ਅੰਮ੍ਰਿਤਸਰ: BSF ਨੇ ਪਾਕਿ ਤਸਕਰਾਂ ਦੀ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ। ਦੇਰ ਰਾਤ ਭੈਰੋਪਾਲ 'ਚ ਬੀ.ਐੱਸ.ਐੱਫ (BSF) ਦੇ ਜਵਾਨਾਂ ਨੇ ਡਰੋਨ ਦੀ ਆਵਾਜ਼ ਸੁਣੀ ਅਤੇ ਸਵੇਰੇ ਬੀਐੱਸਐੱਫ (BSF) ਦੇ ਜਵਾਨਾਂ ਨੇ ਡਰੋਨ 'ਤੇ ਫਾਇਰਿੰਗ ਕੀਤੀ। ਜਿਸ ਤੋਂ ਬਾਅਦ ਉਨ੍ਹਾਂ ਨੇੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਤਾਂ ਇੱਕ ਚਾਈਨਾ ਮੈਡ ਡਰੋਨ ਅਤੇ ਇਸ ਨਾਲ ਜਦੋਂ ਡਰੋਨ ਨਾਲ ਲਟਕੇ ਹੋਏ ਥੈਲੇ ਦੀ ਤਲਾਸ਼ੀ ਲਈ ਗਈ ਤਾਂ ਉਸ ਬੈਗ ਨੂੰ ਖੋਲ੍ਹ ਕੇ ਦੇਖਿਆ ਗਿਆ ਤਾਂ ਉਸ 'ਚ 10 ਕਿਲੋ 670 ਗ੍ਰਾਮ ਨਸ਼ੀਲਾ ਪਦਾਰਥ ਸੀ।
ਅੰਤਰਰਾਸ਼ਟਰੀ ਬਾਜ਼ਾਰ 'ਚ ਜਿਸ ਦੀ ਕੀਮਤ 74 ਕਰੋੜ ਦੇ ਕਰੀਬ ਹੈ, ਡੀਆਈਜੀ (DIG) ਭਪਿੰਦਰ ਸਿੰਘ ਅਨੁਸਾਰ ਮੌਕੇ 'ਤੇ ਖੜ੍ਹੇ ਜਵਾਨਾਂ ਅਤੇ ਵੱਲੋਂ 9 ਰਾਉਂਡ ਫਾਇਰ ਕੀਤੇ ਗਏ। ਜਿਹੜੇ ਜਵਾਨ ਪਿੱਛੇ ਸਨ ਉਨ੍ਹਾਂ ਨੂੰ ਵੀ ਅੱਗੇ ਬੁਲਾਇਆ ਗਿਆ।
ਉਨ੍ਹਾਂ ਨੇ ਕਿਹਾ ਕਿ ਡਰੋਨ ਦਾ ਸਰਫੇਸ ਬੈਗ ਲਟਕਿਆ ਹੋਇਆ ਸੀ ਅਤੇ 4 ਬੈਟਰੀਆਂ ਲਗਾਈਆਂ ਗਈਆਂ ਸਨ। ਬੋਰੀ 'ਤੇ ਪਾਕਿਸਤਾਨ ਦੇ ਨਿਸ਼ਾਨ ਸਨ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਵੱਡੀ ਸਫਲਤਾ ਹੈ ਕਿ ਡਰੋਨ ਅਤੇ ਖੇਪ ਬਰਾਮਦ ਕਰ ਲਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਇਹ ਚੌਥਾ ਡਰੋਨ ਹੈ ਪਰ ਡਰੋਨ ਨਾਲ ਪਹਿਲੀ ਵਾਰ ਹੈਰੋਇਨ ਫੜੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਡਰੋਨ ਕਿਲੋਮੀਟਰ ਦਾ ਸਫਰ ਤੈਅ ਕਰਕੇ ਭਾਰਤੀ ਸਰਹੱਦ 'ਚ ਦਾਖ਼ਲ ਹੋਇਆ ਹੈ।
ਡੀਆਈਜੀ (DIG) ਭੁਪਿੰਦਰ ਸਿੰਘ ਅਨੁਸਾਰ ਪਾਕਿਸਤਾਨੀ ਤਸਕਰ ਪਹਿਲਾਂ ਹੀ ਡਰੋਨ ਰਾਹੀਂ ਹੈਰੋਇਨ ਭੇਜਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਬੀਐਸਐਫ (BSF) ਜਵਾਨਾਂ ਦੀ ਮੁਸਤੈਦੀ ਕਾਰਨ ਉਹ ਆਪਣੇ ਨਾਪਾਕ ਇਰਾਦਿਆਂ 'ਚ ਕਾਮਯਾਬ ਨਹੀਂ ਹੋ ਸਕੇ।
ਇਹ ਵੀ ਪੜ੍ਹੋ:- ਪਾਕਿਸਤਾਨੀ ਸਰਹੱਦ ਤੋਂ 70 ਕਰੋੜ ਦੀ ਹੈਰੋਇਨ ਬਰਾਮਦ