ETV Bharat / state

Heroin sent by drone: ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਪਾਕਿਸਤਾਨ, ਡਰੋਨ ਰਾਹੀਂ ਭੇਜੀ 3 ਕਿਲੋ ਹੈਰੋਇਨ - ਪੰਜਾਬ ਸਰਹੱਦ

ਬੀਤੇ ਦਿਨੀਂ ਬੀਐੱਸਐੱਫ ਦੇ ਜਵਾਨਾਂ ਨੇ ਦੋਸਤੀ ਦਾ ਸੰਦੇਸ਼ ਦਿੰਦਿਆਂ ਇਕ ਪਾਕਿਸਤਾਨੀ ਵਿਅਕਤੀ, ਜੋ ਕਿ ਗਲਤੀ ਨਾਲ ਸਰਹੱਦ ਪਾਰ ਕਰ ਆਇਆ ਸੀ, ਨੂੰ ਵਾਪਸ ਭੇਜਿਆ ਸੀ। ਪਰ ਪਾਕਿਸਤਾਨ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ। ਸਰਹੱਦ ਪਾਰੋਂ ਮੁੜ 3 ਕਿਲੋ ਹੈਰੋਇਨ ਡਰੋਨ ਰਾਹੀਂ ਭੇਜੀ ਗਈ ਹੈ।

BSF recovered 3 kg of heroin from Amritsar border
ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਪਾਕਿਸਤਾਨ, ਡਰੋਨ ਰਾਹੀਂ ਭੇਜੀ 3 ਕਿਲੋ ਹੈਰੋਇਨ
author img

By

Published : Mar 11, 2023, 3:48 PM IST

ਚੰਡੀਗੜ੍ਹ : ਪੰਜਾਬ ਸਰਹੱਦ 'ਤੇ ਤਾਇਨਾਤ ਸੀਮਾ ਸੁਰੱਖਿਆ ਬਲ (ਬੀਐੱਸਐੱਫ) ਨੇ ਦੋਸਤੀ ਦਾ ਸੰਦੇਸ਼ ਦਿੰਦੇ ਹੋਏ ਗਲਤੀ ਨਾਲ ਸਰਹੱਦ ਪਾਰ ਕਰ ਕੇ ਭਾਰਤੀ ਸਰਹੱਦ 'ਚ ਦਾਖਲ ਹੋਏ ਇਕ ਪਾਕਿਸਤਾਨੀ ਨੂੰ ਵਾਪਸ ਮੋੜ ਦਿੱਤਾ ਪਰ ਉਸੇ ਰਾਤ ਪਾਕਿਸਤਾਨ ਨੇ ਇਕ ਵਾਰ ਫਿਰ ਤੋਂ 3 ਕਿੱਲੋ ਹੈਰੋਇਨ ਭਾਰਤ ਭੇਜ ਦਿੱਤੀ, ਜਿਸ ਨੂੰ ਬੀਐਸਐਫ ਜਵਾਨਾਂ ਨੇ ਜ਼ਬਤ ਕਰ ਲਿਆ ਹੈ। ਬੀਐਸਐਫ ਨੇ ਦੱਸਿਆ ਕਿ ਜਵਾਨ 10-11 ਮਾਰਚ ਦੀ ਦਰਮਿਆਨੀ ਰਾਤ ਨੂੰ ਗਸ਼ਤ 'ਤੇ ਸਨ। ਜਵਾਨਾਂ ਨੇ ਅੰਮ੍ਰਿਤਸਰ ਅਧੀਨ ਪੈਂਦੇ ਬੀਓਪੀ ਧਨੋਏ ਕਲਾਂ ਵਿਖੇ ਡਰੋਨ ਦੀ ਹਰਕਤ ਸੁਣੀ, ਬੀਐੱਸਐੱਫ ਨੇ ਤੁਰੰਤ ਫਾਇਰਿੰਗ ਕੀਤੀ। ਕੁਝ ਸਮੇਂ ਬਾਅਦ ਡਰੋਨ ਵਾਪਸ ਆ ਗਿਆ, ਜਿਸ ਤੋਂ ਬਾਅਦ ਜਵਾਨਾਂ ਨੇ ਇਲਾਕੇ 'ਚ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ।

ਖੇਤਾਂ 'ਚੋਂ ਮਿਲੀ ਹੈਰੋਇਨ : ਜਦੋਂ ਜਵਾਨਾਂ ਨੇ ਪਿੰਡ ਧਨੋਏ ਕਲਾਂ 'ਚ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਤਾਂ ਖੇਤਾਂ 'ਚੋਂ ਗੁਲਾਬੀ ਰੰਗ ਦਾ ਪੈਕਟ ਬਰਾਮਦ ਹੋਇਆ। ਜਦੋਂ ਪੈਕੇਟ ਨੂੰ ਖੋਲ੍ਹਿਆ ਗਿਆ ਤਾਂ ਉਸ ਵਿੱਚੋਂ ਤਿੰਨ ਪੈਕੇਟ ਹੈਰੋਇਨ ਬਰਾਮਦ ਹੋਈ। ਜਾਂਚ ਤੋਂ ਬਾਅਦ ਜਦੋਂ ਉਸ ਦਾ ਵਜ਼ਨ ਕੀਤਾ ਗਿਆ ਤਾਂ ਉਸ ਦਾ ਕੁੱਲ ਵਜ਼ਨ 3.055 ਕਿਲੋ ਪਾਇਆ ਗਿਆ, ਜਿਸ ਦੀ ਅੰਤਰਰਾਸ਼ਟਰੀ ਕੀਮਤ 21 ਕਰੋੜ ਰੁਪਏ ਦੇ ਕਰੀਬ ਹੈ।

ਇਹ ਵੀ ਪੜ੍ਹੋ : Raju DJ Wala: ਰਾਜੂ ਦੇ ਇਲਾਜ 'ਤੇ ਲੱਗੀ ਕਰੋੜਾਂ ਦੀ ਜਾਇਦਾਦ, ਭੀਖ ਮੰਗਣ ਦੀ ਨੋਬਤ ਤੋਂ ਬਾਅਦ ਅੱਜ ਖੁਦ ਬਣਿਆ ਮਿਸਾਲ

ਪਾਕਿਸਤਾਨੀ ਨਾਗਰਿਕ ਨੂੰ ਬੀਤੀ ਸ਼ਾਮ ਹੀ ਵਾਪਸ ਭੇਜਿਆ ਗਿਆ ਸੀ : ਦੂਜੇ ਪਾਸੇ ਬੀਐਸਐਫ ਨੇ ਪਿਛਲੇ 24 ਘੰਟਿਆਂ ਵਿੱਚ ਸਰਹੱਦ ਪਾਰ ਕਰਦੇ ਹੋਏ ਤਿੰਨ ਘੁਸਪੈਠੀਆਂ ਨੂੰ ਹਿਰਾਸਤ ਵਿੱਚ ਲਿਆ ਹੈ, ਜਿਸ ਵਿੱਚੋਂ ਇੱਕ ਘੁਸਪੈਠੀਏ ਨੂੰ ਫਿਰੋਜ਼ਪੁਰ ਸੈਕਟਰ ਵਿੱਚ ਵੀ ਫੜਿਆ ਗਿਆ। ਜਿਸ ਦਾ ਨਾਮ ਰਹਿਮਾਨ ਸੀ ਅਤੇ ਪਾਕਿਸਤਾਨ ਦੇ ਖੈਬਰ ਜ਼ਿਲ੍ਹੇ ਦਾ ਰਹਿਣ ਵਾਲਾ ਸੀ। ਵਿਅਕਤੀ ਦੀ ਤਲਾਸ਼ੀ ਲੈਣ ਤੇ ਪੁੱਛਗਿੱਛ ਕਰਨ ਉਤੇ ਕੁਝ ਵੀ ਸ਼ੱਕੀ ਨਹੀਂ ਪਾਇਆ ਗਿਆ ਅਤੇ ਬੀਐਸਐਫ ਨੇ ਉਸ ਨੂੰ ਦੋਸਤੀ ਦਾ ਸੰਦੇਸ਼ ਦਿੰਦੇ ਹੋਏ ਸ਼ਾਮ ਨੂੰ ਵਾਪਸ ਭੇਜ ਦਿੱਤਾ।

ਇਹ ਵੀ ਪੜ੍ਹੋ : Manisha Gulati tenure canceled: ਖੁੱਸ ਗਈ ਮਨੀਸ਼ਾ ਗੁਲਾਟੀ ਦੀ ਕੁਰਸੀ, ਸਰਕਾਰ ਨੇ ਤੁਰੰਤ ਪ੍ਰਭਾਵ ਨਾਲ ਐਕਸਟੇਂਸ਼ਨ ਕੀਤੀ ਰੱਦ

ਬਟਾਲਾ 'ਚ ਮਿਲੇ ਡਰੋਨ ਅਤੇ ਏਕੇ-47 : ਦੂਜੇ ਪਾਸੇ ਸ਼ੁੱਕਰਵਾਰ ਤੜਕੇ ਸਰਹੱਦ 'ਤੇ ਤਾਇਨਾਤ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਮੇਟਲਾ ਨੇੜੇ ਪਾਕਿਸਤਾਨ ਤੋਂ ਭਾਰਤੀ ਖੇਤਰ 'ਚ ਦਾਖ਼ਲ ਹੋਣ ਵਾਲੇ ਡਰੋਨ ਦੀ ਆਵਾਜ਼ ਸੁਣੀ। ਨਿਰਧਾਰਤ ਅਭਿਆਸ ਅਨੁਸਾਰ ਜਵਾਨਾਂ ਨੇ ਗੋਲੀਬਾਰੀ ਕਰਕੇ ਡਰੋਨ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਇਲਾਕੇ ਦੀ ਤਲਾਸ਼ੀ ਦੌਰਾਨ ਜਵਾਨਾਂ ਨੇ ਖੇਤ 'ਚੋਂ ਇਕ ਹੈਕਸਾਕਾਪਟਰ ਡਰੋਨ ਅਤੇ 1 ਏ.ਕੇ-ਸੀਰੀਜ਼ ਰਾਈਫਲ, 2 ਮੈਗਜ਼ੀਨ ਅਤੇ ਇਸ ਰਾਹੀਂ ਭੇਜੀਆਂ ਗਈਆਂ ਗੋਲੀਆਂ ਦੇ 40 ਰਾਊਂਡ ਬਰਾਮਦ ਕੀਤੇ।

ETV Bharat Logo

Copyright © 2025 Ushodaya Enterprises Pvt. Ltd., All Rights Reserved.