ਅੰਮ੍ਰਿਤਸਰ: ਪਿਛਲੇ ਦਿਨੀਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਅੰਮ੍ਰਿਤਸਰ ਦੇ ਸਰਕਟ ਹਾਊਸ ਵਿੱਚ ਲਕਸ਼ਮੀ ਕਾਂਤਾ ਚਾਵਲਾ ਨਾਲ ਹੋਈ ਗੱਲਬਾਤ ਬਾਰੇ ਚਾਵਲਾ ਨੇ ਇਸ ਬਾਰੇ ਸਪੱਸ਼ਟ ਕੀਤਾ ਹੈ।
ਸੀਨੀਅਰ ਭਾਜਪਾ ਆਗੂ ਅਤੇ ਪੰਜਾਬ ਦੀ ਸਾਬਕਾ ਸਿਹਤ ਮੰਤਰੀ ਲਕਸ਼ਮੀ ਕਾਂਤਾ ਚਾਵਲਾ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਹੋਏ ਮੁਲਾਕਾਤ ਬਾਰੇ ਦੱਸਣ ਲਈ ਕੈਮਰੇ ਸਾਹਮਣੇ ਆਉਣ ਤੋਂ ਇਨਕਾਰ ਕਰ ਦਿੱਤਾ, ਪਰ ਇੱਕ ਫੋਨ ਗੱਲਬਾਤ ਦੌਰਾਨ ਉਸਨੇ ਕਿਹਾ ਕਿ ਉਹ ਅਚਾਨਕ ਕੇਜਰੀਵਾਲ ਨੂੰ ਮਿਲੇ ਸਨ, ਇਹ ਕੋਈ ਨਿਸ਼ਚਤ ਮੁਲਾਕਾਤ ਨਹੀਂ ਸੀ।
ਇਹ ਵੀ ਪੜੋ: ਤਿੰਨ ਪਾਕਿਸਤਾਨੀਆ ਵੱਲੋਂ ਬਾਰਡਰ ਪਾਰ ਕਰਨ ਦੀ ਕੋਸ਼ਿਸ਼, ਜਵਾਨਾਂ ਵੱਲੋਂ ਫਾਇਰਿੰਗ ਕਰਨ ਤੇ ਪਰਤੇ ਵਾਪਸ
ਉਹਨਾਂ ਨੇ ਕਿਹਾ ਕਿ ਇਹ ਕੋਈ ਮੀਟਿੰਗ ਨਹੀਂ ਸੀ। ਉਹਨਾਂ ਨੇ ਕਿਹਾ ਕਿ ਮੈਂ ਹਰ ਰੋਜ਼ ਸ਼ਾਮ ਨੂੰ ਸੈਰ ਕਰਨ ਲਈ ਅੰਮ੍ਰਿਤਸਰ ਦੇ ਸਰਕਟ ਹਾਊਸ ਵਿੱਚ ਜਾਂਦੀ ਹਾਂ ਅਤੇ ਅਰਵਿੰਦ ਕੇਜਰੀਵਾਲ ਸ਼ਾਮ ਨੂੰ ਦਿੱਲੀ ਜਾਣ ਲਈ ਏਅਰਪੋਰਟ ਜਾਣ ਤੋਂ ਪਹਿਲਾਂ ਸਰਕਟ ਹਾਉਸ ਵਿੱਚ ਠਹਿਰੇ ਸੀ ਤੇ ਅਚਾਨਕ ਉਨ੍ਹਾਂ ਨਾਲ ਮੁਲਾਕਾਤ ਹੋ ਗਈ ਤੇ ਉਹਨਾਂ ਨੇ ਸਿਰਫ ਚਾਅ ਪੀਤੀ ਹੈ, ਇਹ ਕੋਈ ਸਿਆਸੀ ਮੁਲਾਕਾਤ ਨਹੀਂ ਸੀ।
ਇਹ ਵੀ ਪੜੋ: ਸਮੱਸਿਆ ਦੇ ਹੱਲ ਲਈ ਸੀਵਰੇਜ ਬੋਰਡ ਦੇ ਡਾਇਰੈਕਟਰ ਨੇ ਲਿਆ ਜਾਇਜ਼ਾ