ਅੰਮ੍ਰਿਤਸਰ: ਨਵੀਂ ਪੰਜਾਬੀ ਫਿਲਮ ਬੂਹੇ ਬਾਰੀਆਂ ਜਿਥੇ ਸਿਨੇਮਾ ਹਾਲਾਂ 'ਚ ਧੂਮਾਂ ਮਚਾ ਰਹੀ ਹੈ ਤਾਂ ਉਥੇ ਹੀ ਫਿਲਮ ਦੀ ਟੀਮ ਦੀਆਂ ਮੁਸ਼ਕਿਲਾਂ 'ਚ ਵਾਧਾ ਹੋ ਸਕਦਾ ਹੈ, ਕਿਉਂਕਿ ਇਸ ਨਵੀਂ ਪੰਜਾਬੀ ਫਿਲਮ ਦੇ ਕੁਝ ਬੋਲਾਂ ਨੂੰ ਲੈਕੇ ਵਾਲਮੀਕੀ ਭਾਈਚਾਰੇ ਨੇ ਇਤਰਾਜ਼ ਜਤਾਇਆ ਹੈ। ਜਿਸ ਨੂੰ ਲੈਕੇ ਵਾਲਮੀਕੀ ਭਾਈਚਾਰੇ ਦੇ ਆਗੂਆਂ ਵਲੋਂ ਨੀਰੂ ਬਾਜਵਾ ਪ੍ਰੋਡਕਸ਼ਨ ਦੀ ਨਵੀਂ ਰਿਲੀਜ ਹੋਈ ਪੰਜਾਬੀ ਫਿਲਮ ਬੂਹੇ ਬਾਰੀਆਂ ਦੇ ਖਿਲਾਫ਼ ਡੀਸੀਪੀ ਭੰਡਾਲ ਨੂੰ ਮੰਗ ਪੱਤਰ ਦਿੱਤਾ ਗਿਆ ਹੈ। ਜਿਸ ਵਿਚ ਮੰਗ ਕੀਤੀ ਗਈ ਹੈ ਕਿ ਇਸ ਫਿਲਮ 'ਤੇ ਰੋਕ ਲਾਈ ਜਾਵੇ ਅਤੇ ਫਿਲਮ ਟੀਮ ਦੇ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ, ਕਿਉਂਕਿ ਫਿਲਮ ਦੇ ਵਿੱਚ ਵਾਲਮੀਕੀ ਭਾਈਚਾਰੇ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। (Punjabi Film) (Neeru Bajwa Productions)
ਫਿਲਮ 'ਚ ਵਾਲਮੀਕ ਸਮਾਜ ਨੂੰ ਦਿਖਾਇਆ ਨੀਵਾਂ: ਇਸ ਮੌਕੇ ਵਾਲਮੀਕ ਸਮਾਜ ਦੇ ਆਗੂ ਅਮਨ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਇਸ ਫਿਲਮ ਵਿੱਚ ਉੱਚੀ ਜਾਤੀ ਤੇ ਨੀਵੀਂ ਜਾਤੀ ਦੇ ਰੋਲ ਦਿਖਾਏ ਗਏ ਹਨ ਕਿ ਜਿਹੜੇ ਛੋਟੀ ਜਾਤ ਦੇ ਲੋਕ ਨੇ, ਉਹ ਗੋਹਾ ਕੂੜਾ ਚੁੱਕਣ ਵਾਲੇ ਲੋਕ ਹਨ ਤੇ ਉਹ ਕਦੇ ਸਰਪੰਚੀ ਦੀ ਚੋਣ ਨਹੀਂ ਲੜ ਸਕਦੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਫੂਲਨ ਦੇਵੀ ਨੂੰ ਵੀ ਇਸ ਫਿਲਮ 'ਚ ਗਲਤ ਦਿਖਾਇਆ ਗਿਆ ਹੈ, ਜਦਕਿ ਫਿਲਮ ਦੇ ਅਦਾਕਾਰਾਂ ਨੂੰ ਫੂਲਨ ਦੇਵੀ ਦਾ ਇਤਿਹਾਸ ਪਤਾ ਕਰ ਲੈਣਾ ਚਾਹੀਦਾ ਸੀ। ਇਸ ਦੇ ਨਾਲ ਹੀ ਆਗੂਆਂ ਦਾ ਕਹਿਣਾ ਕਿ ਜਦੋਂ ਸਾਡੇ ਬੱਚੇ ਅਜਿਹੀਆਂ ਫਿਲਮਾਂ ਦੇਖਣਗੇ ਤਾਂ ਉਨ੍ਹਾਂ ਉਤੇ ਵੀ ਮਾੜਾ ਪ੍ਰਭਾਵ ਪਵੇਗਾ।
ਔਰਤ ਹੀ ਔਰਤ ਨੂੰ ਕਰ ਰਹੀ ਬਦਨਾਮ: ਵਾਲਮੀਕੀ ਭਾਈਚਾਰੇ ਦੇ ਆਗੂਆਂ ਨੇ ਨਾਲ ਹੀ ਕਿਹਾ ਕਿ ਜੇਕਰ ਪ੍ਰਸ਼ਾਸਨ ਇਸ ਫਿਲਮ 'ਤੇ ਰੋਕ ਨਹੀਂ ਲਾਉਂਦਾ ਅਤੇ ਟੀਮ 'ਤੇ ਕਾਰਵਾਈ ਨਹੀਂ ਕਰਦਾ ਤਾਂ ਉਨ੍ਹਾਂ ਦੇ ਸਮਾਜ ਵਲੋਂ ਭੰਡਾਰੀ ਪੁਲ ਨੂੰ ਬੰਦ ਕਰਕੇ ਧਰਨਾ ਲਾਇਆ ਜਾਵੇਗਾ ਅਤੇ ਭੁੱਖ ਹੜਤਾਲ ਕੀਤੀ ਜਾਵੇਗੀ। ਉਨ੍ਹਾਂ ਦਾ ਕਹਿਣਾ ਕਿ ਜੇ ਮਾਹੌਲ ਖ਼ਰਾਬ ਹੁੰਦਾ ਹੈ ਤਾਂ ਇਸ ਦੀ ਜ਼ਿੰਮੇਵਾਰੀ ਪੁਲਿਸ ਅਤੇ ਸਰਕਾਰ ਹੋਵੇਗੀ। ਆਗੂਆਂ ਦਾ ਕਹਿਣਾ ਕਿ ਬਾਬਾ ਸਾਹਿਬ ਅੰਬੇਡਕਰ ਨੇ ਵੀ ਔਰਤ ਜ਼ਾਤ ਨੂੰ ਪਹਿਲ ਅਤੇ ਸਮਾਨਤਾ ਦਿੱਤੀ ਹੈ ਤੇ ਨੀਰੂ ਬਾਜਵਾ ਖੁਦ ਇੱਕ ਔਰਤ ਹੋਕੇ ਔਰਤ ਜ਼ਾਤ ਨੂੰ ਬਦਨਾਮ ਕਰ ਰਹੀ ਹੈ, ਜਿਸ ਕਾਰਨ ਉਸ ਖਿਲਾਫ਼ ਕਾਰਵਾਈ ਜ਼ਰੂਰ ਹੋਣੀ ਚਾਹੀਦੀ ਹੈ।
- Border Retreat Ceremony: ਅਟਾਰੀ ਵਾਹਗਾ ਸਰਹੱਦ 'ਤੇ ਹੋਣ ਵਾਲੀ ਰਿਟ੍ਰੀਟ ਸੈਰੇਮਨੀ ਦਾ ਬਦਲਿਆ ਸਮਾਂ, ਜਾਣ ਲਓ ਵਜ੍ਹਾ
- PM Narendra Modi 73th Birthday: ਅੱਜ ਹੈ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਨਮ ਦਿਨ, ਤੁਸੀਂ ਵੀ ਦਿਓ ਵਧਾਈ
- Drug Trafficker Property Sealed: ਬੁਢਲਾਡਾ 'ਚ ਪੁਲਿਸ ਨੇ ਨਸ਼ਾ ਤਸਕਰ ਦੀ ਲੱਖਾਂ ਰੁਪਏ ਦੀ ਜਾਇਦਾਦ ਅਤੇ ਬੈਂਕ ਖਾਤੇ ਕੀਤੇ ਸੀਲ
ਫਿਲਮ ਦੀ ਟੀਮ ਖਿਲਾਫ਼ ਕਾਨੂੰਨੀ ਲੜਾਈ: ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਦਾ ਮਾਹੌਲ ਸ਼ਾਂਤੀਪੂਰਵਕ ਬਣਿਆ ਰਹੇ ਤੇ ਇਸ ਨੂੰ ਖਰਾਬ ਕਰਨ ਦੀ ਕੋਸ਼ਿਸ਼ਾਂ ਨਾ ਕੀਤੀਆਂ ਜਾਣ। ਵਾਲਮੀਕੀ ਸਮਾਜ ਦੇ ਆਗੂਆਂ ਦਾ ਕਹਿਣਾ ਕਿ ਸਾਡੇ ਸਮਾਜ ਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਜਿਸ ਦੇ ਚੱਲਦੇ ਅਸੀਂ ਫਿਲਮ ਦੀ ਟੀਮ ਖਿਲਾਫ਼ ਕਾਨੂੰਨੀ ਲੜਾਈ ਸ਼ੁਰੂ ਕੀਤੀ ਹੈ ਤੇ ਪੁਲਿਸ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।