ਅੰਮ੍ਰਿਤਸਰ: ਬਿਆਸ ਪੁਲਿਸ ਵੱਲੋਂ ਇਕ ਅੰਨ੍ਹੇ ਕਤਲ ਦੀ ਗੁੱਥੀ ਨੂੰ ਮਹਿਜ ਕੁਝ ਘੰਟਿਆਂ ਵਿੱਚ ਸੁਲਝਾਉਣ ਦਾ ਦਾਅਵਾ ਕੀਤਾ ਹੈ। ਜ਼ਿਕਰਯੋਗ ਹੈ ਕਿ ਬੀਤੇ ਕੱਲ ਥਾਣਾ ਬਿਆਸ ਅਧੀਨ ਦੇ ਪਿੰਡ ਚੀਮਾ ਬਾਠ ਵਿੱਚ ਸੜਕ ਕਿਨਾਰੇ ਤੋਂ ਇਕ ਵਿਅਕਤੀ ਦੀ ਭੇਤ ਭਰੇ ਹਲਾਤਾਂ ਵਿੱਚ ਲਾਸ਼ ਮਿਲੀ ਸੀ ਅਤੇ ਮੌਕੇ ਤੇ ਨਜਦੀਕ ਹੀ ਉਸ ਦਾ ਮੋਟਰਸਾਈਕਲ ਵੀ ਪੁਲਿਸ ਵਲੋਂ ਬਰਾਮਦ ਕੀਤਾ ਗਿਆ ਸੀ।
ਮ੍ਰਿਤਕ ਦੇ ਗਲੇ ਵਿੱਚ ਰੱਸੀ ਦੇ ਸੀ ਨਿਸ਼ਾਨ: ਇਸ ਸਬੰਧ ਵਿੱਚ ਅੱਜ ਥਾਣਾ ਬਿਆਸ ਵਿਖੇ ਜਾਣਕਾਰੀ ਦਿੰਦਿਆਂ ਡੀ. ਐੱਸ. ਪੀ ਬਾਬਾ ਬਕਾਲਾ ਸਾਹਿਬ ਹਰਕ੍ਰਿਸ਼ਨ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਗਲੇ ਵਿੱਚ ਰੱਸੀ ਦੇ ਨਿਸ਼ਾਨ ਸਨ ਅਤੇ ਪਹਿਲੀ ਨਜ਼ਰ ਵਿੱਚ ਉਕਤ ਮਾਮਲਾ ਕਤਲ ਨਾਲ ਜੁੜਿਆ ਪ੍ਰਤੀਤ ਹੋਣ ਤੇ ਥਾਣਾ ਬਿਆਸ ਮੁਖੀ ਇੰਸਪੈਕਟਰ ਯਾਦਵਿੰਦਰ ਸਿੰਘ ਵਲੋਂ ਤੁਰੰਤ ਹਰਕਤ ਵਿੱਚ ਆਉਂਦਿਆਂ ਸਪੈਸ਼ਲ ਪੁਲਿਸ ਪਾਰਟੀ ਤਿਆਰ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ।
ਪੁਲਿਸ ਨੇ ਮਹਿਜ 3 ਘੰਟਿਆਂ ਵਿੱਚ 3 ਕਥਿਤ ਮੁਲਜਮਾਂ ਨੂੰ ਕੀਤਾ ਕਾਬੂ: ਇਸ ਦੌਰਾਨ ਕੜੀ ਨਾਲ ਕੜੀ ਜੋੜਦਿਆਂ ਪੁਲਿਸ ਨੇ ਮਹਿਜ 3 ਘੰਟਿਆਂ ਵਿੱਚ 3 ਕਥਿਤ ਮੁਲਜਮਾਂ ਨੂੰ ਕਾਬੂ ਕਰਕੇ ਉਨ੍ਹਾਂ ਵਲੋਂ ਮ੍ਰਿਤਕ ਬਚਨ ਸਿੰਘ ਦੇ ਕਤਲ ਲਈ ਵਰਤੀ ਗਈ ਰੱਸੀ ਵੀ ਬਰਾਮਦ ਕੀਤੀ ਹੈ। ਇਸ ਦੌਰਾਨ ਕੜੀ ਨਾਲ ਕੜੀ ਜੋੜਦਿਆਂ ਪੁਲਿਸ ਨੇ ਮਹਿਜ 3 ਘੰਟਿਆਂ ਵਿੱਚ 3 ਕਥਿਤ ਮੁਲਜਮਾਂ ਨੂੰ ਕਾਬੂ ਕਰਕੇ ਉਨ੍ਹਾਂ ਵਲੋਂ ਮ੍ਰਿਤਕ ਬਚਨ ਸਿੰਘ ਦੇ ਕਤਲ ਲਈ ਵਰਤੀ ਗਈ ਰੱਸੀ ਵੀ ਬਰਾਮਦ ਕੀਤੀ ਹੈ। ਡੀਐਸਪੀ ਹਰਕ੍ਰਿਸ਼ਨ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਥਾਣਾ ਬਿਆਸ ਵਿੱਚ ਮੁਕੱਦਮਾ ਨੰਬਰ 22 ਧਾਰਾ 302, 201, 34 ਭ ਦ ਤਹਿਤ ਦਰਜ ਕੀਤਾ ਹੈ।
ਪੁਲਿਸ ਨੇ ਉਕਤ ਕਤਲ ਮਾਮਲੇ ਵਿੱਚ ਕਾਬੂ ਕੀਤੇ ਕਥਿਤ ਮੁਲਜ਼ਮਾਂ ਦੀ ਪਛਾਣ ਮਨਪ੍ਰੀਤ ਪੁੱਤਰ ਵਿੱਕੀ ਅੰਪਾ ਵਾਸੀ ਗੋਬਿੰਦ ਨਗਰ ਜਲੰਧਰ, ਮਹੰਤ ਸ਼ੇਰੋ ਕੌਰ ਕੇਅਰ ਆਫ ਸ਼ਿੰਦਰ ਸਿੰਘ ਵਾਸੀ ਗਗੜੇਵਾਲ ਅਤੇ ਵੰਸ਼ ਪੁੱਤਰ ਸੁਖਚੈਨ ਸਿੰਘ ਵਾਸੀ ਚੀਮਾ ਬਾਠ ਨੂੰ ਕਾਬੂ ਕਰ ਲਿਆ ਹੈ। ਜਦਕਿ ਇਕ ਮੁਲਜ਼ਮ ਜਰਮਨ ਸਿੰਘ ਵਾਸੀ ਚੀਮਾ ਬਾਠ ਫਿਲਹਾਲ ਫਰਾਰ ਹੈ। ਜਿਸ ਨੂੰ ਕਾਬੂ ਕਰਨ ਲਈ ਪੁਲਿਸ ਵਲੋਂ ਵੱਖ-ਵੱਖ ਪਾਰਟੀਆਂ ਬਣਾ ਕੇ ਰੇਡ ਕੀਤੇ ਜਾ ਰਹੇ ਹਨ। ਪੁਲਿਸ ਨੇ ਦੱਸਿਆ ਕਿ ਫਿਲਹਾਲ ਕਤਲ ਦਾ ਕਾਰਣ ਕਿਸੇ ਜਨਾਨੀ ਨਾਲ ਕਥਿਤ ਸਬੰਧ ਹੋਣਾ ਸਾਹਮਣੇ ਆਇਆ ਹੈ ਅਤੇ ਪੁਲਿਸ ਇਸ ਮਾਮਲੇ ਵਿੱਚ ਅਗਲੇਰੀ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ: road accident near Dhanaula: ਸੜਕ ਹਾਦਸੇ ਦੌਰਾਨ ਕਾਰ ਦੇ ਉੱਡੇ ਪਰਖੱਚੇ, 2 ਮੌਤਾਂ 1 ਗੰਭੀਰ ਜ਼ਖ਼ਮੀ