪਤਾਲ ਵਿਚ ਲੱਗੇ ਸਨ ਇਹ 1976 ਵਿੱਚ ਬਣੇ ਹੋਏ ਸਨ ਜੋ ਕਿ ਬਹੁਤ ਹੀ ਪੁਰਾਣੇ ਸਨ। ਬਿਜਲੀ ਮੰਤਰੀ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੂੰ ਇਸ ਵੱਲ ਧਿਆਨ ਦੇਣ ਦੀ ਲੋੜ ਸੀ ਪਰ ਕਿਸੇ ਵੀ ਸਰਕਾਰ ਨੇ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਜਿਸ ਦੇ ਚੱਲਦੇ ਇਹ ਹਾਦਸਾ ਵਾਪਰਿਆ। ਉਨ੍ਹਾਂ ਨਾਲ ਹੀ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਨੁਕਸਾਨੇ ਗਏ ਟਰਾਂਸਫਾਰਮਾਂ ਨੂੰ ਲੈਕੇ ਦੋ ਨਵੇਂ ਟਰਾਂਸਫਾਰਮ ਰਾਤੋ-ਰਾਤ ਭੇਜੇ ਹਨ ਜੋ ਕਿ ਕਰੋੜਾਂ ਦੇ ਹਨ। ਉਨ੍ਹਾਂ ਕਿਹਾ ਕਿ ਇਹ ਨਵੇਂ ਟਰਾਂਸਫਾਰਮਰ ਨਵੀਂ ਤਕਨੀਕ ਦੇ ਬਣੇ ਹਨ ਅਤੇ ਇਹ ਬਿਨ੍ਹਾਂ ਤੇਲ ਤੋਂ ਹਨ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਜਲਦ ਹੀ ਚਾਲੂ ਕਰ ਦਿੱਤੇ ਜਾਣਗੇ।
ਹਸਪਤਾਲ 'ਚ ਅੱਗ ਲੱਗਣਾ ਗੰਭੀਰ ਮੁੱਦਾ:ਹਰਭਜਨ ਸਿੰਘ ਈਠੀਓ ਨੇ ਕਿਹਾ ਕਿ ਹਸਪਤਾਲ ਵਿੱਚ ਇਸ ਤਰ੍ਹਾਂ ਦੀ ਘਟਨਾ ਵਾਪਰਨੀ ਗੰਭੀਰ ਮੁੱਦਾ ਹੈ। ਉਨ੍ਹਾਂ ਕਿਹਾ ਕਿ ਇਸ ਹਸਪਤਾਲ ਵਿੱਚ ਦੋ ਹਜ਼ਾਰ ਦੇ ਕਰੀਬ ਸਟਾਫ ਹੈ, ਤਿੰਨ ਹਜ਼ਾਰ ਦੇ ਕਰੀਬ ਓਪੀਡੀ ਹੈ ਅਤੇ 12 ਤੋਂ1300 ਦੇ ਕਰੀਬ ਬੱਚੇ ਐੱਮਬੀਬੀਐੱਸ ਵੀ ਕਰ ਰਹੇ ਹਨ। ਬਿਜਲੀ ਮੰਤਰੀ ਨੇ ਕਿਹਾ ਕਿ 12,000 ਦੇ ਕਰੀਬ ਲੋਕ ਹਮੇਸ਼ਾਂ ਹੀ ਹਸਪਤਾਲ ਵਿੱਚ ਮੌਜੂਦ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸੁਰੱਖਿਆ ਨੂੰ ਲੈ ਕੇ ਸਰਕਾਰ ਵੱਲੋਂ ਪੂਰੇ ਪੁਖਤਾ ਇੰਤਜ਼ਾਮ ਕੀਤੇ ਜਾਣਗੇ ਤਾਂ ਕਿ ਅਜਿਹਿਆਂ ਘਟਨਾਵਾਂ ਨਾ ਵਾਪਰਨ।
ਖਾਲੀ ਖਜ਼ਾਨੇ 'ਤੇ ਸਵਾਲ: ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਖ਼ਜ਼ਾਨਾ ਖ਼ਾਲੀ ਕਰਕੇ ਗਈਆਂ ਹਨ ਇਸ ਨੂੰ ਭਰਨ ਵਿੱਚ ਸਮਾਂ ਲੱਗੇਗਾ। ਉਨ੍ਹਾਂ ਕਿਹਾ ਕਿ ਜਿਹੜੀਆਂ ਗਾਰੰਟੀਆਂ ਆਪ ਪਾਰਟੀ ਸਰਕਾਰ ਨੇ ਦਿੱਤੀਆਂ ਹਨ ਉਨ੍ਹਾਂ ਨੂੰ ਜਲਦ ਲਾਗੂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਕਰਜ਼ਾ ਲਿਆ ਜਾਂ ਨਹੀਂ ਲਿਆ ਮਸਲਾ ਇਹ ਨਹੀਂ ਮਸਲਾ ਹੈ ਸੁਰੱਖਿਆ ਦਾ ਅਸੀਂ ਹਸਪਤਾਲ ਬਣਾਉਣੇ ਹਨ ਉਹ ਸੁਰੱਖਿਅਤ ਰੱਖਣੇ ਹਨ ਜੇਕਰ ਕਰਜ਼ਾ ਲਿਆ ਗਿਆ ਹੈ ਤਾਂ ਉਹਦੀ ਗਲਤ ਵਰਤੋਂ ਨਹੀਂ ਕੀਤੀ ਜਾਵੇਗੀ ਜਿਸ ਤਰ੍ਹਾਂ ਪਹਿਲੀਆਂ ਸਰਕਾਰਾਂ ਦੁਰਵਰਤੋਂ ਕਰਦੀਆਂ ਆਈਆਂ ਹਨ।
ਇਹ ਵੀ ਪੜ੍ਹੋ:ਬਮਿਆਲ ਸਰਹੱਦ ’ਤੇ BSF ਨੇ ਡਰੋਨ ’ਤੇ ਫਾਇਰਿੰਗ ਕਰ ਭੇਜਿਆ ਵਾਪਿਸ, ਸਰਚ ਆਪ੍ਰੇਸ਼ਨ ਜਾਰੀ