ETV Bharat / state

ਬਟਾਲਾ ਰੋਡ 'ਤੇ ਗੁੰਡਾਗਰਦੀ, ਰੰਜਿਸ਼ ਦਾ ਬਦਲਾ ਲੈਣ ਪਹੁੰਚੇ ਬਦਮਾਸ਼ਾਂ ਨੇ ਗਲੀ 'ਚ ਮੌਜੂਦ ਲੋਕਾਂ ਉੱਤੇ ਕੀਤਾ ਹਮਲਾ - Punjab Crime News

ਨਹਿਰੂ ਕਲੋਨੀ ਗਲੀ ਵਿੱਚ ਰਹਿੰਦੇ ਇੱਕ ਨੌਜਵਾਨ ਨਾਲ ਪੁਰਾਣੀ ਰੰਜਿਸ਼ ਨੂੰ ਲੈ ਕੇ ਬਦਲਾ ਲੈਣ ਲਈ ਪਹੁੰਚੇ ਕੁਝ ਬਦਮਾਸ਼ਾਂ ਨੇ ਮੌਕੇ ਉੱਤੇ ਮੌਜੂਦ ਲੋਕਾਂ ਉੱਤੇ ਹਮਲਾ ਕੀਤਾ ਅਤੇ ਖੜੀਆਂ ਗੱਡੀਆਂ ਦੀ ਭੰਨਤੋੜ ਕੀਤੀ। ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕੀਤੀ।

Bloody Clash In Amritsar
Bloody Clash In Amritsar
author img

By ETV Bharat Punjabi Team

Published : Jan 1, 2024, 12:37 PM IST

ਬਟਾਲਾ ਰੋਡ 'ਤੇ ਗੁੰਡਾਗਰਦੀ

ਅੰਮ੍ਰਿਤਸਰ: ਨਵੇਂ ਸਾਲ ਦੀ ਸ਼ੁਰੂਆਤ ਨੂੰ ਲੈ ਕੇ, ਜਿੱਥੇ ਪੁਲਿਸ ਵੱਲੋਂ ਹਰ ਚੱਪੇ-ਚੱਪੇ 'ਤੇ ਨਾਕੇਬੰਦੀ ਕਰਕੇ ਸਖਤੀ ਵਿਖਾਈ ਜਾ ਰਹੀ ਹੈ, ਉਥੇ ਹੀ ਅੰਮ੍ਰਿਤਸਰ ਦੇ ਬਟਾਲਾ ਰੋਡ ਦੇ ਉੱਪਰ ਕੁਝ ਬਦਮਾਸ਼ਾਂ ਵੱਲੋਂ ਇੱਕ ਗਲੀ ਵਿੱਚ ਸ਼ਰੇਆਮ ਗੁੰਡਾਗਰਦੀ ਕੀਤੀ ਗਈ ਅਤੇ ਬਦਮਾਸ਼ਾਂ ਵੱਲੋਂ ਗਲੀ ਦੇ ਵਿੱਚ ਖੜੀਆਂ ਕਾਰਾਂ ਦੀ ਵੀ ਭੰਨਤੋੜ ਕੀਤੀ ਗਈ। ਇੰਨਾ ਹੀ ਨਹੀਂ, ਗਲੀ ਵਿੱਚ ਜੇਕਰ ਕੋਈ ਵਿਅਕਤੀ ਉਨ੍ਹਾਂ ਬਦਮਾਸ਼ਾਂ ਨਾਲ ਗੱਲ ਕਰਨ ਲਈ ਅੱਗੇ ਆਇਆ, ਤਾਂ ਉਨ੍ਹਾਂ ਨੂੰ ਵੀ ਜਖ਼ਮੀ ਕਰ ਦਿੱਤਾ।

ਗਲੀ ਵਿੱਚ ਰਹਿਣ ਵਾਲੇ ਨੌਜਵਾਨ ਨਾਲ ਰੰਜਿਸ਼ : ਅੰਮ੍ਰਿਤਪਾਲ ਦੀ ਮਾਤਾ ਸਰਬਜੀਕ ਕੌਰ ਨੇ ਦੱਸਿਆ ਕਿ ਮੇਰੇ ਪੁੱਤਰ ਨਾਲ 4-5 ਮਹੀਨੇ ਪਹਿਲਾਂ ਇੰਨ੍ਹਾਂ ਦੀ ਲੜਾਈ ਸੀ, ਪਰ ਸਾਰਾ ਨਿਪਟਾਰਾ ਹੋ ਚੁੱਕਾ ਹੈ। ਪਰ, ਹੁਣ ਫਿਰ ਇਨ੍ਹਾਂ ਬਦਮਾਸ਼ਾਂ ਵਲੋਂ ਮੇਰੇ ਪੁੱਤਰ ਉੱਤੇ ਹਮਲਾ ਕਰਨ ਲਈ ਪਹੁੰਚੇ ਸਨ। ਆਪਣੀ ਰੰਜਿਸ਼ ਦਾ ਬਦਲਾ ਲੈਣ ਲਈ ਇਹ ਬਦਮਾਸ਼ ਗਲੀ ਵਿੱਚ ਆਏ ਸਨ ਅਤੇ ਅੰਮ੍ਰਿਤਪਾਲ ਗਲੀ ਵਿੱਚ ਨਾ ਮਿਲਣ 'ਤੇ ਇਨ੍ਹਾਂ ਬਦਮਾਸ਼ਾਂ ਵੱਲੋਂ ਗਲੀ ਵਿੱਚ ਹੰਗਾਮਾ ਕੀਤਾ ਗਿਆ। ਗਲੀ ਵਿੱਚ ਮੌਜੂਦ ਲੋਕਾਂ ਉੱਪਰ ਹਮਲਾ ਕੀਤਾ ਗਿਆ ਅਤੇ ਗਲੀ ਵਿੱਚ ਮੌਜੂਦ ਕਾਰਾਂ ਤੱਕ ਦੀ ਭੰਨਤੋੜ ਕਰ ਦਿੱਤੀ ਗਈ। ਇਸ ਹਮਲੇ ਦੌਰਾਨ ਦੋ ਔਰਤਾਂ ਗੰਭੀਰ ਰੂਪ ਵਿੱਚ ਜਖ਼ਮੀ ਵੀ ਹੋਈਆਂ ਹਨ, ਜਿਨ੍ਹਾਂ ਨੂੰ ਕਿ ਨਜ਼ਦੀਕੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਇਸ ਤੋਂ ਪਹਿਲਾਂ ਵੀ ਗੁੰਡੇ ਸ਼ਾਮ ਵੇਲ੍ਹੇ ਆਏ ਸਨ ਅਤੇ ਧਮਕੀਆਂ ਦੇ ਕੇ ਗਏ ਸਨ।

ਨੌਜਵਾਨ ਅਤੇ ਹੋਰ ਲੋਕਾਂ ਨੂੰ ਕੀਤਾ ਜਖ਼ਮੀ : ਮੌਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਗਲੀ ਵਿੱਚ ਕੁਝ ਨੌਜਵਾਨਾਂ ਵੱਲੋਂ ਹਮਲਾ ਕੀਤਾ ਗਿਆ ਹੈ। ਉਨ੍ਹਾਂ ਨੌਜਵਾਨਾਂ ਨਾਲ ਜੇਕਰ ਕੋਈ ਗੱਲ ਕਰਨ ਲਈ ਗਲੀ ਦਾ ਵਿਅਕਤੀ ਜਾਂਦਾ ਸੀ, ਤਾਂ ਉਸ ਨਾਲ ਵੀ ਬੁਰੀ ਤਰੀਕੇ ਕੁੱਟਮਾਰ ਕੀਤੀ ਗਈ। ਨੌਜਵਾਨਾਂ ਦੀ ਗਲੀ ਵਿੱਚ ਰਹਿਣ ਵਾਲੇ ਇੱਕ ਅੰਮ੍ਰਿਤ ਪਾਲ ਨੌਜਵਾਨ ਦੇ ਨਾਲ ਪੁਰਾਣੀ ਰੰਜਿਸ਼ ਹੈ ਜਿਸ ਨੂੰ ਲੈ ਕੇ ਹਮਲਾ ਕੀਤਾ ਹੈ। ਇਸ ਤੋਂ ਬਾਅਦ ਮੁਹੱਲਾ ਵਾਸੀਆਂ ਵੱਲੋਂ ਵੀ ਪੁਲਿਸ ਪਾਸੋਂ ਇਨਸਾਫ ਦੀ ਗੁਹਾਰ ਲਗਾਈ ਗਈ ਹੈ।

ਪੁਲਿਸ ਵਲੋਂ ਜਾਂਚ ਸ਼ੁਰੂ: ਦੂਜੇ ਪਾਸੇ, ਮੌਕੇ 'ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨਾਲ ਜਦੋਂ ਗੱਲਬਾਤ ਕੀਤੀ ਗਈ, ਤਾਂ ਉਨ੍ਹਾਂ ਨੇ ਦੱਸਿਆ ਕਿ ਕੁਝ ਨੌਜਵਾਨਾਂ ਵੱਲੋਂ ਗਲੀ ਵਿੱਚ ਆ ਕੇ ਹੁੱਲੜਬਾਜ਼ੀ ਕੀਤੀ ਗਈ ਹੈ ਤੇ ਗਲੀ ਵਿੱਚ ਭੰਨਤੋੜ ਕਰਕੇ ਕੁਝ ਲੋਕਾਂ ਨੂੰ ਜ਼ਖਮੀ ਵੀ ਕੀਤਾ ਗਿਆ ਹੈ। ਇਸ ਤੋਂ ਸੰਬੰਧਿਤ ਵਿੱਚ ਇਲਾਕਾ ਵਾਸੀਆਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ ਅਤੇ ਜਲਦ ਹੀ ਪੁਲਿਸ ਮਾਮਲੇ ਦੀ ਜਾਂਚ ਕਰਕੇ ਮੁਲਜ਼ਮਾਂ ਉੱਪਰ ਕਾਨੂੰਨੀ ਕਾਰਵਾਈ ਕਰੇਗੀ।

ETV Bharat Logo

Copyright © 2025 Ushodaya Enterprises Pvt. Ltd., All Rights Reserved.