ਅੰਮ੍ਰਿਤਸਰ: ਪਿਛਲੇ 28 ਸਾਲਾਂ ਤੋਂ ਪਟਿਆਲਾ ਜੇਲ੍ਹ ਵਿੱਚ ਬੰਦ ਬਲਵੰਤ ਸਿੰਘ ਰਾਜੋਆਣਾ (Balwant Singh Rajoana in Patiala Jail) ਨੂੰ ਹੁਣ ਰਿਹਾਈ ਦੀ ਹਰ ਇੱਕ ਆਸ ਮੁੱਕ ਚੁੱਕੀ ਹੈ। ਰਾਜੋਆਣਾ ਦੀ ਭੈਣ ਕਮਲਦੀਪ ਕੌਰ ਇਸ ਸੰਦਰਭ ਵਿੱਚ ਹੀ ਅੱਜ ਬਲਵੰਤ ਸਿੰਘ ਰਾਜੋਆਣਾ ਵੱਲੋਂ ਲਿਖੇ ਗਏ ਪੱਤਰ ਨੂੰ ਲੈ ਕੇ (Sri Akal Takht Sahib) ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚੀ। ਰਾਜੋਆਣਾ ਦੀ ਭੈਣ ਕਮਲਦੀਪ ਕੌਰ ਦਾ ਕਹਿਣਾ ਹੈ ਕਿ ਰਾਜੋਆਣਾ 28 ਸਾਲ ਤੋਂ ਜੇਲ੍ਹ ਵਿੱਚ ਹਨ। ਉਸ ਨੂੰ ਅਪੀਲ ਦਾਇਰ ਕੀਤੇ 12 ਸਾਲ ਹੋ ਗਏ ਹਨ, ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਅਤੇ ਸ਼੍ਰੋਮਣੀ ਕਮੇਟੀ ਨੇ ਵੀ ਹਾਰ ਮੰਨ ਲਈ ਹੈ।
ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਨੇ ਕੀਤੇ ਹੱਥ ਖੜ੍ਹੇ: ਰਾਜੋਆਣਾ ਦੀ ਭੈਣ ਕਮਲਦੀਪ ਕੌਰ ਨੇ ਕਿਹਾ ਕਿ ਕੇਂਦਰ ਦੀਆਂ ਸਰਕਾਰਾਂ ਤਾਂ ਰਿਹਾਈ ਦੇ ਵਿਰੁੱਧ ਪਹਿਲਾਂ ਤੋਂ ਹੀ ਸਨ ਪਰ ਹੁਣ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ (Shiromani Akali Dal and Shiromani Committee) ਨੇ ਵੀ ਹੱਥ ਖੜ੍ਹੇ ਕਰਦਿਆਂ ਕਿਹਾ ਕਿ ਰਿਹਈ ਲਈ ਚਲਾਈ ਗਈ ਮੁਹਿੰਮ ਉੱਤੇ ਲੱਖਾਂ ਲੋਕਾਂ ਦੇ ਹਸਤਾਖਰਾਂ ਦੇ ਬਾਵਜੂਦ ਦੇਸ਼ ਦੇ ਰਾਸ਼ਟਰਪਤੀ ਉਨ੍ਹਾਂ ਨੂੰ ਇਸ ਮਸਲੇ ਉੱਤੇ ਮਿਲਣ ਲਈ ਸਮਾਂ ਨਹੀਂ ਦਿੰਦੇ। ਇਸ ਲਈ ਉਹ ਬੇਵੱਸ ਹਨ।
- Soldier killed In Ludhiana: ਵਿਆਹ 'ਚ ਮਾਮੂਲੀ ਲੜਾਈ ਮਗਰੋਂ ਛੁੱਟੀ ਆਏ ਫੌਜੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ, ਪੁਲਿਸ ਕਰ ਰਹੀ ਹਮਲਾਵਰਾਂ ਦੀ ਭਾਲ
- Diwali Not Celebrated In Bathinda's Villages : ਪੰਜ ਦਹਾਕਿਆਂ ਤੋਂ ਬਠਿੰਡਾ ਦੇ ਕਈ ਪਿੰਡਾਂ ਨੇ ਨਹੀਂ ਮਨਾਈ ਦਿਵਾਲੀ,ਕਾਰਨ ਜਾਣ ਕੇ ਤੁਸੀ ਵੀ ਹੋ ਜਾਓਗੇ ਹੈਰਾਨ
- World Cup 2023 IND vs SL Live Updates: ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਮੈਚ ਅੱਜ, ਭਾਰਤ ਪਹਿਲਾਂ ਕਰੇਗਾ ਬੱਲੇਬਾਜ਼ੀ
ਰਿਹਾਈ ਦਾ ਸੰਘਰਸ਼ ਵਾਪਿਸ ਲੈਣ ਦੀ ਜਥੇਦਾਰ ਨੂੰ ਅਪੀਲ: ਕਮਲਦੀਪ ਕੌਰ ਨੇ ਕਿਹਾ ਕਿ ਜਦੋਂ ਪਿਛਲੇ ਕਈ ਦਹਾਕਿਆਂ ਤੋਂ ਜੇਲ੍ਹ ਵਿੱਚ ਬੰਦ ਉਨ੍ਹਾਂ ਦੇ ਭਰਾ ਅਤੇ ਸਿੱਖ ਕੌਮ ਲਈ ਕੁਰਬਾਨੀ ਦੇਣ ਵਾਲੇ ਸ਼ਖ਼ਸ ਨੂੰ ਕੌਮ ਦੀ ਸਿਰਮੌਰ ਸੰਸਥਾ ਹੀ ਅਜ਼ਾਦ ਨਾ ਕਰਾ ਸਕੀ ਤਾਂ ਹੁਣ ਕੋਈ ਉਮੀਦ ਨਹੀਂ ਬਚੀ। ਇਸ ਲਈ ਉਨ੍ਹਾਂ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਕਿਹਾ ਕਿ ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਅਦਾਲਤ ਵਿੱਚ ਚੱਲ ਰਹੀ ਰਿਹਾਈ ਪਟੀਸ਼ਨ ਵਾਪਿਸ ਲੈਣ ਦਾ ਹੁਕਮ ਜਾਰੀ ਕੀਤਾ ਜਾਵੇ ਤਾਂ ਜੋ ਉਹ ਰਿਹਾਈ ਦੀ ਉਮੀਦ ਛੱਡ ਕੇ ਇੱਕ ਪਾਸੇ ਹੋ ਸਕਣ। ਇਸ ਤੋਂ ਇਲਾਵਾ ਉਨ੍ਹਾਂ ਭਾਜਪਾ ਆਗੂ ਮਨਜਿੰਦਰ ਸਿਰਸਾ ਉੱਤੇ ਵੀ ਨਿਸ਼ਾਨਾ ਸਾਧਿਆ। ਕਮਲਦੀਪ ਕੌਰ ਨੇ ਕਿਹਾ ਗ੍ਰਹਿ ਮੰਤਰੀ ਨਾਲ ਮੁਲਾਕਾਤ ਦੇ ਬਾਵਜੂਦ ਸਿਰਸਾ ਨੇ ਕਦੇ ਵੀ ਰਿਹਾਈ ਦਾ ਮੁੱਦਾ ਨਹੀਂ ਚੁੱਕਿਆ।