ETV Bharat / state

ਬਰਸਾਤਾਂ ਦਰਮਿਆਨ ਬਿਆਸ ਦਾ ਵਧਿਆ ਪੱਧਰ, ਦਰਿਆ ਨਜ਼ਦੀਕ ਪਈ ਸਰਕਾਰੀ ਮਸ਼ੀਨਰੀ ਵੀ ਹੋ ਰਹੀ ਖਸਤਾ, ਦੇਖੋ ਮੌਕੇ ਦੀਆਂ ਤਸਵੀਰਾਂ - ਪੰਜਾਬ ਸਰਕਾਰ

ਬਿਆਸ ਦੇ ਕੰਢੇ ਵਗਦੇ ਦਰਿਆ ਬਿਆਸ ਵਿੱਚ ਪਾਣੀ ਦਾ ਵਹਾਅ ਤੇਜ਼ ਨਜ਼ਰ ਆ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਮੈਦਾਨੀ ਇਲਾਕਿਆਂ ਵਿੱਚ ਸਥਿਤ ਦਰਿਆ, ਨਹਿਰਾਂ ਆਦਿ ਖੇਤਰਾਂ ਵਿੱਚ ਪਾਣੀ ਦੀ ਸਥਿਤੀ ਨੂੰ ਦੇਖਦਿਆਂ ਆਏ ਸਾਲ ਹੜ੍ਹ ਦੀ ਮਾਰ ਨਾਲ ਪ੍ਰਭਾਵਿਤ ਇਲਾਕਿਆਂ ਵਿੱਚ ਪਹਿਲਾਂ ਤੋਂ ਪ੍ਰਬੰਧ ਕਰਨ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ।

Beas increased during the monsoons, the government machinery lying near the river is also dilapidated
ਬਰਸਾਤਾਂ ਦਰਮਿਆਨ ਬਿਆਸ ਦਾ ਵਧਿਆ ਪੱਧਰ
author img

By

Published : Jul 8, 2023, 10:08 PM IST

ਬਰਸਾਤਾਂ ਦਰਮਿਆਨ ਬਿਆਸ ਦਾ ਵਧਿਆ ਪੱਧਰ, ਦਰਿਆ ਨਜ਼ਦੀਕ ਪਈ ਸਰਕਾਰੀ ਮਸ਼ੀਨਰੀ ਵੀ ਹੋ ਰਹੀ ਖਸਤਾ, ਦੇਖੋ ਮੌਕੇ ਦੀਆਂ ਤਸਵੀਰਾਂ

ਅੰਮ੍ਰਿਤਸਰ : ਜ਼ਿਲ੍ਹੇ ਦੇ ਪਿੰਡ ਬਿਆਸ ਦੇ ਕੰਢੇ ਵਗਦੇ ਦਰਿਆ ਬਿਆਸ ਵਿੱਚ ਪਾਣੀ ਦਾ ਵਹਾਅ ਤੇਜ਼ ਨਜ਼ਰ ਆ ਰਿਹਾ ਹੈ। ਪਿਛਲੇ ਦਿਨਾਂ ਤੋਂ ਹੋ ਰਹੀ ਭਾਰੀ ਬਾਰਿਸ਼ ਕਾਰਨ ਪਹਾੜੀ ਇਲਾਕਿਆਂ 'ਚ ਜ਼ਮੀਨ ਖਿਸਕਣ ਅਤੇ ਨਦੀਆਂ 'ਚ ਪਾਣੀ ਭਰ ਜਾਣ ਕਾਰਨ ਜਿੱਥੇ ਹਿਮਾਚਲ ਪ੍ਰਦੇਸ਼ ਸਰਕਾਰ ਵਲੋਂ ਲੋਕਾਂ ਦੀ ਜਾਨ ਮਾਲ ਅਤੇ ਸੁਰੱਖਿਆ ਦੇ ਧਿਆਨ ਹਿਤ ਵਿਸ਼ੇਸ਼ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਓਥੇ ਹੀ ਪੰਜਾਬ ਸਰਕਾਰ ਵੱਲੋਂ ਵੀ ਮੈਦਾਨੀ ਇਲਾਕਿਆਂ ਵਿੱਚ ਸਥਿਤ ਦਰਿਆ, ਨਹਿਰਾਂ ਆਦਿ ਖੇਤਰਾਂ ਵਿੱਚ ਪਾਣੀ ਦੀ ਸਥਿਤੀ ਨੂੰ ਦੇਖਦਿਆਂ ਆਏ ਸਾਲ ਹੜ੍ਹ ਦੀ ਮਾਰ ਨਾਲ ਪ੍ਰਭਾਵਿਤ ਇਲਾਕਿਆਂ ਵਿੱਚ ਪਹਿਲਾਂ ਤੋਂ ਪ੍ਰਬੰਧ ਕਰਨ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ।

ਫਿਲਹਾਲ ਵਿਭਾਗ ਵੱਲੋਂ ਕੋਈ ਨਿਰਦੇਸ਼ ਨਹੀਂ : ਇਸ ਦੌਰਾਨ ਹੀ ਜ਼ਿਲ੍ਹਾ ਅੰਮ੍ਰਿਤਸਰ ਦੇ ਅਧਿਕਾਰ ਖੇਤਰ ਵਿੱਚ ਪੈਂਦੇ ਦਰਿਆ ਬਿਆਸ ਕੰਢੇ ਦੇ ਏਰੀਏ ਵਿੱਚ ਫਿਲਹਾਲ ਆਪਦਾ ਦੀ ਸਥਿਤੀ ਨਾਲ ਨਜਿੱਠਣ ਲਈ ਵਿਸ਼ੇਸ਼ ਨਿਰਦੇਸ਼ ਜਾਰੀ ਨਾ ਕੀਤੇ ਜਾਣ ਦੀ ਸੂਚਨਾ ਹੈ, ਜਿਸਦੀ ਪੁਸ਼ਟੀ ਦਰਿਆ ਬਿਆਸ ਕੰਢੇ ਸਥਿਤ ਤਾਇਨਾਤ ਗੇਜਰੀਡਰ ਉਮੇਦ ਸਿੰਘ ਵਲੋਂ ਕੀਤੀ ਗਈ ਹੈ। ਇਸੇ ਬਿਆਸ ਦਰਿਆ ਕੰਢੇ ਤਾਇਨਾਤ ਗੇਜ ਰੀਡਰ ਉਮੇਦ ਸਿੰਘ ਅਨੁਸਾਰ ਫਿਲਹਾਲ ਵਿਭਾਗ ਵੱਲੋਂ ਉਨ੍ਹਾਂ ਨੂੰ ਕੋਈ ਵਿਸ਼ੇਸ਼ ਹਦਾਇਤਾਂ ਜਾਰੀ ਨਹੀਂ ਕੀਤੀਆਂ ਗਈਆਂ ਹਨ।

ਸਾਲਾਂ ਤੋਂ ਦਰਿਆ ਕੰਢੇ ਖੜੀ ਬੋਟ ਬਣੀ ਕਬਾੜ : ਜ਼ਿਕਰਯੋਗ ਹੈ ਕਿ ਦਰਿਆ ਬਿਆਸ ਕੰਢੇ ਖੜ੍ਹੀ ਵਿਭਾਗ ਦੀ ਬੋਟ ਦੀ ਕਥਿਤ ਤੌਰ ਉਤੇ ਦੇਖ-ਰੇਖ ਨਾ ਕੀਤੇ ਜਾਣ ਕਾਰਨ ਉਹ ਕਬਾੜ ਦਾ ਰੂਪ ਧਾਰਨ ਕਰ ਚੁੱਕੀ ਹੈ। ਈਟੀਵੀ ਭਾਰਤ ਵਲੋਂ ਮੌਕੇ ਉਤੇ ਹਾਲਾਤ ਦੇਖਣ ਉਤੇ ਪਤਾ ਲੱਗਿਆ ਕਿ ਦਰਿਆ ਦੇ ਕੰਢੇ ਸਾਲਾਂ ਤੋਂ ਖੜ੍ਹੀ ਮੋਟਰ ਬੋਟ ਕਬਾੜ ਵਿੱਚ ਤਬਦੀਲ ਹੋ ਚੁੱਕੀ ਹੈ, ਜਿਸ ਵਿੱਚ ਪੱਤਝੜ ਦਾ ਕੂੜਾ ਅਤੇ ਗੰਦੇ ਪਾਣੀ ਦਾ ਜਮਾਵੜਾ ਹੋਣ ਨਾਲ ਉਸਨੂੰ ਜੰਗ ਲੱਗ ਚੁੱਕਾ ਹੈ ਤੇ ਇਹ ਚੱਲਣ ਦੀ ਹਾਲਤ ਵਿੱਚ ਨਹੀਂ ਹੈ, ਜਿਸ ਨੂੰ ਦੇਖਣ ਤੋਂ ਪਤਾ ਚੱਲਦਾ ਹੈ ਕਿ ਇਸਦੀ ਤਰਸਯੋਗ ਹਾਲਤ ਨੂੰ ਫਿਲਹਾਲ ਵਿਭਾਗ ਦੀ ਦਿਆਲੂ ਅੱਖ ਦੀ ਸਵੱਲੀ ਨਜ਼ਰ ਨਹੀਂ ਪਈ ਹੈ।

ਦਰਿਆ ਕੰਢੇ ਕਦੋਂ ਤੋਂ ਖੜੀ ਬੋਟ: ਦਰਿਆ ਕੰਢੇ ਖੜ੍ਹੀ ਬੋਟ ਦੀ ਖਸਤਾ ਹਾਲਤ ਬਾਰੇ ਪੁੱਛੇ ਜਾਣ ’ਤੇ ਗੇਜ ਰੀਡਰ ਉਮੇਦ ਸਿੰਘ ਨੇ ਦੱਸਿਆ ਕਿ ਉਹ ਕਰੀਬ ਸਾਢੇ ਤਿੰਨ ਸਾਲ ਤੋਂ ਬਿਆਸ ਵਿਖੇ ਤਾਇਨਾਤ ਹਨ ਅਤੇ ਇਸ ਤੋਂ ਪਹਿਲਾਂ ਵੀ ਕੁਝ ਸਾਲਾਂ ਤੋਂ ਕਿਸ਼ਤੀ ਇਸੇ ਤਰ੍ਹਾਂ ਖੜ੍ਹੀ ਹੈ। ਉਨ੍ਹਾਂ ਦੱਸਿਆ ਕਿ ਇਸ ਦੀ ਮੁਰੰਮਤ ਬਾਰੇ ਸਬੰਧਤ ਜੇਈ ਦੇ ਧਿਆਨ ਵਿੱਚ ਮਾਮਲਾ ਲਿਆਂਦਾ ਹੈ। ਜਿਸ ’ਤੇ ਉਨ੍ਹਾਂ ਕਿਹਾ ਕਿ ਮੁਰੰਮਤ ਦੇ ਖਰਚੇ ਲਈ ਉਹ ਵਿਭਾਗ ਨਾਲ ਗੱਲ ਕਰਨਗੇ।

ਇਸ ਬੋਟ ਦਾ ਕੀ ਹੈ ਕੰਮ : ਉਮੇਦ ਸਿੰਘ ਨੇ ਦੱਸਿਆ ਕਿ ਇਹ ਕਿਸ਼ਤੀ ਸਰਕਾਰੀ ਕੰਮਾਂ ਲਈ ਵਰਤੀ ਜਾਂਦੀ ਹੈ, ਜਿਸ ਵਿੱਚ ਦਰਿਆ ਦੀ ਡੂੰਘਾਈ, ਪਾਣੀ ਦੀ ਗਤੀ ਆਦਿ ਨੂੰ ਮਾਪਣ ਲਈ ਵਰਤਿਆ ਜਾਂਦਾ ਹੈ। ਉਮੇਦ ਸਿੰਘ ਨੇ ਦੱਸਿਆ ਕਿ ਹੁਣ ਉਹ ਪੁਲ 'ਤੇ ਚੜ੍ਹ ਕੇ ਫਿਸ਼ ਬੇਟ ਨਾਲ ਪਾਣੀ ਦੀ ਡੂੰਘਾਈ ਨੂੰ ਮਾਪਦੇ ਹਨ ਅਤੇ ਇਹ ਵੀ ਸਹੀ ਹੈ।

ਬਿਆਸ ਦਰਿਆ ਵਿੱਚ ਜਲ ਪੱਧਰ : ਗੱਲਬਾਤ ਦੌਰਾਨ ਜਾਣਕਾਰੀ ਦਿੰਦਿਆਂ ਗੇਜ ਰੀਡਰ ਉਮੇਦ ਸਿੰਘ ਨੇ ਦੱਸਿਆ ਕਿ ਪਿਛਲੇ ਦਿਨੀਂ ਹੋਈ ਬਰਸਾਤ ਦੌਰਾਨ ਬਿਆਸ ਵਿੱਚ ਪਾਣੀ ਦਾ ਪੱਧਰ ਉੱਚਾ ਨੀਵਾਂ ਹੋ ਰਿਹਾ ਹੈ, ਜਿਸ ਵਿੱਚ ਵੀਰਵਾਰ 06 ਜੁਲਾਈ ਨੂੰ ਸਵੇਰੇ 08 ਵਜੇ 33,000 ਕਿਊਸਿਕ ਪਾਣੀ ਦਾ ਡਿਸਚਾਰਜ ਅਤੇ ਗੇਜ 736.60 ਦਾ ਅਨੁਮਾਨ ਲਗਾਇਆ ਗਿਆ ਸੀ, ਜਿਸ ਤੋਂ ਬਾਅਦ ਸ਼ੁੱਕਰਵਾਰ ਸਵੇਰੇ ਕਰੀਬ 34,000 ਕਿਊਸਿਕ ਡਿਸਚਾਰਜ ਅਤੇ ਗੇਜ 736.70, ਸ਼ਾਮ ਕਰੀਬ 5 ਵਜੇ 28,000 ਕਿਊਸਿਕ ਡਿਸਚਾਰਜ ਅਤੇ ਗੇਜ 736.70 ਹੈ। ਉਨ੍ਹਾਂ ਦੱਸਿਆ ਕਿ ਸ਼ਨੀਵਾਰ ਦੁਪਹਿਰ 12 ਵਜੇ ਗੇਜ਼ 735.20 ਨਾਲ 21,000 ਕਿਊਸਿਕ ਪਾਣੀ ਡਿਸਚਾਰਜ ਹੋ ਰਿਹਾ ਹੈ।

ਬਿਆਸ ਦਰਿਆ ਵਿੱਚ ਕਿੱਥੋਂ ਕਿੱਥੋਂ ਆਉਂਦਾ ਹੈ ਪਾਣੀ : ਉਮੇਦ ਸਿੰਘ ਨੇ ਦੱਸਿਆ ਕਿ ਪਹਾੜੀ ਖੇਤਰਾਂ ਤੋਂ ਇਲਾਵਾ ਪਠਾਨਕੋਟ ਤੋਂ ਚੱਕੀ ਖੱਡ, ਪੌਂਗ ਡੈਮ ਕੰਟਰੋਲ ਰੂਮ, ਬਿਆਸ ਦਰਿਆ, ਸ਼ਾਹ ਨਹਿਰ ਦਾ ਪਾਣੀ ਸਾਰਾ ਪਾਸੀ ਬੇਟ ਤੋਂ ਇਕੱਠਾ ਹੋ ਕੇ ਅੱਗੇ ਬਿਆਸ ਦਰਿਆ ਵਿੱਚ ਆਉਂਦਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.