ਅੰਮ੍ਰਿਤਸਰ: ਸ਼ਹਿਰ ਚ ਥਾਣਾ ਬਿਆਸ ਦੀ ਪੁਲਿਸ ਵੱਲੋਂ ਇੱਕ ਮਾਮਲੇ ’ਚ ਲੋੜੀਂਦੇ ਭਗੌੜੇ ਨੂੰ ਕਾਬੂ ਕਰਨ ਚ ਸਫਲਤਾ ਹਾਸਿਲ ਕੀਤੀ ਹੈ। ਮਿਲੀ ਜਾਣਕਾਰੀ ਮੁਤਾਬਿਕ ਬਿਆਨ ਪੁਲਿਸ ਨੇ ਛਾਪੇਮਾਰੀ ਦੌਰਾਨ ਭਗੌੜੇ ਨੂੰ ਕਾਬੂ ਕੀਤਾ ਹੈ।
ਮਾਮਲੇ ਸਬੰਧੀ ਐਸਐਚਓ ਬਿਆਸ ਸਬ ਇੰਸਪੈਕਟਰ ਪ੍ਰਮੋਦ ਕੁਮਾਰ ਨੇ ਦੱਸਿਆ ਕਿ ਕਥਿਤ ਦੋਸ਼ੀ ਹਰਦੀਪ ਸਿੰਘ ਪੁੱਤਰ ਗੁਰਬਚਨ ਸਿੰਘ ਵਾਸੀ ਸੇਰੋਂ ਨਿਗਾਹ ਖਿਲਾਫ ਥਾਣਾ ਘੁਮਾਣ ਚ ਮੁਕੱਦਮਾ ਨੰ. 18 ਮਿਤੀ 18-02-2006 ਜੁਰਮ 376, 363, 366, 342, 506, 34, ਭ.ਦ 25 ਅਸਲਾ ਐਕਟ ਦਰਜ ਕੀਤਾ ਗਿਆ ਸੀ ਅਤੇ ਉਕਤ ਮੁੱਕਦਮੇ ਵਿੱਚ ਕਥਿਤ ਮੁਲਜਮ ਹਰਦੀਪ ਸਿੰਘ ਕੇਂਦਰੀ ਜੇਲ੍ਹ ਗੁਰਦਾਸਪੁਰ ਵਿੱਚ 10 ਸਾਲ ਦੀ ਸਜਾ ਕੱਟ ਰਿਹਾ ਸੀ ਅਤੇ 03.04.2020 ਨੂੰ ਪੈਰੋਲ ’ਤੇ ਰਿਹਾਅ ਹੋਇਆ ਸੀ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਹਰਦੀਪ ਸਿੰਘ ਦੀ 29-03-2021 ਨੂੰ ਕੇਂਦਰੀ ਜੇਲ੍ਹ ਗੁਰਦਾਸਪੁਰ ਵਿੱਚ ਵਾਪਸੀ ਸੀ ਪਰ ਉਹ ਉਕਤ ਮਿਤੀ ਤੇ ਵਾਪਿਸ ਹਾਜਰ ਨਹੀਂ ਹੋਇਆ। ਜਿਸ ਤੋਂ ਬਾਅਦ ਕਥਿਤ ਦੋਸ਼ੀ ਹਰਦੀਪ ਸਿੰਘ ਪੁੱਤਰ ਗੁਰਬਚਨ ਸਿੰਘ ਖਿਲਾਫ ਥਾਣਾ ਬਿਆਸ ਵਿਖੇ ਮੁਕਦਮਾ ਨੰ 183, 12-07-2021, ਜੁਰਮ 8 (2) ,9 (ਦਾ ਪੰਜਾਬ ਗੁਡ ਕੰਨਡਕਟ ਪਰੀਸੋਨਰਜ਼ ਐਕਟ 1962) ਤਹਿਤ ਦਰਜ ਰਜਿਸਟਰ ਕਰਕੇ ਉਸਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਸੀ। ਉਨ੍ਹਾਂ ਅੱਗੇ ਦੱਸਿਆ ਕਿ ਕਥਿਤ ਦੋਸ਼ੀ ਹਰਦੀਪ ਸਿੰਘ ਨੂੰ 12 ਜਨਵਰੀ 2021 ਨੂੰ ਏਐਸਆਈ ਸੁਖਵਿੰਦਰ ਸਿੰਘ ਵਲੋਂ ਗ੍ਰਿਫਤਾਰ ਕਰਕੇ ਅਗਲੀ ਤਫਤੀਸ਼ ਅਮਲ ਵਿੱਚ ਲਿਆਂਦੀ ਜਾ ਰਹੀ ਹੈ।
ਇਹ ਵੀ ਪੜੋ: ਐਸਟੀਐਫ ਨੇ ਸਰਹੱਦੀ ਖੇਤਰ ਚੋਂ ਆਰਡੀਐਕਸ ਕੀਤਾ ਬਰਾਮਦ- ਸੂਤਰ