ਤਰਨਤਾਰਨ: ਉਪ ਮੰਡਲ ਪਾਵਰ ਕਾਮ ਦਫ਼ਤਰ ਖੇਮਕਰਨ ਵਿਖੇ ਤੈਨਾਤ ਲਾਈਨ ਮੈਨ ਤਰਸੇਮ ਸਿੰਘ ਨੂੰ ਪਿੰਡ ਭੂਰਾ ਕਰੀਮਪੁਰਾ ਦੇ ਵਿਅਕਤੀਆਂ ਵੱਲੋਂ ਬਿਜਲੀ ਘਰ ਦੇ ਅੰਦਰ ਦਾਖਲ ਹੋ ਕੇ ਕੁੱਟਮਾਰ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਮੌਕੇ ਤੇ ਮੌਜੂਦ ਸਾਥੀ ਕਰਮਚਾਰੀਆਂ ਵੱਲੋਂ ਜ਼ਖ਼ਮੀਂ ਲਾਈਨ ਮੈਨ ਤਰਸੇਮ ਸਿੰਘ ਨੂੰ ਸਿਵਲ ਹਸਪਤਾਲ ਖੇਮਕਰਨ ਵਿਖੇ ਦਾਖਲ ਕਰਵਾ ਕੇ ਲਿਖਤੀ ਸ਼ਕਾਇਤ ਥਾਣਾ ਖੇਮਕਰਨ ਵਿਖੇ ਦੇ ਦਿੱਤੀ ਹੈ।
ਇਹ ਵੀ ਪੜ੍ਹੋ:- ਵਸੀਮ ਰਿਜ਼ਵੀ ਵੱਲੋਂ 'ਕੁਰਾਨ ਸ਼ਰੀਫ਼' ਬਾਰੇ ਕੀਤੀ 'ਟਿੱਪਣੀ ਵਿਰੁੱਧ ਪ੍ਰਦਰਸ਼ਨ
ਇਸ ਸਬੰਧ ਵਿੱਚ ਜ਼ਖ਼ਮੀ ਤਰਸੇਮ ਸਿੰਘ ਨੇ ਦੱਸਿਆ ਕਿ ਕੁਝ ਮਹੀਨੇ ਪਹਿਲਾਂ ਮੈ ਐਸ ਡੀ ਉ ਸਾਹਿਬ ਖੇਮਕਰਨ ਦੇ ਕਹਿਣ ਤੇ ਪਿੰਡ ਭੂਰਾ ਕਰੀਮਪੁਰਾ ਵਾਸੀ ਖਪਤਕਾਰ ਨੂੰ ਟਰਾਂਸਫਾਰਮ ਜਮ੍ਹਾਂ ਕਰਵਾਉਣ ਦਾ ਸੁਨੇਹਾ ਦੇ ਕੇ ਆਇਆ ਸੀ ਜਦ ਕੀ ਮੇਰੀ ਡਿਊਟੀ ਭੂਰਾ ਕਰੀਮਪੁਰਾ ਵਿਖੇ ਨਹੀਂ ਹੈ। ਅੱਜ ਉਹ ਖ਼ਪਤਕਾਰ ਆਪਣੇ ਪੁਤਰਾਂ ਜਿਨ੍ਹਾਂ ਨੂੰ ਮੈ ਚੰਗੀ ਤਰ੍ਹਾਂ ਪਛਾਣਦਾ ਹਾ ਤੇ ਕੁੱਝ ਅਣਪਛਾਤੇ ਵਿਅਕਤੀਆਂ ਨਾਲ ਬਿਜਲੀ ਘਰ ਖੇਮਕਰਨ ਵਿਖੇ ਆਇਆ ਤੇ ਉਸ ਸਮੇਂ ਐਸ ਡੀ ਓ ਖੇਮਕਰਨ, ਪਿੰਡ ਭੂਰਾ ਕਰੀਮ ਪੁਰਾ ਦੇ ਸਰਪੰਚ ਤੇ ਹੋਰ ਵੀ ਬਿਜਲੀ ਮੁਲਾਜ਼ਮ ਮੌਜੂਦ ਸਨ ਇਹਨਾਂ ਦੀ ਹਾਜ਼ਰੀ ਵਿੱਚ ਟਰਾਂਸਫਾਰਮ ਬਾਰੇ ਗੱਲ ਚੱਲ ਰਹੀ ਸੀ ਤਾਂ ਅਚਾਨਕ ਇਹਨਾਂ ਵੱਲੋਂ ਮੇਰੇ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਜਿਸ ਨਾਲ ਮੇਰੇ ਸਿਰ ਵਿੱਚ ਸੱਟ ਲੱਗ ਗਈ ਇਸ ਦੌਰਾਨ ਮੇਰੇ ਸਾਥੀ ਕਰਮਚਾਰੀਆ ਵੱਲੋਂ ਮੈਨੂੰ ਜਖ਼ਮੀ ਹਾਲਤ ਵਿਚ ਇਹਨਾਂ ਦੇ ਪਾਸੋਂ ਛੁਡਾਇਆ ਗਿਆ। ਸਾਰੇ ਵਿਅਕਤੀ ਮੈਨੂੰ ਧਮਕੀਆਂ ਦਿੰਦੇ ਹੋਏ ਮੌਕੇ ਤੋਂ ਫ਼ਰਾਰ ਹੋ ਗਏ।