ਅੰਮ੍ਰਿਤਸਰ: ਇਕ ਪਾਸੇ ਪੂਰੇ ਦੇਸ਼ ਵਿੱਚ ਭਾਰਤ ਵਾਸੀਆਂ ਵੱਲੋਂ ਆਜ਼ਾਦੀ ਦਾ ਦਿਹਾੜਾ ਮਨਾਇਆ ਗਿਆ। ਦੂਜੇ ਪਾਸੇ ਸਿੱਖ ਕੌਮ ਵੱਲੋਂ ਇਸ ਆਜ਼ਾਦੀ ਦਿਹਾੜੇ ਨੂੰ ਬਲੈਕ ਡੇਅ ਦੇ ਤੌਰ 'ਤੇ ਮਨਾਇਆ ਗਿਆ। ਪਿਛਲੇ ਦਿਨੀਂ ਪ੍ਰੈੱਸ ਕਾਨਫ਼ਰੰਸ ਕਰਕੇ ਦਲ ਖ਼ਾਲਸਾ ਨੇ ਐਲਾਨ ਕੀਤਾ ਸੀ। ਕਿ ਉਨ੍ਹਾਂ ਵੱਲੋਂ ਆਜ਼ਾਦੀ ਦੇ ਦਿਹਾੜੇ 'ਤੇ ਸਿੱਖਾਂ ਦਾ ਆਪਣਾ ਖ਼ਾਲਸਾਈ ਝੰਡਾ ਲਹਿਰਾਇਆ ਜਾਏਗਾ।
ਜਿਸ 'ਤੇ ਪੁਲਿਸ ਵੱਲੋਂ ਪਾਬੰਦੀ ਵੀ ਲਗਾਈ ਗਈ ਸੀ। ਉਸ ਦੇ ਬਾਅਦ ਵੀ ਦਲ ਖ਼ਾਲਸਾ ਦੇ ਕਈ ਆਗੂਆਂ ਨੂੰ ਤਾਂ ਘਰ ਹੀ ਅਰੈਸਟ ਕਰ ਦਿੱਤਾ ਗਿਆ ਅਤੇ ਕਈਆਂ ਦੀ ਸਵੇਰ ਵੇਲੇ ਗ੍ਰਿਫ਼ਤਾਰੀ ਪਾਈ ਗਈ। ਪਰ ਦਲ ਖ਼ਾਲਸਾ ਦੇ ਕੁੱਝ ਆਗੂਆਂ ਵੱਲੋਂ ਫਿਰ ਵੀ ਦਲ ਖ਼ਾਲਸਾ ਦੇ ਦਫ਼ਤਰ ਦੇ ਬਾਹਰ ਖ਼ਾਲਸਾਈ ਝੰਡਾ ਲਹਿਰਾਇਆ ਗਿਆ ਤਾਂ ਪੁਲਿਸ ਵੱਲੋਂ ਉਸੇ ਵੇਲੇ ਸਾਰੇ ਆਗੂਆਂ ਦੀ ਗ੍ਰਿਫ਼ਤਾਰੀ ਪਾਈ ਅਤੇ ਝੰਡੇ ਨੂੰ ਵੀ ਆਪਣੇ ਕਬਜ਼ੇ ਵਿੱਚ ਲੈ ਲਿਆ। ਇਸ ਦੌਰਾਨ ਪੁਲਿਸ ਅਤੇ ਦਲ ਖ਼ਾਲਸਾ ਦੇ ਆਗੂਆਂ 'ਚ ਝੜਪ ਵੀ ਹੋ ਗਈ ਸੀ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਲ ਖਾਲਸਾ ਦੇ ਆਗੂਆਂ ਨੇ ਕਿਹਾ ਕਿ ਇਹ ਆਜ਼ਾਦੀ ਭਾਰਤੀ ਮੂਲ ਦੀ ਆਜ਼ਾਦੀ ਹੈ। ਸਿੱਖਾਂ ਨੂੰ ਅਜੇ ਤੱਕ ਆਜ਼ਾਦੀ ਨਹੀਂ ਮਿਲੀ। ਸਿੱਖ ਆਪਣਾ ਰਾਜ ਮੰਗਦੇ ਹਨ। ਜਿਸਦੇ ਚਲਦੇ ਉਨ੍ਹਾਂ ਵੱਲੋਂ ਖ਼ਾਲਸਾਈ ਝੰਡਾ ਲਹਿਰਾਉਣ ਦਾ ਐਲਾਨ ਕੀਤਾ ਗਿਆ ਸੀ। ਪਰ ਪੁਲਿਸ ਵੱਲੋਂ ਆਜ਼ਾਦੀ ਦੇ ਦਿਹਾੜੇ 'ਤੇ ਵੀ ਉਨ੍ਹਾਂ ਨੂੰ ਗੁਲਾਮੀ ਦਾ ਅਹਿਸਾਸ ਕਰਵਾਉਂਦੇ ਹੋਏ। ਆਪਣੀ ਹਿਰਾਸਤ ਵਿੱਚ ਲੈ ਲਿਆ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਸਿੱਖ ਕੌਮ ਆਪਣੀ ਆਜ਼ਾਦੀ ਲਈ ਸੰਘਰਸ਼ ਕਰਦੀ ਆਈ ਹੈ ਅਤੇ ਸੰਘਰਸ਼ ਕਰਦੀ ਰਹੇਗੀ।
ਇਹ ਵੀ ਪੜ੍ਹੋ:- ਖਾਲਸਾਈ ਝੰਡਾ ਲਹਿਰਾਉਣ ਤੋਂ ਪਹਿਲਾਂ ਪੁਲਿਸ ਦਾ ਐਕਸ਼ਨ, ਹੋਈ ਝੜਪ