ਅੰਮ੍ਰਿਤਸਰ : ਚੋਣਾਂ ਦੇ ਮੱਦੇਨਜ਼ਰ ਰਾਜਨੀਤਿਕ ਪਾਰਟੀਆਂ ਦੇ ਉਮੀਦਵਾਰਾਂ ਵਲੋਂ ਇੱਕ-ਦੂਜੇ ਵਿਰੁੱਧ ਬਿਆਨ ਬਾਜ਼ੀਆਂ ਜਾਰੀ ਹਨ। ਅੰਮ੍ਰਿਤਸਰ ਵਿਖੇ ਚੋਣ ਰੈਲੀ ਦੌਰਾਨ ਆਮ ਆਦਮੀ ਪਾਰਟੀ ਦੇ ਨੇਤਾ ਭਗਵੰਤ ਮਾਨ ਨੇ ਕਿਹਾ ਕਿ ਅਕਾਲੀਆਂ ਅਤੇ ਕਾਂਗਰਸੀਆਂ ਦੋਹਾਂ ਨੇ ਗੁਰਬਾਣੀ ਦੀ ਬੇਅਦਬੀ ਕੀਤੀ ਹੈ।
ਜਿਸ ਤਰ੍ਹਾਂ ਜਲ੍ਹਿਆਵਾਲਾ ਬਾਗ਼ ਵਿਖੇ ਗੋਲੀਆਂ ਚਲਾਉਣ ਵਾਲੇ ਸਿਪਾਹੀਆਂ ਦੇ ਨਾਵਾਂ ਦਾ ਤਾਂ ਪਤਾ ਨਹੀਂ ਪਰ ਗੋਲੀਆਂ ਚਲਾਉਣ ਦਾ ਹੁਕਮ ਦੇਣ ਵਾਲੇ ਜਨਰਲ ਡਾਇਰ ਨੂੰ ਸਾਰੀ ਦੁਨੀਆਂ ਜਾਣਦੀ ਹੈ। ਪਰ ਬੇਅਦਬੀ ਕਾਂਡ ਮਾਮਲੇ ਵਿੱਚ ਵੀ ਤਾਂ ਗੋਲੀਆਂ ਚਲਾਉਣ ਵਾਲੇ ਅਤੇ ਗੋਲੀਆਂ ਚਲਾਉਣ ਦਾ ਹੁਕਮ ਦੇਣ ਵਾਲੇ ਦੋਹਾਂ ਬਾਰੇ ਪਤਾ ਹੈ ਤਾਂ ਕੈਪਟਨ ਸਾਹਿਬ ਨੇ ਕੋਈ ਕਾਰਵਾਈ ਕਿਉਂ ਨਹੀਂ ਕੀਤੀ। ਇਸ ਤੋਂ ਇਹ ਸਿੱਧ ਹੁੰਦਾ ਹੈ ਕਿ ਅਕਾਲੀ ਅਤੇ ਕਾਂਗਰਸੀ ਅੰਦਰ ਖ਼ਾਤੇ ਮਿਲੇ ਹੋਏ ਹਨ।
ਭਗਵੰਤ ਮਾਨ ਨੇ ਕਿਹਾ ਕਿ ਕਾਂਗਰਸ ਪਾਰਟੀ ਉਹਨਾਂ ਦੇ ਦੋ ਵਿਧਾਇਕ ਨੂੰ ਖ੍ਰੀਦਣਾ ਚਾਹੁੰਦੀ ਹੈ। ਜਿਸ ਦੀ ਸ਼ਿਕਾਇਤ ਉਹਨਾਂ ਨੇ ਚੋਣ ਕਮਿਸ਼ਨ ਨੂੰ ਵੀ ਕੀਤੀ ਹੈ। ਭਗਵੰਤ ਮਾਨ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਕੋਲੋ ਆਪਣੇ ਵਿਧਾਇਕ ਤਾਂ ਸਮਭਾਲੇ ਨਹੀਂ ਜਾਂਦੇ ਤੇ ਦੂਸਰੇ ਵਿਧਾਇਕਾਂ ਉੱਪਰ ਨਜ਼ਰ ਰੱਖਦੇ ਹਨ।
ਮਾਨ ਨੇ ਸੰਗਰੂਰ ਤੋਂ ਆਪਣੀ ਜਿੱਤ ਦਾ ਦਾਅਵਾ ਕੀਤਾ ਅਤੇ ਕਿਹਾ ਕਿ ਵਿਰੋਧੀ ਡਰੇ ਹੋਏ ਹਨ ਇਸ ਲਈ ਉਹਨਾਂ ਨੂੰ ਨੋਟਿਸ 'ਤੇ ਨੋਟਿਸ ਆ ਰਹੇ ਹਨ।