ਅੰਮ੍ਰਿਤਸਰ: ਯੂਕਰੇਨ ਅਤੇ ਰਸ਼ੀਆ ਵਿੱਚ ਬਣੇ ਤਣਾਅ ਤੋਂ ਬਾਅਦ ਹੁਣ 7 ਦਿਨ ਤੋਂ ਲਗਾਤਾਰ ਹੀ ਯੁੱਧ ਚੱਲ ਰਿਹਾ ਹੈ, ਜਿਸ ਤੋਂ ਬਾਅਦ ਹਰ ਇੱਕ ਵਿਅਕਤੀ ਦੇ ਮੱਥੇ 'ਤੇ ਚਿੰਤਾ ਦੀਆਂ ਲਕੀਰਾਂ ਵੇਖਣ ਨੂੰ ਸਾਫ ਦੇਖੀਆਂ ਜਾ ਸਕਦੀਆਂ ਹਨ, ਉੱਥੇ ਹੀ ਕਾਫੀ ਭਾਰਤੀ ਯੂਕਰੇਨ ਵਿੱਚ ਫਸ ਕੇ ਬੈਠੇ ਹੋਏ ਹਨ ਅਤੇ ਕੇਂਦਰ ਸਰਕਾਰ ਵੱਲੋਂ ਵੀ ਹੁਣ ਉਨ੍ਹਾਂ ਦੀ ਸਾਰ ਲੈਣ ਵਾਸਤੇ ਸਪੈਸ਼ਲ ਜਹਾਜ਼ ਵੀ ਭੇਜੇ ਜਾ ਰਹੇ ਹਨ। ਉੱਥੇ ਹੀ ਇੱਕ ਵਾਰ ਫਿਰ ਤੋਂ ਗੁਰਪ੍ਰੀਤ ਸਿੰਘ ਪੇਪਰ ਆਰਟਿਸਟ ਵੱਲੋਂ ਇੱਕ ਆਪਣੀ ਕਲਾ ਦੇ ਨਾਲ ਲੋਕਾਂ ਨੂੰ ਇਹ ਜੰਗ ਨੂੰ ਬੰਦ ਕਰਨ ਵਾਸਤੇ ਕਿਹਾ ਗਿਆ ਹੈ।
ਰਸ਼ੀਆ ਅਤੇ ਯੂਕਰੇਨ ਵਿੱਚ ਚੱਲ ਰਹੇ ਯੁੱਧ ਨੂੰ ਲੈ ਕੇ ਲਗਾਤਾਰ ਹੀ ਦੇਸ਼ ਚਿੰਤਤ ਹੈ ਅਤੇ ਹੁਣ ਆਮ ਵਰਗ ਵੀ ਜੰਗ ਗ੍ਰਸ਼ਤ ਲੋਕਾਂ ਦੇ ਹੱਕ ਵਿਚ ਨਿੱਤਰਦੇ ਹੋਏ ਨਜ਼ਰ ਆ ਰਹੇ ਹਨ, ਉਥੇ ਹੀ ਇੰਟਰਨੈਸ਼ਨਲ ਪੇਪਰ ਆਰਟਿਸਟ ਗੁਰਪ੍ਰੀਤ ਸਿੰਘ ਵਲੋਂ ਵੀ ਆਪਣੀ ਕਲਾ ਨਾਲ ਦੋਨਾਂ ਦੇਸ਼ਾਂ ਨੂੰ ਇਸ ਜੰਗ ਨੂੰ ਬੰਦ ਕਰਨ ਲਈ ਕਿਹਾ ਹੈ।
ਕੀ ਕਹਿਣਾ ਹੈ ਇਸ ਕਲਾਕਾਰ ਦਾ(International Paper Artist Gurpreet Singh)
ਗੁਰਪ੍ਰੀਤ ਸਿੰਘ ਪੇਪਰ ਆਰਟਿਸਟ ਦਾ ਕਹਿਣਾ ਹੈ ਕਿ ਭਾਰਤ ਵਿੱਚੋਂ ਕਈ ਬੱਚੇ ਡਾਕਟਰੀ ਦੀ ਪੜ੍ਹਾਈ ਕਰਨ ਵਾਸਤੇ ਯੂਕਰੇਨ ਵਿੱਚ ਗਏ ਹੋਏ ਹਨ ਅਤੇ ਉਨ੍ਹਾਂ ਨੂੰ ਸਹੀ ਸਲਾਮਤ ਵਾਪਸ ਲਿਆਉਣ ਲਈ ਸਰਕਾਰਾਂ ਆਪਣੇ ਕਦਮ ਚੁੱਕ ਰਹੀਆਂ ਹਨ। ਪਰ ਦੋਨਾਂ ਦੇਸ਼ਾਂ ਵਿੱਚ ਵੱਧ ਰਹੇ ਤਣਾਅ ਨੂੰ ਲੈ ਕੇ ਹਰ ਇੱਕ ਵਿਅਕਤੀ ਦੇ ਮੱਥੇ ਦੇ ਉੱਤੇ ਚਿੰਤਾ ਦੀਆਂ ਲਕੀਰਾਂ ਵੇਖਣ ਨੂੰ ਮਿਲ ਸਕਦੀਆਂ ਹਨ।
ਉਨ੍ਹਾਂ ਨੇ ਕਿਹਾ ਕਿ ਮੈਂ ਆਪਣੇ ਕਲਾ ਰਾਹੀਂ ਲੋਕਾਂ ਨੂੰ ਅਪੀਲ ਕਰਨਾ ਚਾਹੁੰਦਾ ਹਾਂ ਕਿ ਦੋਨੋਂ ਦੇਸ਼ ਅਮਨ ਸ਼ਾਂਤੀ ਨਾਲ ਇਸ ਦਾ ਹੱਲ ਕੱਢਣ ਤਾਂ ਜੋ ਕਿ ਕਿਸੇ ਵੀ ਤਰ੍ਹਾਂ ਦੀ ਲੋਕਾਂ ਨੂੰ ਜਾਨ ਨਾ ਗਵਾਉਣੀ ਪਵੇ।
ਅੱਗੇ ਉਸ ਨੇ ਕਿਹਾ ਕਿ ਕਲਾਕਾਰ ਹੋਣ ਦੇ ਨਾਤੇ ਇਹ ਉਸ ਫ਼ਰਜ਼ ਬਣਦਾ ਹੈ ਜਿਸ ਨੂੰ ਇਉਂ ਨਿਭਾ ਰਿਹਾ ਹੈ ਅਤੇ ਉਸ ਵੱਲੋਂ ਪੇਪਰ ਦੀ ਮਦਦ ਦੇ ਨਾਲ ਅਤੇ ਰਸ਼ੀਆ ਭਾਸ਼ਾ ਦੇ ਵਿਚ ਇਸ ਨੂੰ ਬੰਦ ਕਰਨ ਲਈ ਦੋਵਾਂ ਸਰਕਾਰਾਂ ਨੂੰ ਅਪੀਲ ਵੀ ਕੀਤੀ ਜਾ ਰਹੀ ਹੈ, ਉੱਥੇ ਇਸਨੂੰ ਬਣਾਉਣ ਵਾਸਤੇ ਉਹਨੂੰ ਤਿੰਨ ਤੋਂ ਚਾਰ ਦਿਨ ਦਾ ਸਮਾਂ ਲੱਗਿਆ ਹੈ ਅਤੇ ਇਹ ਪੇਪਰ ਦੀ ਮਦਦ ਨਾਲ ਤਿਆਰ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਭਾਰਤ ਦੇ ਯੂਕਰੇਨ ਵਿੱਚ ਕਾਫ਼ੀ ਮੈਡੀਕਲ ਦੇ ਵਿਦਿਆਰਥੀ ਫ਼ਸ ਕੇ ਬੈਠੇ ਹੋਏ ਹਨ ਅਤੇ ਲਗਾਤਾਰ ਹੀ ਛੇ ਦਿਨ ਤੋਂ ਹੋ ਰਹੀ ਗੋਲਾਬਾਰੀ ਨੇ ਉੱਥੇ ਦੇ ਲੋਕਾਂ ਦੇ ਮੱਥੇ 'ਤੇ ਚਿੰਤਾ ਦੀਆਂ ਲਕੀਰਾਂ ਖਿੱਚ ਕੇ ਰੱਖ ਦਿੱਤੀਆਂ ਅਤੇ ਭਾਰਤ ਸਰਕਾਰ ਵੱਲੋਂ ਵੀ ਲਗਾਤਾਰ ਹੀ ਉੱਥੇ ਫਸੇ ਆਪਣੇ ਭਾਰਤੀਆਂ ਨੂੰ ਬਾਹਰ ਕੱਢਣ ਦੀ ਤਿਆਰੀ ਕੀਤੀ ਜਾ ਰਹੀ ਹੈ।
ਪਰ ਕਈ ਮਾਂ ਬਾਪ ਅੱਗੇ ਵੀ ਕੇਂਦਰ ਸਰਕਾਰ ਉੱਤੇ ਦੋਸ਼ ਲਗਾ ਰਹੇ ਹਨ ਕਿ ਉਨ੍ਹਾਂ ਵੱਲੋਂ ਕੁਝ ਨਹੀਂ ਕੀਤਾ ਜਾ ਰਿਹਾ ਹੈ, ਉਥੇ ਹੀ ਹੁਣ ਹਰ ਇੱਕ ਵਿਅਕਤੀ ਦੀ ਨਜ਼ਰ ਯੂਕਰੇਨ ਅਤੇ ਰੂਸ ਦੇ ਵਿਚ ਹੋ ਰਹੀ ਲੜਾਈ 'ਤੇ ਨਜ਼ਰ ਟਿਕੀ ਹੋਈ ਹੈ ਅਤੇ ਹਰ ਇੱਕ ਵਿਅਕਤੀ ਚਾਹੁੰਦਾ ਹੈ ਕਿ ਉਸ ਦਾ ਬੱਚਾ ਸਹੀ ਸਲਾਮਤ ਵਾਪਸ ਪਹੁੰਚ ਜਾਵੇ।
ਉੱਥੇ ਹੀ ਇੱਕ ਭਾਰਤੀ ਨੌਜਵਾਨ ਦੀ ਵੀ ਮੌਤ ਦੀ ਖ਼ਬਰ ਆਉਣ ਤੋਂ ਭਾਰਤੀਆਂ ਵਿੱਚ ਦੁੱਖ ਦੀ ਲਹਿਰ ਫੈਲ ਗਈ। ਹੁਣ ਦੇਖਣਾ ਇਹ ਹੋਵੇਗਾ ਕਿ ਇਹ ਲੜਾਈ ਹੋਰ ਕਿਹੋ ਜਿਹਾ ਘਾਤਕ ਰੂਪ ਲੈਂਦੀ ਹੈ ਅਤੇ ਕਿੰਨੇ ਬੇਕੂਸਰ ਨੂੰ ਮੌਤ ਦੀ ਨੀਂਦ ਸੁਲਾ ਰਹੀ ਹੈ।
ਇਹ ਵੀ ਪੜ੍ਹੋ: ਯੂਕਰੇਨ ਤੇ ਰੂਸ ਦੀ ਜੰਗ ਦਾ ਭਾਰਤ ਵਿੱਚ ਵਿਰੋਧ