ETV Bharat / state

ਭਾਜਪਾ ਆਗੂ ਮਨੋਜ ਤਿਵਾੜੀ ਅਤੇ ਹਰਦੀਪ ਪੁਰੀ ਨੇ ਗਿਆਨੀ ਟੀ-ਸਟਾਲ ਤੇ ਪੀਤੀ ਚਾਹ

ਭਾਜਾਪ ਆਗੂ ਮਨੋਜ ਤਿਵਾੜੀ ਅਤੇ ਹਰਦੀਪ ਪੁਰੀ ਵਲੋਂ ਗਿਆਨੀ ਟੀ ਸਟਾਲ 'ਤੇ ਚਾਹ ਦੀਆਂ ਚੁਸਕੀਆਂ ਲਈਆਂ ਗਈਆਂ। ਇਸ ਮੌਕੇ ਉਨ੍ਹਾਂ ਨਾਲ ਹੋਰ ਵੀ ਕਈ ਭਾਜਪਾ ਆਗੂ ਮੌਜੂਦ ਸਨ। ਇਸ ਦੌਰਾਨ ਦਿੱਲੀ ਉੱਤਰ-ਪੂਰਬ ਤੋਂ ਭਾਜਪਾ ਦੇ ਸੰਸਦ ਮੈਂਬਰ ਮਨੋਜ ਤਿਵਾੜੀ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਕਾਰਜਸ਼ੈਲੀ 'ਤੇ ਨਿਸ਼ਾਨਾ ਸਾਧਿਆ।

ਭਾਜਪਾ ਆਗੂ ਮਨੋਜ ਤਿਵਾੜੀ ਅਤੇ ਹਰਦੀਪ ਪੁਰੀ ਨੇ ਗਿਆਨੀ ਟੀ-ਸਟਾਲ ਤੇ ਪੀਤੀ ਚਾਹ
ਭਾਜਪਾ ਆਗੂ ਮਨੋਜ ਤਿਵਾੜੀ ਅਤੇ ਹਰਦੀਪ ਪੁਰੀ ਨੇ ਗਿਆਨੀ ਟੀ-ਸਟਾਲ ਤੇ ਪੀਤੀ ਚਾਹ
author img

By

Published : Feb 13, 2022, 2:44 PM IST

ਅੰਮ੍ਰਿਤਸਰ : ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈਕੇ ਸਿਆਸਤ ਪੂਰੀ ਤਰ੍ਹਾਂ ਗਰਮਾਈ ਹੈ। ਇਸ ਦੇ ਚੱਲਦਿਆਂ ਹਰ ਇੱਕ ਪਾਰਟੀ ਚੋਣ ਪ੍ਰਚਾਰ 'ਤੇ ਲੱਹੀ ਹੋਈ ਹੈ। ਉਥੇ ਹੀ ਵੱਖ-ਵੱਖ ਪਾਰਟੀਆਂ ਦੇ ਆਗੂਆਂ ਵਲੋਂ ਖੁਦ ਨੂੰ ਆਮ ਇਨਸਾਨ ਦਿਖਾਉਂਦਿਆਂ ਕਿਸੇ ਟੀ ਸਟਾਲ 'ਤੇ ਚਾਹ ਜਾਂ ਢਾਬੇ 'ਤੇ ਰੋਟੀ ਵੀ ਖਾ ਰਹੇ ਹਨ।

ਇਸ ਦੇ ਚੱਲਦਿਆਂ ਭਾਜਾਪ ਆਗੂ ਮਨੋਜ ਤਿਵਾੜੀ ਅਤੇ ਹਰਦੀਪ ਪੁਰੀ ਵਲੋਂ ਗਿਆਨੀ ਟੀ ਸਟਾਲ 'ਤੇ ਚਾਹ ਦੀਆਂ ਚੁਸਕੀਆਂ ਲਈਆਂ ਗਈਆਂ। ਇਸ ਮੌਕੇ ਉਨ੍ਹਾਂ ਨਾਲ ਹੋਰ ਵੀ ਕਈ ਭਾਜਪਾ ਆਗੂ ਮੌਜੂਦ ਸਨ। ਇਸ ਦੌਰਾਨ ਦਿੱਲੀ ਉੱਤਰ-ਪੂਰਬ ਤੋਂ ਭਾਜਪਾ ਦੇ ਸੰਸਦ ਮੈਂਬਰ ਮਨੋਜ ਤਿਵਾੜੀ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਕਾਰਜਸ਼ੈਲੀ 'ਤੇ ਨਿਸ਼ਾਨਾ ਸਾਧਿਆ।

ਅੰਮ੍ਰਿਤਸਰ ਦੇ ਗਿਆਨੀ ਟੀ ਸਟਾਲ 'ਤੇ ਚਾਹ ਦਾ ਕੱਪ ਪੀਂਦੇ ਹੋਏ ਮਨੋਜ ਤਿਵਾੜੀ ਨੇ ਕਿਹਾ ਕਿ ਕੇਜਰੀਵਾਲ ਦਾ ਦਿੱਲੀ ਮਾਡਲ ਦੇਸ਼ ਦਾ ਨਹੀਂ ਸਗੋਂ ਦੁਨੀਆ ਦਾ ਤੀਜੇ ਦਰਜੇ ਦਾ ਮਾਡਲ ਹੈ। ਦਿੱਲੀ ਸਭ ਤੋਂ ਵੱਧ ਪ੍ਰਦੂਸ਼ਿਤ ਹੈ। ਦਿੱਲੀ ਵਿੱਚ ਗੰਦੇ ਪਾਣੀ ਦਾ ਦਰਿਆ ਹੈ।

ਭਾਜਪਾ ਆਗੂ ਮਨੋਜ ਤਿਵਾੜੀ ਅਤੇ ਹਰਦੀਪ ਪੁਰੀ ਨੇ ਗਿਆਨੀ ਟੀ-ਸਟਾਲ ਤੇ ਪੀਤੀ ਚਾਹ

ਉਨ੍ਹਾਂ ਕਿਹਾ ਕਿ ਜਿੱਥੇ ਵਿਧਵਾ, ਬੁਢਾਪਾ ਅਤੇ ਅਪੰਗ ਪੈਨਸ਼ਨ ਨਹੀਂ ਮਿਲਦੀ, ਉਹ ਦਿੱਲੀ ਹੈ। ਕੇਜਰੀਵਾਲ ਦਾ ਮੁਹੱਲਾ ਕਲੀਨਿਕ ਜਿੱਥੇ ਨਸ਼ੇ ਖਾਣ ਨਾਲ ਬੱਚੇ ਮਰਦੇ ਹਨ, ਉਹ ਦਿੱਲੀ ਦਾ ਮਾਡਲ ਹੈ।

ਮਨੋਜ ਤਿਵਾੜੀ ਨੇ ਕਿਹਾ ਕਿ ਕੇਜਰੀਵਾਲ ਹਰ ਪਲ ਗ੍ਰਿਫਤਾਰੀ ਤੋਂ ਡਰਦੇ ਹਨ। ਉਨ੍ਹਾਂ ਨੂੰ ਡਰ ਸਤਾਉਂਦਾ ਹੈ ਕਿ ਕਦੋਂ ਉਨ੍ਹਾਂ ਦੇ ਲੀਡਰਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ। ਭ੍ਰਿਸ਼ਟਾਚਾਰ ਨਾਲ ਗ੍ਰਸਤ ਦਿੱਲੀ ਮਾਡਲ ਨੂੰ ਪੰਜਾਬ ਵਿੱਚ ਕਦੇ ਮੌਕਾ ਨਹੀਂ ਮਿਲੇਗਾ। ਮੈਂ ਚੋਣਾਂ ਵਿੱਚ ਅਜਿਹਾ ਪ੍ਰਚਾਰ ਕਦੇ ਨਹੀਂ ਦੇਖਿਆ, ਜਿੰਨਾ ਆਮ ਆਦਮੀ ਕਰਦਾ ਹੈ। ਕੇਜਰੀਵਾਲ ਕਦੇ ਵੀ ਪੰਜਾਬ ਅਤੇ ਪੰਜਾਬੀਆਂ ਨੂੰ ਸਮਝ ਨਹੀਂ ਸਕਦਾ, ਸਗੋਂ ਆਪਣੇ-ਆਪ ਨੂੰ ਆਮ ਆਦਮੀ ਹੋਣ ਦਾ ਦਾਅਵਾ ਕਰਦਾ ਹੈ।

ਕਾਂਗਰਸ 'ਤੇ ਮਨੋਜ ਤਿਵਾੜੀ ਨੇ ਕਿਹਾ ਕਿ ਇਨ੍ਹਾਂ ਲੋਕਾਂ ਨੇ ਪੰਜਾਬ ਨੂੰ ਕੰਗਾਲ ਕਰਨ ਦਾ ਕੰਮ ਕੀਤਾ ਹੈ। ਪੰਜਾਬ ਦਾ ਹਰ ਨਾਗਰਿਕ ਮਹਿੰਗਾਈ ਦੀ ਮਾਰ ਝੱਲ ਰਿਹਾ ਹੈ। ਲੋਕ ਇਨ੍ਹਾਂ ਤੋਂ ਤੰਗ ਆ ਚੁੱਕੇ ਹਨ ਅਤੇ ਇਹੀ ਕਾਰਨ ਹੈ ਕਿ ਹੁਣ ਪੰਜਾਬ ਵਿੱਚ ਭਾਜਪਾ ਸਰਕਾਰ ਬਣੇਗੀ ਕਿਉਂਕਿ ਕਿਸਾਨ ਵੀ ਭਾਜਪਾ ਦੇ ਨਾਲ ਹਨ।

ਇਸ ਮੌਕੇ ਹਰਦੀਪ ਪੁਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਸੁਰੱਖਿਆ ਨਾਲ ਜੋ ਹੋਇਆ ਉਹ ਗਲਤ ਸੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਭਾਜਪਾ ਦੇ ਨਾਲ ਹਨ ਅਤੇ ਸੂਬੇ 'ਚ ਡਬਲ ਇੰਜਨ ਦੀ ਸਰਕਾਰ ਬਣ ਸਕਦੀ ਹੈ, ਜਿਸ ਨਾਲ ਵਿਕਾਸ ਦਾ ਕੰਮ ਜ਼ੋਰਾਂ ਨਾਲ ਹੋਵੇਗਾ। ਉਨ੍ਹਾਂ ਕਿਹਾ ਕਿ ਭਾਜਪਾ ਵਲੋਂ ਜੋ ਸੰਕਲਪ ਪੱਤਰ ਜਾਰੀ ਕੀਤਾ ਹੈ,ਉਸ 'ਚ ਜੋ ਵੀ ਐਲਾਨ ਹੈ ਉਹ ਸਾਰੇ ਫੁਰੇ ਕੀਤੇ ਹਨ ਅਤੇ ਪੰਜਾਬ 'ਚ ਵੀ ਪੂਰੇ ਕੀਤੇ ਜਾਣਗੇ। ਇਸ ਮੌਕੇ ਉਨ੍ਹਾਂ ਨਵਜੋਤ ਸਿੱਧੂ ਅਤੇ ਚਰਨਜੀਤ ਚੰਨੀ 'ਤੇ ਵੀ ਨਿਸ਼ਾਨਾ ਸਾਧਿਆ।

ਇਹ ਵੀ ਪੜ੍ਹੋ : Rahul Bajaj Funeral : ਪਦਮ ਭੂਸ਼ਣ ਬਜਾਜ ਦਾ ਪੁਣੇ ਵਿੱਚ ਸਰਕਾਰੀ ਸਨਮਾਨਾਂ ਨਾਲ ਹੋਵੇਗਾ ਅੰਤਿਮ ਸੰਸਕਾਰ

ETV Bharat Logo

Copyright © 2024 Ushodaya Enterprises Pvt. Ltd., All Rights Reserved.