ਅੰਮ੍ਰਿਤਸਰ: ਪੰਜਾਬ 'ਚ ਐਸਵਾਈਐਲ ਦੇ ਮੁੱਦੇ ਨੂੰ ਲੈਕੇ ਪੂਰੀ ਸਿਆਸਤ ਭਖ ਚੁੱਕੀ ਹੈ। ਜਿਥੇ ਇਸ ਮੁੱਦੇ 'ਤੇ ਵਿਰੋਧੀ ਲੀਡਰ ਸਰਕਾਰ ਨੂੰ ਘੇਰ ਰਹੇ ਹਨ ਤਾਂ ਉਥੇ ਹੀ ਸੱਤਾਧਾਰੀ ਵੀ ਇਸ ਮੁੱਦੇ 'ਤੇ ਪਿਛਲੀਆਂ ਸਰਕਾਰਾਂ 'ਤੇ ਪਲਟਵਾਰ ਕਰ ਰਹੇ ਹਨ। ਇਸ ਵਿਚਾਲੇ ਸ੍ਰੀ ਗੁਰੂ ਰਾਮਦਾਸ ਜੀ ਦੇ ਗੁਰਪੁਰਬ ਮੌਕੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਪੁੱਜੇ। ਇਸ ਦੌਰਾਨ ਉਨ੍ਹਾਂ ਦਾ ਸ੍ਰੀ ਦਰਬਾਰ ਸਾਹਿਬ ਦਾ ਮਾਡਲ ਦੇ ਕੇ ਸਨਮਾਨ ਕੀਤਾ ਗਿਆ ਤੇ ਨਾਲ ਹੀ ਪੰਜਾਬ ਦੇ ਕਈ ਸਿਆਸੀ ਲੀਡਰ ਵੀ ਉਨ੍ਹਾਂ ਦੇ ਨਾਲ ਮੌਜੂਦ ਰਹੇ। (Bhupinder Hooda on SYL) ( Punjab Politics on SYL)
ਐਸਵਾਈਐਲ ਨੂੰ ਲੈਕੇ ਹੁੱਡਾ ਦਾ ਸਟੈਂਡ: ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਵਲੋਂ ਐਸਵਾਈਐਲ ਨੂੰ ਲੈਕੇ ਵੀ ਆਪਣਾ ਬਿਆਨ ਦਿੱਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਪਰਾਲੀ ਨਾਲ ਹੋ ਰਹੇ ਪ੍ਰਦੂਸ਼ਣ ਬਾਰੇ ਵੀ ਆਪਣਾ ਪੱਖ ਰੱਖਿਆ ਹੈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਕਿਹਾ ਕਿ ਐਸਵਾਈਐਲ ਨੂੰ ਲੈਕੇ ਸੁਪਰੀਮ ਕੋਰਟ ਨੇ ਵੀ ਹਰਿਆਣਾ ਸੂਬੇ ਦੇ ਹੱਕ 'ਚ ਕੇਸ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਪੰਜਾਬ ਤੋਂ ਪਾਣੀ ਨਹੀਂ ਮੰਗਦਾ ਪਰ ਹਰਿਆਣਾ ਆਪਣਾ ਹੱਕ ਵੀ ਨਹੀਂ ਛੱਡੇਗਾ। ਉਨ੍ਹਾਂ ਕਿਹਾ ਕਿ ਕਿਸੇ ਵੀ ਕੀਮਤ ਹਰਿਆਣਾ ਆਪਣਾ ਹੱਕ ਲੈਕੇ ਰਹੇਗਾ।
ਪਰਾਲੀ ਪ੍ਰਦੂਸ਼ਣ ਨੂੰ ਲੈਕੇ ਵੀ ਆਖੀ ਇਹ ਗੱਲ: ਇਸ ਮੌਕੇ ਜਦੋਂ ਉਨ੍ਹਾਂ ਨੂੰ ਪਰਾਲੀ ਨਾਲ ਹੋ ਰਹੇ ਧੂੰਏ ਬਾਰੇ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਕਿਸੇ ਇੱਕ ਸੂਬੇ ਦੇ ਪਰਾਲੀ ਨੂੰ ਅੱਗ ਲਾਉਣ ਨਾਲ ਹੀ ਪ੍ਰਦੂਸ਼ਣ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਹੋਰ ਵੀ ਕਾਰਨ ਹਨ, ਜਿਸ ਨਾਲ ਪ੍ਰਦੂਸ਼ਣ ਹੁੰਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸਰਕਾਰਾਂ ਨੂੰ ਵੀ ਚਾਹੀਦਾ ਕਿ ਕਿਸਾਨਾਂ ਨੂੰ ਸਹੂਲਤਾਂ ਦੇਵੇ ਤਾਂ ਜੋ ਕਿਸਾਨ ਅਜਿਹਾ ਕਦਮ ਹੀ ਨਾ ਚੁੱਕਣ।
- University Student Commit Suicide: ਐਲਪੀਯੂ ਦੇ ਵਿਦਿਆਰਥੀ ਨੇ ਸ਼ੱਕੀ ਹਲਾਤਾਂ 'ਚ ਕੀਤੀ ਖੁਦਕੁਸ਼ੀ: ਹੈਦਰਾਬਾਦ ਦਾ ਰਹਿਣ ਵਾਲਾ ਸੀ ਮ੍ਰਿਤਕ
- Son Assaulted Mother: ਮਾਂ ਨਾਲ ਅਣਮਨੁੱਖੀ ਤਸ਼ੱਦਦ ਕਰਨ ਵਾਲਾ ਵਕੀਲ ਪੁੱਤ ਗ੍ਰਿਫ਼ਤਾਰ, ਬਾਰ ਕਾਊਂਸਲ ਨੇ ਮੈਂਬਰਸ਼ਿਪ ਵੀ ਕੀਤੀ ਰੱਦ
- Youth Died in Canada: ਬਰਨਾਲਾ ਦੇ ਨੌਜਵਾਨ ਦੀ ਕੈਨੇਡਾ ਦੇ ਕੈਲਗਿਰੀ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ
1 ਨਵੰਬਰ ਦੀ ਖੁੱਲ੍ਹੀ ਬਹਿਸ ਪਰ ਸੈਮੀਨਾਰ 'ਚੋਂ ਗਾਇਬ ਸਰਕਾਰ: ਕਾਬਿਲੇਗੌਰ ਹੈ ਕਿ ਭੁਪਿੰਦਰ ਸਿੰਘ ਹੁੱਡਾ ਵਲੋਂ ਪਹਿਲਾਂ ਵੀ ਕਈ ਵਾਰ ਐਸਵਾਈਐਲ ਨੂੰ ਲੈਕੇ ਬਿਆਨ ਦਿੱਤੇ ਜਾ ਚੁੱਕੇ ਹਨ ਪਰ ਉਥੇ ਹੀ ਪੰਜਾਬ ਦੀ ਸਰਕਾਰ ਐਸਵਾਈਐਲ ਨੂੰ ਲੈਕੇ ਪੰਜਾਬ ਦੇ ਹੱਕ 'ਚ ਖੜਨ ਦੀ ਗੱਲ ਕਰਦੀ ਹੈ, ਜਦਕਿ ਵਿਰੋਧੀਆਂ ਦੇ ਇਲਜ਼ਾਮ ਹਨ ਕਿ 'ਆਪ' ਦੀ ਹਰਿਆਣਾ ਲੀਡਰਸ਼ਿਪ ਐਸਵਾਈਐਲ ਬਣਾਉਣ ਦੀ ਮੰਗ ਕਰ ਰਹੀ ਹੈ। ਦੱਸ ਦਈਏ ਕਿ ਐਸਵਾਈਐਲ ਨੂੰ ਲੈਕੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ 1 ਨਵੰਬਰ ਨੂੰ ਖੁੱਲ੍ਹੀ ਬਹਿਸ ਦੀ ਚੁਣੌਤੀ ਦਿੱਤੀ ਗਈ ਹੈ ਪਰ ਬੀਤੇ ਦਿਨ ਪੰਜਾਬ ਯੂਨੀਵਰਸਿਟੀ 'ਚ ਪਾਣੀਆਂ ਦੇ ਮਸਲੇ ਨੂੰ ਲੈਕੇ ਹੋਏ ਸੈਮੀਨਾਰ 'ਚ ਬੁੱਧੀਜੀਵੀ ਅਤੇ ਵਿਰੋਧੀ ਸਿਆਸਤਦਾਨ ਤਾਂ ਪੁੱਜੇ ਪਰ ਸੱਤਾਧਾਰੀ ਪਾਰਟੀ ਇਸ ਸੈਮੀਨਾਰ ਤੋਂ ਗੈਰ ਹਾਜ਼ਰ ਰਹੀ।