ETV Bharat / state

ਭਾਜਪਾ ਯੁਵਾ ਮੋਰਚਾ ਨੇ ਕੱਢੀ ਤਿਰੰਗਾ ਯਾਤਰਾ - ਭਾਜਪਾ ਯੁਵਾ ਮੋਰਚਾ ਪੰਜਾਬ

ਭਾਜਪਾ ਯੁਵਾ ਮੋਰਚਾ ਵੱਲੋਂ 12 ਕਿਲੋਮੀਟਰ ਤਿਰੰਗਾ ਯਾਤਰਾ ਕੱਢੀ ਗਈ, ਕਿਸਾਨਾਂ ਨੂੰ ਕਿਹਾ ਸ਼ਹਿਰਾਂ ਨਾਲੋਂ ਪਿੰਡਾਂ 'ਚ ਭਾਜਪਾ ਦਾ ਜਿਆਦਾ ਅਧਾਰ ਹੈ।

ਭਾਜਪਾ ਯੁਵਾ ਮੋਰਚਾ ਨੇ ਕੱਢੀ ਤਿਰੰਗਾ ਯਾਤਰਾ
ਭਾਜਪਾ ਯੁਵਾ ਮੋਰਚਾ ਨੇ ਕੱਢੀ ਤਿਰੰਗਾ ਯਾਤਰਾ
author img

By

Published : Aug 16, 2021, 7:12 PM IST

ਅੰਮ੍ਰਿਤਸਰ: ਭਾਜਪਾ ਯੁਵਾ ਮੋਰਚਾ ਪੰਜਾਬ ਅੰਮ੍ਰਿਤਸਰ ਦਿਹਾਤੀ ਦੇ ਉਪ ਪ੍ਰਧਾਨ ਕੁਲਬੀਰ ਸਿੰਘ ਆਸ਼ੂ ਦੀ ਅਗਵਾਈ ਹੇਠ ਭਾਜਪਾ ਆਗੂਆਂ ਅਤੇ ਨੁਮਾਇੰਦਿਆਂ ਵਲੋਂ ਬਿਆਸ ਤੋਂ ਖਲਚੀਆਂ ਤੱਕ ਕਰੀਬ 12 ਕਿਲੋਮੀਟਰ ਲਈ ਸਾਈਕਲ ਅਤੇ ਮੋਟਰਸਾਈਕਲਾਂ 'ਤੇ ਸਵਾਰ ਹੋ ਕੇ ਤਿਰੰਗਾ ਯਾਤਰਾ ਕੱਢੀ ਗਈ। ਇਸ ਦੌਰਾਨ ਕਿਸਾਨਾਂ ਵੱਲੋਂ ਭਾਜਪਾ ਪ੍ਰੋਗਰਾਮਾਂ ਦੇ ਕੀਤੇ ਜਾਂਦੇ ਵਿਰੋਧ ਨੂੰ ਮੁੱਖ ਰੱਖਦੇ ਹੋਏ ਪੁਲਿਸ ਵੱਲੋਂ ਸਖਤ ਸੁਰੱਖਿਆ ਪ੍ਰਬੰਧ ਵੀ ਕੀਤੇ ਗਏ।

ਭਾਜਪਾ ਯੁਵਾ ਮੋਰਚਾ ਨੇ ਕੱਢੀ ਤਿਰੰਗਾ ਯਾਤਰਾ

ਭਾਜਪਾ ਯੁਵਾ ਮੋਰਚਾ ਆਗੂ ਗੌਰਵ ਨੇ ਕਿਹਾ ਕਿ ਇਹ ਤਿਰੰਗਾ ਯਾਤਰਾ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਤਿਰੰਗਾ ਯਾਤਰਾ ਕੱਢੀ ਗਈ। ਜੋ ਕਿ 75 ਵੇਂ ਆਜਾਦੀ ਦਿਹਾੜੇ ਨੂੰ ਸਮਰਪਿਤ ਸੀ। ਜਿਸ ਤਹਿਤ ਪੰਜਾਬ ਭਰ ਵਿੱਚ ਸਾਈਕਲ, ਮੋਟਰਸਾਈਕਲਾਂ 'ਤੇ 75 ਕਿਲੋਮੀਟਰ ਕੱਢੀ ਗਈ। ਜਿਸ ਵਿੱਚ ਵੱਖ-ਵੱਖ ਜਿਲ੍ਹਿਆ ਵਿੱਚ ਕੀਤੇ -ਕੀਤੇ 5 ਕਿਲੋਮੀਟਰ ਹੋਵੇਗੀ।

ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀ ਲਗਾਤਾਰ 14 ਵਾਰ ਕਿਸਾਨਾਂ ਨਾਲ ਗੱਲਬਾਤ ਹੋ ਚੁੱਕੀ ਹੈ। ਅੱਗੇ ਵੀ ਸਰਕਾਰ ਨੇ ਕਿਹਾ ਕਿ ਤੁਸੀ ਆਪਣੇ ਜਿੰਮੇਵਾਰ ਨੁਮਾਇੰਦੇ ਭੇਜੋ। ਜਿੰਨ੍ਹਾਂ ਦੀ ਬਾਕੀ ਸਭ ਮੰਨਦੇ ਹੋਣ ਤਾਂ ਵਿਚਲਾ ਰਸਤਾ ਕੱਢ ਸਕਦੇ ਹਾਂ, ਭਾਜਪਾ ਨੂੰ ਪਿੰਡਾਂ ਨਾ ਵੜਨ ਦੇਣ ਦੇ ਕਿਸਾਨਾਂ ਦੇ ਸਵਾਲ 'ਚ ਸਕੱਤਰ ਗੌਰਵ ਨੇ ਕਿਹਾ, ਕਿ ਇਹ ਕੁੱਝ ਲੋਕ ਨੇ ਜੋ ਬਲੈਕਮੇਲਿੰਗ 'ਤੇ ਉਤਰੇ ਹੋਏ ਹਨ। ਪਿੰਡਾਂ ਸ਼ਹਿਰਾਂ ਵਿੱਚ ਸਾਡਾ ਅਧਾਰ ਹੈ। ਕੇਂਦਰ ਸਰਕਾਰ ਵੱਲੋਂ ਮੁੱਖ ਤੌਰ 'ਤੇ ਗ੍ਰਾਮੀਣ ਖੇਤਰ ਕਿਸਾਨਾਂ ਲਈ ਸੁੱਖ ਸੁਵਿਧਾਵਾ ਚੱਲ ਰਹੀਆਂ ਹਨ।

ਯੁਵਾ ਬੀਜੇਪੀ ਆਗੂ ਕੁਲਬੀਰ ਸਿੰਘ ਨੇ ਕਿਹਾ, ਕਿ ਰਾਸ਼ਟਰੀ ਪ੍ਰਧਾਨ ਤੇਜਸਵੀ ਸੂਰੀਆ ਅਤੇ ਪੰਜਾਬ ਪ੍ਰਧਾਨ ਭਾਨੂ ਪ੍ਰਤਾਪ ਰਾਣਾ ਦੇ ਦਿਸ਼ਾ ਨਿਰਦੇਸ਼ਾਂ 'ਤੇ ਪੂਰੇ ਪੰਜਾਬ ਭਰ ਵਿੱਚ ਜਿਲ੍ਹਾਂ ਪੱਧਰੀ ਤੌਰ 'ਤੇ ਯੁਵਾ ਸੰਕਲਪ ਯਾਤਰਾ 75 ਵੇਂ ਆਜਾਦੀ ਦਿਵਸ ਦੇ ਮੌਕੇ ਮਨਾਈ ਗਈ ਅਤੇ ਪੂਰੇ ਪੰਜਾਬ ਵਿੱਚ ਇਹ ਯਾਤਰਾ ਕੱਢੀ ਗਈ। ਉਨ੍ਹਾਂ ਕਿਹਾ ਕਿ ਜੋ ਲੋਕ ਕਹਿੰਦੇ ਹਨ, ਕਿ ਭਾਜਪਾ ਦਾ ਵਜੂਦ ਨਹੀਂ ਹੈ, ਅਸੀਂ ਉਨ੍ਹਾਂ ਨੂੰ ਦੱਸ ਦੇਣਾ ਚਾਹੁੰਦੇ ਹਾਂ, ਕਿ ਭਾਰਤੀ ਜਨਤਾ ਪਾਰਟੀ ਪਿੰਡਾਂ ਵਿੱਚ ਵੀ ਸਰਗਰਮ ਹੈ।

ਇਹ ਵੀ ਪੜ੍ਹੋ:- ਪੰਜਾਬ ਕੈਬਨਿਟ ਦਾ ਅਹਿਮ ਫੈਸਲਾ, ਇਸ ਪਾਲਿਸੀ ਨੂੰ ਦਿੱਤੀ ਮਨਜ਼ੂਰੀ

ETV Bharat Logo

Copyright © 2025 Ushodaya Enterprises Pvt. Ltd., All Rights Reserved.