ਅੰਮ੍ਰਿਤਸਰ : ਬਾਗੇਸ਼ਵਰ ਧਾਮ ਦੇ ਬਾਬਾ ਧਰਿੰਦਰ ਸ਼ਾਸ਼ਤਰੀ ਵੱਲੋਂ ਆਪਣੇ ਅੰਮ੍ਰਿਤਸਰ ਪਹੁੰਚਣ ਉੱਤੇ ਮੀਡੀਆ ਨਾਲ ਰੂਬਰੂ ਹੁੰਦਿਆ ਇਸਾਈ ਧਰਮ ਦੇ ਲੋਕਾਂ ਪ੍ਰਤੀ ਕੀਤੀ ਗਲਤ ਟਿੱਪਣੀ ਉੱਤੇ ਭੜਕੇ ਇਸਾਈ ਭਾਈਚਾਰੇ ਵੱਲੋਂ ਅੱਜ ਅੰਮ੍ਰਿਤਸਰ ਦੀਆਂ ਸੜਕਾਂ ਉੱਤੇ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ। ਇਸ ਮੌਕੇ ਪੁਲਿਸ ਨੂੰ ਇਸ ਸੰਬਧੀ ਸ਼ਿਕਾਇਤ ਦੇ ਕੇ ਇਸ ਬਾਬੇ ਦੇ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਇਸਾਈ ਭਾਈਚਾਰੇ ਬਾਰੇ ਕੀਤੀ ਗਲਤ ਟਿੱਪਣੀ : ਇਸ ਮੌਕੇ ਗੱਲਬਾਤ ਕਰਦਿਆਂ ਗਲੋਬਲ ਕ੍ਰਿਸ਼ਚਨ ਐਕਸ਼ਨ ਕਮੇਟੀ ਦੇ ਆਗੂਆਂ ਨੇ ਦੱਸਿਆ ਕਿ ਬਾਗੇਸ਼ਵਰ ਧਾਮ ਦੇ ਧਰਿੰਦਰ ਸ਼ਾਸਤਰੀ ਜੋਕਿ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੌਣ ਪਹੁੰਚੇ ਸਨ। ਇਸ ਮੌਕੇ ਮੀਡੀਆ ਦੇ ਮੁਖਾਤਿਬ ਹੋਣ ਤੋਂ ਬਾਅਦ ਉਹਨਾਂ ਬਾਈਬਲ ਦੇ ਪਵਿੱਤਰ ਸ਼ਬਦ ਅਤੇ ਈਸਾਈ ਭਾਈਚਾਰੇ ਗਲਤ ਟਿੱਪਣੀ ਕੀਤੀ ਹੈ।
- Suo Moto Against Pollution : ਪੰਜਾਬ ਦੇ ਮੁੱਖ ਸਕੱਤਰ ਨੂੰ NGT ਦਾ ਨੋਟਿਸ, ਕਿਹਾ-'ਰਾਜਧਾਨੀ ਵਿੱਚ ਪ੍ਰਦੂਸ਼ਣ ਦਾ ਵੱਡਾ ਕਾਰਨ ਪੰਜਾਬ 'ਚ ਪਰਾਲੀ ਨੂੰ ਅੱਗ ਲਾਉਣਾ'
- Behbal Kalan Goli Kand Case: ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਪੰਜਾਬੀਆਂ ਨੂੰ ਕਰ ਰਿਹਾ ਗੁੰਮਰਾਹ, ਵਕੀਲ ਨੇ ਕੀਤੇ ਵੱਡੇ ਖੁਲਾਸੇ
- 6 lakh Robbed in Ludhiana: ਲੁਧਿਆਣਾ ਵਿੱਚ ਕਾਰੋਬਾਰੀ ਤੋਂ 6 ਲੱਖ ਰੁਪਏ ਦੀ ਲੁੱਟ, ਮੁਲਜ਼ਮ ਫਰਾਰ
ਉਹਨਾਂ ਨੂੰ ਅਜਿਹਾ ਕਹਿਣ ਦਾ ਕੋਈ ਹੱਕ ਨਹੀਂ ਹੈ। ਭਾਰਤ ਸਾਰੇ ਧਰਮਾਂ ਦਾ ਸਾਂਝਾ ਦੇਸ਼ ਹੈ, ਜਿਥੇ ਹਰ ਇਕ ਨੂੰ ਧਾਰਮਿਕ ਅਜਾਦੀ ਹੈ ਅਤੇ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵੀ ਚਾਰੋਂ ਵਰਨਾਂ ਦਾ ਸਾਂਝਾ ਧਾਰਮਿਕ ਸਥਾਨ ਹੈ। ਅਜਿਹੀ ਜਗ੍ਹਾ ਉੱਤੇ ਪਹੁੰਚ ਕੇ ਕਿਸੇ ਧਰਮ ਉੱਤੇ ਗਲਤ ਟਿੱਪਣੀ ਕਰਨਾ ਮੰਦਭਾਗੀ ਗੱਲ ਹੈ। ਇਸ ਨਾਲ ਇਸਾਈ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਜੋ ਠੇਸ ਪਹੁੰਚੀ ਹੈ, ਉਸ ਸੰਬਧੀ ਰੋਸ ਪ੍ਰਦਰਸ਼ਨ ਕਰਦਿਆ ਅੱਜ ਅੰਮ੍ਰਿਤਸਰ ਪੁਲਿਸ ਦੇ ਡੀਸੀਪੀ ਪਰਮਿੰਦਰ ਸਿੰਘ ਭੰਡਾਲ ਨੂੰ ਇਕ ਸ਼ਿਕਾਇਤ ਦਰਜ ਕਰਵਾਈ ਗਈ ਹੈ। ਕਮੇਟੀ ਦੇ ਆਗੂਆਂ ਨੇ ਕਿਹਾ ਕਿ ਧਰੇਂਦਰ ਸ਼ਾਸਤਰੀ ਦੇ ਖਿਲਾਫ ਸਖਤ ਕਾਰਵਾਈ ਕਰਨੀ ਚਾਹੀਦੀ ਹੈ।