ਅੰਮ੍ਰਿਤਸਰ: ਪੰਥ ਪ੍ਰਸਿੱਧ ਰਾਗੀ ਪਦਮ ਸ੍ਰੀ ਭਾਈ ਨਿਰਮਲ ਸਿੰਘ ਖ਼ਾਲਸਾ ਕੋੋਰੋਨਾ ਵਾਇਰਸ ਨਾਲ ਅਕਾਲ ਚਲਾਣਾ ਕਰ ਗਏ ਸਨ। ਉਨ੍ਹਾਂ ਦਾ ਅੰਤਿਮ ਸਸਕਾਰ ਵੇਰਕਾ ਤੋਂ ਦੋ ਕਿਲੋਮੀਟਰ ਦੀ ਦੂਰੀ 'ਤੇ ਪਿੰਡ ਫਤਿਹਗੜ੍ਹ ਸ਼ੂਕਰਚੱਕ 'ਚ ਦਾਨੀ ਸਜੱਣ ਵੱਲੋਂ ਦਾਨ ਕੀਤੀ ਜ਼ਮੀਨ 'ਤੇ ਕੀਤਾ ਗਿਆ।
ਭਾਈ ਸਾਹਿਬ ਦਾ ਅੰਤਿਮ ਸਸਕਾਰ ਤਕਰੀਬਨ ਸ਼ਾਮ 7.15 ਵਜੇ ਭਾਰੀ ਪੁਲਿਸ ਸੁਰੱਖਿਆ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਮੌਜੂਦਗੀ 'ਚ ਕੀਤਾ ਗਿਆ।
ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾ ਭਾਈ ਖ਼ਾਲਸਾ ਦੇ ਸਸਕਾਰ ਨੂੰ ਲੈ ਕੇ ਉਸ ਵੇਲੇ ਵਿਵਾਦ ਖੜ੍ਹਾ ਹੋ ਗਿਆ ਸੀ, ਜਦੋਂ ਪਿੰਡ ਵੇਰਕਾ ਦੇ ਵਾਸੀਆਂ ਨੇ ਉਨ੍ਹਾਂ ਦਾ ਪਿੰਡ ਦੇ ਸ਼ਮਸ਼ਾਨਘਾਟ 'ਚ ਸਸਕਾਰ ਕਰਨ ਤੋਂ ਪ੍ਰਸ਼ਾਸਨ ਨੂੰ ਮਨ੍ਹਾ ਕਰ ਦਿੱਤਾ ਸੀ।
ਇਹ ਵੀ ਪੜ੍ਹੋ: ਭਾਈ ਨਿਰਮਲ ਸਿੰਘ ਖ਼ਾਲਸਾ ਦੇ ਸਸਕਾਰ ਕਰਨ ਦਾ ਪਿੰਡ ਵਾਸੀਆਂ ਨੇ ਕੀਤਾ ਵਿਰੋਧ, ਸ਼ਮਸ਼ਾਨਘਾਟ ਨੂੰ ਜੜੇ ਜਿੰਦਰੇ