ETV Bharat / state

ਚੰਨੀ ਸਰਕਾਰ ਤੇ ਸਿੱਧੂ ਵਿਚਕਾਰ ਚੱਲ ਰਹੀ ਤਕਰਾਰ ਦੌਰਾਨ ਮਜੀਠੀਆ ਦਾ ਵੱਡਾ ਧਮਾਕਾ ! - Navjot Sidhu

ਚੰਨੀ ਸਰਕਾਰ ਤੇ ਨਵਜੋਤ ਸਿੰਘ ਸਿੱਧੂ (Navjot Singh Sidhu) ਵਿਚਾਲੇ ਚੱਲ ਰਹੀ ਤਕਰਾਰ ਨੂੰ ਲੈ ਕੇ ਬਿਕਰਮ ਮਜੀਠੀਆ (Bikram Majithia) ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਪ੍ਰਧਾਨ ਆਪਣੀ ਸਰਕਾਰ ਉੱਪਰ ਭਰੋਸਾ ਨਹੀਂ ਰਿਹਾ ਇਸ ਲਈ ਸਵਾਲ ਚੁੱਕ ਰਿਹਾ ਹੈ।

ਚੰਨੀ ਸਰਕਾਰ ਤੇ ਸਿੱਧੂ ਵਿਚਕਾਰ ਚੱਲ ਰਹੀ ਤਕਰਾਰ ਦੌਰਾਨ ਮਜੀਠੀਆ ਦਾ ਵੱਡਾ ਧਮਾਕਾ !

author img

By

Published : Nov 9, 2021, 7:31 AM IST

ਅੰਮ੍ਰਿਤਸਰ: ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਮਜੀਠੀਆ ਵੱਲੋਂ ਤੇਲ ਕੀਮਤਾਂ ਨੂੰ ਲੈ ਕੇ ਚੰਨੀ ਸਰਕਾਰ ਤੇ ਸਵਾਲ ਚੁੱਕੇ ਗਏ ਹਨ। ਉਨ੍ਹਾਂ ਕਿਹਾ ਕਿ ਵੈਟ ਦੀਆਂ ਦਰਾਂ ਵਿਚ ਕਟੌਤੀ ਨਹੀਂ ਕੀਤੀ, ਸਗੋਂ ਕੇਂਦਰ ਸਰਕਾਰ ਨੇ ਪੈਟਰੋਲ ਅਤੇ ਡੀਜ਼ਲ ਦੋਹਾਂ ’ਤੇ ਕੇਂਦਰੀ ਆਬਕਾਰੀ ਡਿਊਟੀ 5 ਰੁਪਏ ਘਟਾਈ ਸੀ। ਮਜੀਠੀਆ ਨੇ ਕਿਹਾ ਕਿ ਕਾਂਗਰਸ ਸਰਕਾਰ ਪੈਟਰੋਲ ਅਤੇ ਡੀਜ਼ਲ ਕੀਮਤਾਂ ਵਿਚ ਕਟੌਤੀ ਕਰਨ ਲਈ ਮਜਬੂਰ ਹੋਣ ਮਗਰੋਂ ਇਹ ਦਾਅਵੇ ਕਰ ਕੇ ਡਰਾਮੇਬਾਜ਼ੀ ਕਰ ਰਹੀ ਹੈ ਕਿ ਇਹ ਦਰਾਂ ਸਭ ਤੋਂ ਘੱਟ ਹਨ। ਸੂਬੇ ਦੀਆਂ ਡੀਜ਼ਲ ਕੀਮਤਾਂ ਚੰਡੀਗੜ੍ਹ ਨਾਲੋਂ 3 ਰੁਪਏ ਲੀਟਰ ਤੇ ਹਿਮਾਚਲ ਪ੍ਰਦੇਸ਼ ਤੇ ਜੰਮੂ ਨਾਲੋਂ 3.25 ਰੁਪਏ ਪ੍ਰਤੀ ਲੀਟਰ ਜ਼ਿਆਦਾ ਹਨ।

ਚੰਨੀ ਸਰਕਾਰ ਤੇ ਸਿੱਧੂ ਵਿਚਕਾਰ ਚੱਲ ਰਹੀ ਤਕਰਾਰ ਦੌਰਾਨ ਮਜੀਠੀਆ ਦਾ ਵੱਡਾ ਧਮਾਕਾ !

ਉਨ੍ਹਾਂ ਨੇ ਕਿਹਾ ਕਿ ਸੂਬਾ ਸਰਕਾਰ ਇਹ ਦਾਅਵਾ ਕਰ ਕੇ ਲੋਕਾਂ ਨੂੰ ਮੂਰਖ ਬਣਾਉਣ ਦਾ ਯਤਨ ਕਰ ਰਹੀ ਹੈ ਕਿ ਉਸਨੇ ਵੱਡੀ ਰਾਹਤ ਦਿੱਤੀ ਹੈ। ਸੱਚਾਈ ਇਹ ਹੈ ਕਿ ਇਨ੍ਹਾਂ ਨੇ ਪੰਜ ਸਾਲਾਂ ਵਿੱਚ ਟੈਕਸਾਂ ਰਾਹੀਂ ਪੰਜਾਬੀਆਂ ਤੋਂ 30 ਹਜ਼ਾਰ ਕਰੋੜ ਰੁਪਏ ਕਮਾਏ ਹਨ। ਮਜੀਠੀਆ ਨੇ ਘਰ-ਘਰ ਨੌਕਰੀ ਦੇਣ ਦਾ ਵਾਅਦਾ ਸਿਰਫ਼ ਕਾਂਗਰਸ ਦੇ ਮੰਤਰੀਆਂ ਤੇ ਵਿਧਾਇਕਾਂ ਦੇ ਪੁੱਤਰਾਂ ਅਤੇ ਰਿਸ਼ਤੇਦਾਰਾਂ ਲਈ ਹੀ ਯੋਗ ਬਣਾਉਣ ’ਤੇ ਕਾਂਗਰਸ ਸਰਕਾਰ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਪਹਿਲਾਂ ਵੀ ਨਿਯਮਾਂ ਨੂੰ ਛਿੱਕੇ ਟੰਗ ਕੇ ਬੇਅਤ ਸਿੰਘ ਦੇ ਪਰਿਵਾਰ ਵਿੱਚੋਂ ਮੁੰਡੇ ਨੂੰ ਡੀ.ਐੱਸ.ਪੀ. ਬਣਾਇਆ ਅਤੇ ਫਿਰ ਰਾਕੇਸ਼ ਪਾਂਡੇ ਦੇ ਪੁੱਤਰ ਨੂੰ ਤਹਿਸੀਲਦਾਰ ਅਤੇ ਗੁਰਪ੍ਰੀਤ ਕਾਂਗੜ ਦੇ ਜਵਾਈ ਨੂੰ ਈ.ਟੀ.ਓ. ਨਿਯੁਕਤ ਕਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਹੁਣ ਕਾਂਗਰਸ ਸਰਕਾਰ ਵੱਲੋਂ ਬਣਾਏ ਵੀ.ਆਈ.ਪੀ. ਕੋਟੇ ਦੀ ਵਰਤੋਂ ਕਰਨ ਦੀ ਵਾਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਸੀ, ਜਿੰਨ੍ਹਾਂ ਨੇ ਆਪਣਾ ਜਵਾਈ ਐਡੀਸ਼ਨਲ ਐਡਵੋਕੇਟ ਜਨਰਲ ਲੱਗਾ ਲਿਆ।

ਮਜੀਠੀਆ ਤੋਂ ਜਦੋਂ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਦੇ ਹਮਲੇ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਪ੍ਰਦੇਸ਼ ਕਾਂਗਰਸ ਪ੍ਰਧਾਨ ਨੂੰ ਆਪਣੇ ਮੁੱਖ ਮੰਤਰੀ ’ਤੇ ਭਰੋਸਾ ਨਹੀਂ। ਸਿੱਧੂ ਨੇ ਸਹੀ ਕਿਹਾ ਹੈ ਕਿ ਕਾਂਗਰਸ ਸਰਕਾਰ ਜਿਸਨੇ ਪੰਜ ਸਾਲਾਂ ਵਿੱਚ ਕੁਝ ਨਹੀਂ ਕੀਤਾ, ਵੱਲੋਂ ਦੋ ਮਹੀਨਿਆਂ ਵਿਚ ਪੰਜਾਬੀਆਂ ਨੂੰ ਲੌਲੀਪੋਪ ਦਿੱਤੇ ਜਾ ਰਹੇ ਹਨ। ਮਜੀਠੀਆ ਨੇ ਕਿਹਾ ਕਿ ਸਿਰਫ਼ ਮੁੱਖ ਮੰਤਰੀ ਬਦਲਿਆ ਹੈ। ਸੂਬੇ ਅਤੇ ਇਸਦੇ ਸਰੋਤਾਂ ਦੀ ਲੁੱਟ ਜਾਰੀ ਹੈ।

ਇਹ ਵੀ ਪੜ੍ਹੋ : ਖਾਕੀ ਦਾਗਦਾਰ ! 4 ਪੁਲਿਸ ਮੁਲਾਜ਼ਮਾਂ ਦਾ ਵੱਡਾ ਕਾਂਡ

ETV Bharat Logo

Copyright © 2025 Ushodaya Enterprises Pvt. Ltd., All Rights Reserved.