ਅੰਮ੍ਰਿਤਸਰ : ਹਲਕਾ ਜੰਡਿਆਲਾ ਗੁਰੂ ਵਿੱਚ ਸਥਿਤ ਪਿੰਡ ਤਾਰਾਗੜ੍ਹ ਤਲਾਵਾਂ ਦਾ ਨੌਜਵਾਨ ਆਸਦੀਪ ਜੱਜ ਬਣਿਆ ਹੈ ਅਤੇ ਸਧਾਰਨ ਜਿਹੇ ਪਿੰਡ ਦਾ ਮੁੰਡਾ ਜੱਜ ਬਣਨ ਤੋਂ ਲੋਕਾਂ ਅਤੇ ਰਿਸ਼ਤੇਦਾਰਾਂ ਵੱਲੋਂ ਖੁਸ਼ੀ ਮਨਾਈ ਗਈ ਹੈ। ਜੱਜ ਬਣਨ ਤੋਂ ਬਾਅਦ ਪਿੰਡ ਪੁੱਜੇ ਆਸਦੀਪ ਸਿੰਘ ਦੇ ਆਉਣ ਉੱਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਵੱਲੋਂ ਗੁਲਾਬਾਂ ਦੀ ਵਰਖਾ ਕੀਤੀ ਗਈ ਅਤੇ ਭੰਗੜੇ ਪਾਏ ਗਏ।
ਘਰ ਵਿੱਚ ਖੁਸ਼ੀ ਦਾ ਮਾਹੌਲ : ਪਿੰਡ ਤਾਰਾਗੜ੍ਹ ਤਲਾਵਾਂ ਦੇ ਆਸਦੀਪ ਸਿੰਘ ਗਿੱਲ ਪੁੱਤਰ ਕੈਪਟਨ ਗੁਰਮੀਤ ਸਿੰਘ ਵਲੋਂ ਇਮਤਿਹਾਨ ਪਾਸ ਕਰਕੇ ਜੱਜ ਦੀ ਪਦਵੀ ਹਾਸਿਲ ਕੀਤੀ ਗਈ ਹੈ, ਜਿਸ ਨਾਲ ਹੁਣ ਪਿੰਡ ਵਿੱਚ ਸਥਿਤ ਉਨ੍ਹਾਂ ਦੇ ਘਰ ਵਿਖੇ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ ਅਤੇ ਇਸ ਨਾਲ ਹਲਕੇ ਵਿੱਚ ਬੇਹੱਦ ਖੁਸ਼ੀ ਦਾ ਮਾਹੌਲ ਹੈ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਜੱਜ ਬਣੇ ਆਸਦੀਪ ਸਿੰਘ ਦੇ ਪਿਤਾ, ਮਾਤਾ ਅਤੇ ਹੋਰਨਾਂ ਪਰਿਵਾਰਿਕ ਮੈਂਬਰਾਂ ਨੇ ਖੁਸ਼ੀ ਸਾਂਝੇ ਕਰਦੇ ਹੋਏ ਦੱਸਿਆ ਕਿ ਇਹ ਸਭ ਆਸਦੀਪ ਸਿੰਘ ਵਲੋਂ ਕਈ ਕਈ ਘੰਟੇ ਕੀਤੀ ਗਈ ਪੜ੍ਹਾਈ ਅਤੇ ਉਸਦੀ ਅਣਥੱਕ ਮਿਹਨਤ ਸਦਕਾ ਹੈ।
- Baba Ram Singh Khalsa Detained: ਦਮਦਮੀ ਟਕਸਾਲ ਦੇ ਮੁਖੀ ਬਾਬਾ ਰਾਮ ਸਿੰਘ ਖਾਲਸਾ ਨੂੰ ਪੁਲਿਸ ਨੇ ਕੀਤਾ ਨਜ਼ਰਬੰਦ, ਜਾਣੋ ਕੀ ਹੈ ਮਾਮਲਾ ?
- Rain-soaked rice sacks in Khanna : ਖੰਨਾ 'ਚ ਪ੍ਰਸ਼ਾਸਨ ਦੇ ਦਾਅਵਿਆਂ 'ਤੇ ਮੀਂਹ ਪਿਆ ਭਾਰੀ, ਮੰਡੀ 'ਚ ਭਿੱਜੀਆਂ ਝੋਨੇ ਦੀਆਂ ਬੋਰੀਆਂ
- Muslim Families Making Effigies of Ravana : ਯੂਪੀ ਦਾ ਇਹ ਮੁਸਲਿਮ ਪਰਿਵਾਰ ਬਣਾ ਰਿਹਾ ਹੈ ਰਾਵਣ, ਮੇਘਨਾਦ ਅਤੇ ਕੁੰਭਕਰਨ ਦੇ ਪੁਤਲੇ, ਪੜ੍ਹੋ ਕੀ ਕਹਿੰਦੇ ਨੇ ਕਾਰੀਗਰ...
ਜੱਜ ਆਸਦੀਪ ਸਿੰਘ ਦੇ ਪਿਤਾ ਕੈਪਟਨ ਗੁਰਮੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਸੁਪਨਾ ਸੀ ਕਿ ਆਸਦੀਪ ਸਿੰਘ ਇਕ ਆਰਮੀ ਅਫਸਰ ਬਣੇ ਪਰ ਜਦ ਉਨ੍ਹਾਂ ਨੂੰ ਪਤਾ ਲੱਗਾ ਕਿ ਆਸਦੀਪ ਸਿੰਘ ਕਾਨੂੰਨ ਦੀ ਪੜ੍ਹਾਈ ਕਰਨਾ ਚਾਹੁੰਦਾ ਹੈ ਤਾਂ ਉਨ੍ਹਾਂ ਨੂੰ ਜੋ ਆਸ ਸੀ, ਉਹ ਆਸਦੀਪ ਸਿੰਘ ਨੇ ਪੂਰੀ ਕਰ ਦਿਖਾਈ ਹੈ ਅਤੇ ਬੇਹੱਦ ਮਿਹਨਤ ਸਦਕਾ ਅੱਜ ਉਨ੍ਹਾਂ ਦਾ ਬੇਟਾ ਜੱਜ ਬਣ ਗਿਆ ਹੈ।
ਪਿੰਡ ਵਾਸੀਆਂ ਨੇ ਦੱਸਿਆ ਕਿ ਆਸਦੀਪ ਸਿੰਘ ਨੇ ਇਕ ਸਾਧਾਰਨ ਪਰਿਵਾਰ ਵਿੱਚ ਜਨਮ ਲਿਆ, ਜਿਸ ਤੋਂ ਬਾਅਦ ਸਿੱਖਿਆ ਦੀ ਸ਼ੁਰੂਆਤ ਕਰਦਿਆਂ ਆਸਦੀਪ ਸਿੰਘ ਨੇ ਸੈਂਟ ਸੋਲਜ਼ਰ ਇਲੀਟ ਕਾਨਵੈਂਟ ਸਕੂਲ ਜੰਡਿਆਲਾ ਗੁਰੂ ਵਿੱਚ 10ਵੀਂ ਜਮਾਤ ਤੱਕ ਦੀ ਪੜ੍ਹਾਈ ਕੀਤੀ ਅਤੇ ਉਪਰੰਤ ਆਰਮੀ ਸਕੂਲ ਜਲੰਧਰ ਤੇ ਬਾਕੀ ਦੀ ਪੜ੍ਹਾਈ ਲਈ ਉਹ ਚੰਡੀਗੜ੍ਹ ਚਲੇ ਗਏ। ਇੱਥੇ ਉਨ੍ਹਾਂ ਕਈ ਕਈ ਘੰਟੇ ਆਪਣੀ ਪੜ੍ਹਾਈ ਨੂੰ ਸਮਾਂ ਦਿੰਦਿਆਂ ਸਖ਼ਤ ਮਿਹਨਤ ਨਾਲ ਇਹ ਟੈਸਟ ਪਾਸ ਕਰਕੇ ਆਪਣਾ ਅਤੇ ਆਪਣੇ ਮਾਤਾ-ਪਿਤਾ ਤੇ ਪਿੰਡ ਦੇ ਨਾਲ-ਨਾਲ ਪੰਜਾਬ ਭਰ ਵਿੱਚ ਹਲਕਾ ਜੰਡਿਆਲਾ ਗੁਰੂ ਦਾ ਨਾਮ ਰੌਸ਼ਨ ਕੀਤਾ ਹੈ।