ਅੰਮ੍ਰਿਤਸਰ: ਅਕਸਰ ਹੀ ਪੰਜਾਬ ਦੇ ਨੌਜਵਾਨਾਂ ਵਿੱਚ ਵਿਦੇਸ਼ ਜਾ ਕੇ ਵਾਧੂ ਪੈਸਾ ਕਮਾਉਣ ਦੀ ਲਾਲਸਾ ਹੁੰਦੀ ਹੈ। ਪਰ ਇਸ ਵਾਧੂ ਪੈਸੇ ਕਮਾਉਣ ਦੇ ਚੱਕਰ ਵਿੱਚ ਬਹੁਤ ਸਾਰੇ ਜ਼ਿੰਦਗੀ ਵਿੱਚ ਰਿਸਕ ਲੈਂਣੇ ਪੈਂਦੇ ਹਨ, ਜਿਸ ਨਾਲ ਪਰਿਵਾਰ ਦੇ ਸਿਰ 'ਤੇ ਵੀ ਦੁੱਖਾਂ ਦੇ ਪਹਾੜ ਟੁੱਟ ਪੈਂਦੇ ਹਨ। ਅਜਿਹਾ ਹੀ ਮਾਮਲਾ ਆਬੂਧਾਬੀ ਗਏ ਪੰਜਾਬ ਦੇ 2 ਨੌਜਵਾਨ ਜੋ 17 ਜਨਵਰੀ ਨੂੰ ਅੰਤਕਵਾਦੀ ਡਰੋਨ ਹਮਲੇ ਵਿੱਚ ਮਾਰੇ ਗਏ, ਜਿਨ੍ਹਾਂ ਵਿੱਚ ਹਰਦੀਪ ਸਿੰਘ ਤੇ ਹਰਦੇਵ ਸਿੰਘ ਦੀਆਂ ਮ੍ਰਿਤਕ ਦੇਹਾਂ ਸ਼ੁੱਕਰਵਾਰ ਨੂੰ ਅੰਮ੍ਰਿਤਸਰ ਏਅਰਪੋਰਟ 'ਤੇ ਪੁੱਜੀਆਂ।
ਇਸ ਮੌਕੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਤੇ ਪੁਲਿਸ ਅਧਿਕਾਰੀ ਵੀ ਮੌਜੂਦ ਸਨ, ਉੱਥੇ ਪੰਜਾਬ ਸਰਕਾਰ ਵੱਲੋਂ ਇਨ੍ਹਾਂ ਮ੍ਰਿਤਕਾਂ ਨੂੰ ਸ਼ਰਧਾਂਜਲੀ ਵੀ ਭੇਂਟ ਕੀਤੀ ਗਈ। ਉੱਥੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਸੀ ਕਿ ਪਰਿਵਾਰ ਦੀ ਗੁਜ਼ਰ ਬਸਰ ਕਰਨ ਲਈ ਕੁੱਝ ਸਾਲ ਪਹਿਲੇ ਆਬੂ ਧਾਬੀ ਗਏ, ਰਣਧੀਰ ਸਿੰਘ ਦੀ ਮੌਤ 'ਤੇ ਪੂਰੇ ਪਰਿਵਾਰ ਸਦਮੇਂ ਵਿੱਚ ਹੈ 17 ਜਨਵਰੀ ਨੂੰ ਆਬੂ ਧਾਬੀ ਦੇ ਏਅਰਪੋਰਟ 'ਤੇ ਅੱਤਵਾਦੀਆਂ ਦੁਆਰਾ ਡ੍ਰੋਨ ਹਮਲਾ ਕੀਤਾ ਗਿਆ ਸੀ। ਜਿੱਥੇ ਤਿੰਨ ਲੋਕ ਮਾਰੇ ਗਏ ਸਨ।
ਜਿਨ੍ਹਾਂ ਵਿੱਚ 2 ਭਾਰਤੀ ਅਤੇ ਇਕ ਪਾਕਿਸਤਾਨੀ ਨਾਗਰਿਕ ਸੀ ਮਰਨ ਵਾਲੇ ਭਾਰਤੀ ਦੋਵੇਂ ਪੰਜਾਬ ਨਾਲ ਸਬੰਧਤ ਸਨ, ਇਕ ਦਾ ਨਾਂ ਹਰਦੀਪ ਸਿੰਘ ਬਾਬੇ ਬਕਾਲੇ ਮਹਿਸਮਪੁਰ ਪਿੰਡ ਦਾ ਰਹਿਣ ਵਾਲਾ ਸੀ ਤੇ ਦੂਜੇ ਹਰਦੇਵ ਸਿੰਘ ਜੋ ਕਿ ਮੋਗੇ ਦਾ ਰਹਿਣ ਵਾਲਾ ਸੀ। 4 ਸਾਲ ਪਹਿਲਾਂ ਰੋਜ਼ੀ ਰੋਟੀ ਦੀ ਤਲਾਸ਼ ਅਰਬ ਦੇਸ਼ ਵਿੱਚ ਗਏ, ਹਰਦੀਪ ਸਿੰਘ ਆਬੂ ਧਾਬੀ ਦੇ ਤੇਲ ਟੈਂਕਰ ਚਲਾਉਂਦਾ ਸੀ, ਅਪਰੈਲ ਮਹੀਨੇ ਹੀ ਉਸ ਦੀ ਸ਼ਾਦੀ ਹੋਈ ਸੀ। ਅਕਤੂਬਰ ਮਹੀਨੇ ਉਹ ਵਾਪਸ ਆਬੂਧਾਬੀ ਚਲਾ ਗਿਆ। ਹਾਲਾਂਕਿ ਵਿਆਹ ਤੋਂ ਬਾਅਦ ਉਹ ਲੋਹੜੀ ਦੇ ਪ੍ਰੋਗਰਾਮ ਤੇ ਨਹੀਂ ਆ ਸਕਿਆ, ਕਿਉਂਕਿ ਉਸ ਦੇ ਵਿਆਹ ਦੀ ਪਹਿਲੀ ਲੋਹੜੀ ਸੀ, ਪਰ ਉਸਨੇ ਵੀਡੀਓ ਕਾਲ ਕਰਕੇ ਆਪਣੀ ਲੋਹੜੀ ਦਾ ਸਮਾਗਮ ਪੂਰਾ ਵੇਖਿਆ।
ਦੱਸ ਦਈਏ ਕਿ ਹਰਦੀਪ ਸਿੰਘ ਆਪਣੀ ਮਾਂ ਦਾ ਇਕਲੌਤਾ ਸਹਾਰਾ ਸੀ, ਹਰਦੀਪ ਸਿੰਘ ਦੇ ਰਿਸ਼ਤੇਦਾਰਾਂ ਨੇ ਸਰਕਾਰ ਤੋਂ ਪਰਿਵਾਰ ਲਈ ਸਹਾਇਤਾ ਦੀ ਮੰਗ ਕੀਤੀ ਹੈ। ਉੱਥੇ ਹੀ ਆਤੰਕੀ ਹਮਲੇ ਵਿੱਚ ਮਰਨ ਵਾਲੇ ਦੂਸਰੇ ਹਰਦੇਵ ਸਿੰਘ ਜੋ ਕਿ 35 ਸਾਲ ਦਾ ਮੋਗਾ ਵਿੱਚ ਰਹਿਣ ਵਾਲਾ ਸੀ 15 ਸਾਲ ਪਹਿਲੇ ਅਰਬ ਦੇਸ਼ ਵਿੱਚ ਗਿਆ ਸੀ ਤੇ ਉਹ ਸ਼ਾਦੀਸ਼ੁਦਾ ਸੀ। ਉਸ ਦੇ ਰਿਸ਼ਤੇਦਾਰ ਨੇ ਦੱਸਿਆ ਕਿ ਉਸਦੇ ਛੋਟੇ ਛੋਟੇ ਬੱਚੇ ਹਨ, ਮਾਂ ਬਾਪ ਬਜ਼ੁਰਗ ਹਨ, ਸਰਕਾਰ ਨੂੰ ਉਨ੍ਹਾਂ ਦੀ ਸਹਾਇਤਾ ਕਰਨੀ ਚਾਹੀਦੀ ਹੈ।
ਉੱਥੇ ਹੀ ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਡੀ.ਐੱਸ.ਪੀ ਸੁਖਵਿੰਦਰ ਸਿੰਘ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਅੱਜ ਪੰਜਾਬ ਸਰਕਾਰ ਵੱਲੋਂ ਸਾਡੀ ਡਿਊਟੀ ਲਗਾਈ ਗਈ ਹੈ ਕਿ ਜਿਹੜੀਆਂ ਆਬੂਧਾਬੀ ਵਿੱਚ ਅਮਰੀਕੀ ਡਰੋਨ ਹਮਲੇ ਵਿੱਚ 2 ਯੁਵਕ ਮਾਰੇ ਗਏ ਸਨ, ਉਨ੍ਹਾਂ ਦੀ ਮ੍ਰਿਤਕ ਦੇਹਾਂ ਅੰਮ੍ਰਿਤਸਰ ਏਅਰਪੋਰਟ 'ਤੇ ਪੁੱਜ ਰਹੀਆਂ ਹਨ, ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਪੁੱਜੇ ਹਾਂ।
ਇਹ ਵੀ ਪੜੋ: ਹੁਣ ਨੈਸ਼ਨਲ ਵਾਰ ਮੈਮੋਰੀਅਲ 'ਤੇ ਜਲੇਗੀ 'ਅਮਰ ਜਵਾਨ ਜੋਤੀ'