ਅੰਮ੍ਰਿਤਸਰ: ਜ਼ਿਲ੍ਹੇ 'ਚ ਹਰਿਮੰਦਰ ਸਾਹਿਬ ਨੇੜੇ 4 ਬੰਬ ਹੋਣ ਦੀ ਸੂਚਨਾ ਮਿਲਦੇ ਹੀ ਦੇਰ ਰਾਤ ਹਫੜਾ-ਦਫੜੀ ਮੱਚ ਗਈ। ਸੂਚਨਾ ਮਿਲਦੇ ਹੀ ਪੁਲਿਸ ਅਲਰਟ ਹੋ ਗਈ ਤੇ ਰਾਤ ਭਰ ਤਲਾਸ਼ੀ ਮੁਹਿੰਮ ਚਲਾਈ ਗਈ। ਦੱਸਿਆ ਜਾ ਰਿਹਾ ਹੈ ਕਿ ਇਸ ਮਾਮਲੇ ਵਿੱਚ ਪੁਲਿਸ ਨੇ ਕਾਰਵਾਈ ਕਰਦੇ ਹੋਏ 1 ਨਿੰਹਗ ਤੇ 4 ਬੱਚਿਆਂ ਨੂੰ ਹਿਰਾਸਤ ਵਿੱਚ ਲਿਆ ਹੈ, ਜਿਹਨਾਂ ਨੇ ਇਹ ਮਜ਼ਾਕ ਕੀਤਾ ਸੀ।
ਕੰਟਰੋਲ ਰੂਮ ਨੂੰ ਫੋਨ ਆਉਂਣ ਤੋਂ ਬਾਅਦ ਪੁਲਿਸ ਹੋਈ ਅਲਰਟ: ਦਰਅਸਲ ਸ਼ੁੱਕਰਵਾਰ ਦੇਰ ਰਾਤ ਪੁਲਿਸ ਕੰਟਰੋਲ ਰੂਮ 'ਤੇ ਇੱਕ ਫੋਨ ਆਇਆ ਤੇ ਕਿਹਾ ਗਿਆ ਕਿ ਸ੍ਰੀ ਦਰਬਾਰ ਸਾਹਿਬ ਦੇ ਨੇੜੇ ਚਾਰ ਬੰਬ ਰੱਖੇ ਗਏ ਹਨ। ਕਾਲ ਤੋਂ ਬਾਅਦ ਪੁਲਿਸ ਚੌਕਸ ਹੋ ਗਈ ਅਤੇ ਰਾਤ ਭਰ ਤਲਾਸ਼ੀ ਮੁਹਿੰਮ ਚਲਾਈ ਗਈ। ਇਸ ਪੂਰੀ ਕਾਰਵਾਈ ਵਿੱਚ ਪੁਲਿਸ ਨੂੰ ਬੰਬ ਤਾਂ ਨਹੀਂ ਮਿਲੇ, ਪਰ ਪੁਲਿਸ ਨੇ ਕਾਰਵਾਈ ਕਰਦੇ ਹੋਏ ਇੱਕ ਨਿਹੰਗ ਅਤੇ ਉਸਦੇ ਚਾਰ ਬੱਚਿਆਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹਨਾਂ ਨੇ ਹੀ ਇਹ ਸ਼ਰਾਰਤ ਕੀਤੀ ਸੀ।
ਚੋਰੀ ਦੇ ਫੋਨ ਤੋਂ ਆਈ ਸੀ ਕਾਲ: ਬੰਬ ਹੋਣ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਕਾਫੀ ਦੇਰ ਤੱਕ ਭਾਲ ਕਰਦੀ ਰਹੀ, ਪਰ ਬਾਅਦ ਵਿੱਚ ਪੁਲਿਸ ਨੇ ਕਾਲਰ ਦੇ ਡੇਟਾ ਦੀ ਭਾਲ ਸ਼ੁਰੂ ਕਰ ਦਿੱਤੀ। ਪੁਲਿਸ ਨੇ ਕੰਟਰੋਲ ਰੂਮ ਤੋਂ ਵੇਰਵੇ ਕੱਢੇ ਅਤੇ ਫ਼ੋਨ ਦੇ ਮਾਲਕ ਦਾ ਪਤਾ ਲਗਾਇਆ। ਜਾਂਚ 'ਚ ਪਤਾ ਲੱਗਾ ਕਿ ਫੋਨ ਚੋਰੀ ਹੋ ਗਿਆ ਸੀ। ਇਸ ਤੋਂ ਬਾਅਦ ਪੁਲਿਸ ਨੇ ਫੋਨ ਦੀ ਲੋਕੇਸ਼ਨ ਦੇ ਆਧਾਰ 'ਤੇ ਜਾਂਚ ਸ਼ੁਰੂ ਕੀਤੀ, ਜਿਸ ਤੋਂ ਬਾਅਦ ਕੁਝ ਘੰਟਿਆਂ ਦੀ ਜਾਂਚ ਤੋਂ ਬਾਅਦ ਇੱਕ ਨਿਹੰਗ ਸਿੱਖ ਅਤੇ ਉਸਦੇ ਚਾਰ ਬੱਚਿਆਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਜਾਂਚ 'ਚ ਸਾਹਮਣੇ ਆਇਆ ਕਿ ਸਾਰਿਆਂ ਕੋਲ ਚੋਰੀ ਦਾ ਫ਼ੋਨ ਸੀ। ਜਿਸ ਨਾਲ ਉਸ ਨੇ ਇਹ ਸ਼ਰਾਰਤ ਕੀਤੀ।
- Cross Border Heroin Smuggling: BSF ਨੇ ਅੰਮ੍ਰਿਤਸਰ 'ਚ ਭਾਰਤ-ਪਾਕਿ ਸਰਹੱਦ 'ਤੇ ਫੜੀ 38 ਕਰੋੜ ਦੀ ਹੈਰੋਇਨ
- Odisha Train Derailment Toll Rises: ਓਡੀਸ਼ਾ ਰੇਲ ਹਾਦਸੇ 'ਚ 235 ਤੋਂ ਵੱਧ ਮੌਤਾਂ, 900 ਤੋਂ ਵੱਧ ਜ਼ਖਮੀ
- ਕਿਸਾਨ ਜੱਥੇਬੰਦੀ ਦੇ ਸੰਘਰਸ਼ ਨੂੰ ਪਿਆ ਬੂਰ, ਟੌਲ ਕੰਪਨੀ ਨੇ ਟੌਲ ਪਲਾਜ਼ਾ ਪੁੱਟਣਾ ਕੀਤਾ ਸ਼ੁਰੂ
ਮੁਲਜ਼ਮਾਂ ਤੋਂ ਪੁੱਛਗਿੱਛ: ਪੁਲਿਸ ਨੇ ਨਿਹੰਗਾਂ ਅਤੇ ਬੱਚਿਆਂ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ ਤੇ ਪੁਲਿਸ ਵੱਲੋਂ ਫੋਨ ਦੇ ਵੇਰਵਿਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਮਾਮਲੇ ਦੀ ਹਰ ਪਹਿਲੂ ਤੋਂ ਜਾਂਚ ਕੀਤੀ ਜਾ ਸਕੇ।