ETV Bharat / state

Amritsar news: ਅੰਮ੍ਰਿਤਸਰ 'ਚ ਗੁਰੂਦੁਆਰਾ ਜਾਗੋ ਸ਼ਹੀਦਾਂ ਦੇ ਪ੍ਰਧਾਨ ਦੇ ਘਰ 'ਤੇ ਹੋਇਆ ਹਮਲਾ - Golak theft case of Gurdwara Sahib

ਅੰਮ੍ਰਿਤਸਰ ਦੇ ਪਿੰਡ ਖੁਆਲੀ ਵਿਖੇ ਸਥਿਤ ਗੁਰੂਦੁਆਰਾ ਜਾਗੋ ਸ਼ਹੀਦਾਂ ਦੇ ਪ੍ਰਧਾਨ ਦੇ ਘਰ ਉੱਤੇ ਹਮਲਾ ਹੋਇਆ ਹੈ। ਹਮਲਾਵਰਾਂ ਨੇ ਪ੍ਰਧਾਨ ਦੇ ਘਰ ਉੱਤੇ ਪੱਥਰਬਾਜ਼ੀ ਕੀਤੀ ਹੈ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰਿਆਂ ਵਿੱਚ ਰਿਕਾਰਡ ਹੋ ਗਈ ਹੈ। ਇਹ ਵੀ ਯਾਦ ਰਹੇ ਕਿ ਪ੍ਰਧਾਨ ਸੁਰਿੰਦਰ ਸਿੰਘ ਵਲੋਂ ਚੋਰੀ ਸਬੰਧੀ ਪੁਲਿਸ ਨੂੰ ਦਰਖ਼ਾਸਤ ਦਿੱਤੇ ਜਾਣ ਉੱਤੇ ਮੀਡੀਆ ਵਲੋਂ ਵੀ ਮਾਮਲਾ ਚੁੱਕਿਆ ਗਿਆ ਸੀ।

Attack on the house of President of Gurudwara Jago Martyrs in Amritsar
Attack On House of President : ਅੰਮ੍ਰਿਤਸਰ 'ਚ ਗੁਰੂਦੁਆਰਾ ਜਾਗੋ ਸ਼ਹੀਦਾਂ ਦੇ ਪ੍ਰਧਾਨ ਦੇ ਘਰ 'ਤੇ ਹੋਇਆ ਹਮਲਾ
author img

By

Published : Feb 19, 2023, 6:10 PM IST

Attack On House of President : ਅੰਮ੍ਰਿਤਸਰ 'ਚ ਗੁਰੂਦੁਆਰਾ ਜਾਗੋ ਸ਼ਹੀਦਾਂ ਦੇ ਪ੍ਰਧਾਨ ਦੇ ਘਰ 'ਤੇ ਹੋਇਆ ਹਮਲਾ

ਅੰਮ੍ਰਿਤਸਰ: ਅੰਮ੍ਰਿਤਸਰ 'ਚ ਪਿਛਲੇ ਕਾਫੀ ਸਮੇਂ ਤੋਂ ਪਿੰਡ ਖੁਆਲੀ ਦੇ ਗੁਰਦੁਆਰਾ ਬਾਬਾ ਜਾਗੋ ਸ਼ਹੀਦ ਦੀ ਪ੍ਰਧਾਨਗੀ ਨੂੰ ਲੈਕੇ ਕਾਫੀ ਵਿਵਾਦ ਹੈ। ਕਿਉਂਕਿ ਸੂਬੇ ਵਿੱਚ ਸੱਤਾ ਵਿਚ ਆਈ ਤਬਦੀਲੀ ਤੋਂ ਬਾਅਦ ਮੌਜੂਦਾ ਆਪ ਦੀ ਸਰਕਾਰ ਹਲਕਾ ਰਾਜਾਸਾਂਸੀ ਦੇ ਇੰਚਾਰਜ ਬਲਦੇਵ ਸਿੰਘ ਮਿਆਦੀਆਂ ਉੱਤੇ ਗੁਰਦੁਆਰਾ ਸਾਹਿਬ ਉੱਤੇ ਕਬਜ਼ਾ ਕਰਨ ਦੇ ਇਲਜ਼ਾਮ ਲੱਗੇ ਸਨ। ਇਸਨੂੰ ਲੈ ਕੇ ਕਾਫੀ ਵਿਵਾਦ ਵੀ ਹੋਇਆ ਸੀ।

ਸੀਸੀਟੀਵੀ ਕੈਮਰੇ ਵਿੱਚ ਘਟਨਾ ਰਿਕਾਰਡ: ਗੁਰੂਦੁਆਰਾ ਸਾਹਿਬ ਦੇ ਪ੍ਰਧਾਨ ਸੁਰਿੰਦਰ ਸਿੰਘ ਨੇ ਦੱਸਿਆ ਕਿ ਪਿਛਲੇ ਦਿਨੀਂ ਗੁਰੂਦੁਆਰਾ ਸਾਹਿਬ ਦੀ ਗੋਲਕ ਚੋਰੀ ਦਾ ਮਾਮਲਾ ਸਾਹਮਣੇ ਆਇਆ ਸੀ, ਜਿਸਦੀ ਸ਼ਿਕਾਇਤ ਪੁਲਿਸ ਨੂੰ ਦਰਜ ਕਰਵਾਈ ਗਈ ਸੀ। ਇਸ ਬਾਰੇ ਮੀਡੀਆ ਵਿੱਚ ਵੀ ਸਵਾਲ ਚੁੱਕੇ ਗਏ ਸਨ। ਉਸਦੀ ਰੰਜਸ਼ ਰੱਖਦੇ ਹੋਏ ਲੰਘੀ ਰਾਤ ਉਨ੍ਹਾਂ ਦੇ ਘਰ ਅਣਪਛਾਤੇ ਲੋਕਾਂ ਵੱਲੋਂ ਹਮਲਾ ਕੀਤਾ ਗਿਆ ਸੀ। ਹਮਲਾਵਰ ਸੀਸੀਟੀਵੀ ਕੈਮਰੇ ਵਿੱਚ ਹਮਲਾ ਕਰਦੇ ਰਿਕਾਰਡ ਹੋ ਗਏ ਹਨ।

ਚੇਅਰਮੈਨ ਉੱਤੇ ਲੱਗੇ ਗੰਭੀਰ ਇਲਜ਼ਾਮ: ਪ੍ਰਧਾਨ ਸੁਰਿੰਦਰ ਸਿੰਘ ਨੇ ਕਿਹਾ ਕਿ ਕੌਂਸਲਰ ਦੀ ਪ੍ਰਧਾਨਗੀ ਤੋਂ ਅਸਤੀਫਾ ਦੇਣ ਨੂੰ ਲੈ ਕੇ ਉਨ੍ਹਾਂ ਉੱਤੇ ਹਮਲੇ ਕੀਤੇ ਜਾ ਰਹੇ ਹਨ। ਹੁਣ ਇਨ੍ਹਾਂ ਵੱਲੋਂ ਪਰਿਵਾਰ ਉੱਤੇ ਵੀ ਹਮਲਾ ਕੀਤਾ ਗਿਆ ਹੈ ਤੇ ਪੱਥਰਬਾਜੀ ਵੀ ਕੀਤੀ ਗਈ ਹੈ। ਸਾਰੇ ਪਰਿਵਾਰ ਨੇ ਕਮਰੇ ਵਿਚ ਲੁੱਕ ਕੇ ਆਪਣੀ ਜਾਨ ਬਚਾਈ ਹੈ। ਉਨ੍ਹਾਂ ਕਿਹਾ ਕਿ ਇਹ ਸਾਰਾ ਕੰਮ ਮੌਜੂਦਾ ਸਰਕਾਰ ਦੇ ਹਲਕਾ ਰਾਜਾਸਾਂਸੀ ਦੇ ਚੇਅਰਮੈਨ ਬਲਦੇਵ ਸਿੰਘ ਮਿਆਦੀਆਂ ਵੱਲੋਂ ਕਰਵਾਇਆ ਜਾ ਰਿਹਾ ਹੈ, ਜਿਸਦੀ ਸ਼ਿਕਾਇਤ ਪੁਲਿਸ ਨੂੰ ਵੀ ਕੀਤੀ ਗਈ ਹੈ। ਪ੍ਰਧਾਨ ਨੇ ਕਿਹਾ ਕਿ ਪੁਲਿਸ ਅਧਿਕਾਰੀ ਵੀ ਮੌਕੇ ਉੱਤੇ ਪੁੱਜੇ ਹਨ ਅਤੇ ਉਨ੍ਹਾਂ ਨੂੰ ਸੀਸੀਟੀਵੀ ਕੈਮਰੇ ਵਿੱਚ ਰਿਕਾਰਡ ਰਾਤ ਦੀ ਸਾਰੀ ਘਟਨਾ ਦਿਖਾਈ ਗਈ ਹੈ। ਪੁਲਿਸ ਵਲੋਂ ਕੁਝ ਲੋਕਾਂ ਦੇ ਖਿਲਾਫ ਐਫਆਈਆਰ ਵੀ ਦਰਜ ਕੀਤੀ ਗਈ ਹੈ।

ਇਹ ਵੀ ਪੜ੍ਹੋ: BANDI SINGH RIHAI: ਬੰਦੀ ਸਿੰਘਾਂ ਦੀ ਰਿਹਾਈ ਲਈ ਗੁਰਦਾਸਪੁਰ ਦੇ ਗੁਰੂਦੁਆਰਾ ਬੁਰਜ ਸਾਹਿਬ ਤੋਂ ਦਸਤਖ਼ਤ ਮੁਹਿੰਮ ਸ਼ੁਰੂ

ਇਸ ਮੌਕੇ ਥਾਣਾ ਲੋਪੋਕੇ ਦੇ ਪੁਲਿਸ ਅਧਿਕਾਰੀਆਂ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਗੁਰਦੁਆਰਾ ਬਾਬਾ ਜਾਗੋ ਸ਼ਹੀਦ ਦੇ ਪ੍ਰਧਾਨ ਸੁਰਿੰਦਰ ਸਿੰਘ ਨੇ ਸ਼ਿਕਾਇਤ ਦਿੱਤੀ ਸੀ। ਉਹਨਾਂ ਦੇ ਘਰ ਉੱਤੇ ਕੁਝ ਲੋਕਾਂ ਨੇ ਹਮਲਾ ਕੀਤਾ ਗਿਆ ਸੀ, ਜਿਸਦੀ ਸੀਸੀਟੀਵੀ ਵੀਡੀਓ ਕਬਜ਼ੇ ਵਿਚ ਲੈ ਲਈ ਗਈ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।

For All Latest Updates

TAGGED:

Punjab Story
ETV Bharat Logo

Copyright © 2024 Ushodaya Enterprises Pvt. Ltd., All Rights Reserved.