ਅੰਮ੍ਰਿਤਸਰ: ਪਿਛਲੇ ਦਿਨੀਂ ਹੈਰੀਟੇਜ ਸਟ੍ਰੀਟ ਦੇ ਇਕ ਹੋਟਲ ਵਿੱਚ ਦਲਾਲ ਦੀ ਹੋਈ ਵਾਇਰਲ ਵੀਡਿਓ ਮਾਮਲੇ ਵਿੱਚ ਪੁਲਿਸ ਨੇ ਮੁਲਜ਼ਮ ਨੌਜਵਾਨ ਨੂੰ ਗ੍ਰਿਫ਼ਤਾਰ (Arrest in Amritsar in case of viral video) ਕਰ ਲਿਆ ਹੈ। ਮੁਲਜ਼ਮ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਗ੍ਰਿਫ਼ਤਾਰ ਮੁਲਜ਼ਮ ਨਸ਼ਾ ਕਰਨ ਦਾ ਆਦੀ ਹੈ ਅਤੇ ਉਸਨੂੰ ਫਸਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਪਰਿਵਾਰ ਨੇ ਕਿਹਾ ਕਿ ਉਨ੍ਹਾਂ ਦਾ ਲੜਕਾ ਬੇਕਸੂਰ ਹੈ ਅਤੇ ਹੋਟਲ ਮਾਲਕਾਂ ਵੱਲੋਂ ਉਸ ਨੂੰ ਫਸਾਇਆ ਜਾ ਰਿਹਾ ਹੈ।
ਕੀ ਹੈ ਮਾਮਲਾ: ਦਰਅਸਲ ਅੰਮ੍ਰਿਤਸਰ ਦੀ ਹੈਰੀਟੇਜ ਸਟ੍ਰੀਟ ਵਿਖੇ ਦੇਹ ਵਪਾਰ ਦੇ ਧੰਦੇ ਦਾ ਪਰਦਾਫਾਸ਼ ਉਸ ਸਮੇਂ ਹੋਇਆ ਜਦੋਂ ਯੂਟਿਊਬਰ ਉਮਰ ਨਾਲ ਇਹ ਘਟਨਾ (This incident happened with YouTuber Omar) ਵਾਪਰੀ ਜੋ ਅੰਮ੍ਰਿਤਸਰ ਵਿੱਚ ਘੁੰਮਣ ਲਈ ਆਇਆ ਸੀ। ਉਮਰ ਨਾਮ ਦੇ ਇਹ ਬਲੌਗਰ ਸੋਸ਼ਲ ਮੀਡੀਆ 'ਤੇ 'ਦਿ ਉਮਰ' ਦੇ ਨਾਮ ਨਾਲ ਆਪਣਾ ਵੀਡੀਓ ਬਲਾਗ ਚਲਾਉਂਦਾ ਹੈ। ਜਿਸ ਨੂੰ ਹਰਿਮੰਦਰ ਸਾਹਿਬ ਦੇ ਨੇੜੇ ਇੱਕ ਹੋਟਲ ਦੇ ਕਰਿੰਦੇ ਨੇ ਹੋਟਲ ਦਾ ਕਮਰਾ ਬੁੱਕ ਕਰਵਾਉਣ ਉੱਤੇ ਲੜਕੀ ਉਪਲੱਬਧ ਕਰਵਾਉਣ ਦੀ ਪੇਸ਼ਕਸ਼ ਦੇ ਦਿੱਤੀ।
ਯੂਟਿਊਬਰ ਉਮਰ ਵੱਲੋਂ ਅੰਮ੍ਰਿਤਸਰ ਵਿੱਚ ਬਣਾਈ ਗਈ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ(Arrest in Amritsar in case of viral video) ਹੋ ਰਹੀ ਹੈ। ਲੋਕ ਇਸ ਕਰਿੰਦੇ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਕਈ ਤਰ੍ਹਾਂ ਦੀਆਂ ਟਿੱਪਣੀਆਂ ਵੀ ਕਰ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਇਹ ਸਭ ਪ੍ਰਸ਼ਾਸਨ ਦੀ ਮਿਲੀਭੁਗਤ ਅਤੇ ਕਮਜ਼ੋਰੀ ਕਾਰਨ ਹੋ ਰਿਹਾ ਹੈ। ਧਾਰਮਿਕ ਸ਼ਹਿਰ ਵਿੱਚ ਉੱਚੀ ਪਹੁੰਚ ਰੱਖਣ ਵਾਲੇ ਗਲਤ ਕਾਰੋਬਾਰ ਚਲਾ ਕੇ ਸ਼ਹਿਰ ਦਾ ਅਕਸ ਖ਼ਰਾਬ ਕਰ ਰਹੇ ਹਨ।
ਵਿਰੋਧ ਵਿੱਚ ਸਿੱਖ ਆਗੂ: ਘਟਨਾ ਦੇ ਵਿਰੋਧ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਿਹੰਗ ਸਿੰਘ ਜਥੇਬੰਦੀਆ ਵੱਲੋਂ ਰੋਸ ਪ੍ਰਦਰਸ਼ਨ (Protest by Nihang Singh organizations) ਕੀਤਾ ਗਿਆ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਦੀ ਗੁਰੂ ਨਗਰੀ ਵਿੱਚ ਲੋਕ ਸ਼ਰਧਾ ਨਾਲ ਪਹੁੰਚਦੇ ਹਨ। ਦੂਜੇ ਪਾਸੇ ਹੋਟਲਾਂ ਦੇ ਕੁਝ ਕਰਿੰਦੇ ਧਾਰਮਿਕ ਅਸਥਾਨਾਂ 'ਤੇ ਘੁੰਮ ਕੇ ਕਿਰਾਏ 'ਤੇ ਕਮਰਾ ਬੁੱਕ ਕਰਵਾਉਣ ਲਈ ਗਾਹਕਾਂ ਨੂੰ ਹੋਟਲਾਂ 'ਚ ਲੜਕੀਆਂ (Arrest in Amritsar in case of viral video) ਮੁਹੱਈਆ ਕਰਵਾਉਣ ਦੀ ਪੇਸ਼ਕਸ਼ ਕਰਕੇ ਪਵਿੱਤਰ ਨਗਰੀ ਨੂੰ ਬਦਨਾਮ ਕਰ ਰਹੇ ਹਨ।
ਇਸ ਸੰਬੰਧੀ ਗੱਲਬਾਤ ਕਰਦਿਆਂ ਸਿੱਖ ਯੂਥ ਪਾਵਰ ਪੰਜਾਬ ਦੇ ਆਗੂ ਪਰਮਜੀਤ ਸਿੰਘ ਅਕਾਲੀ ਨੇ ਦੱਸਿਆ ਕਿ ਅੰਮ੍ਰਿਤਸਰ ਦੇ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਨਜਦੀਕ ਹੋਟਲਾਂ ਵਿਚ ਚਲ ਰਹੇ ਦੇਹ ਵਪਾਰ ਨਾਲ ਇਥੇ ਆਉਣ ਵਾਲੇ ਸਰਧਾਲੂਆਂ ਦੇ ਸਾਹਮਣੇ ਗਲਤ ਸੁਨੇਹਾ ਜਾਂਦਾ ਹੈ। ਹੋਟਲ ਦੇ ਬਾਹਰ ਖੜੇ ਏਜੰਟਾਂ ਵੱਲੋਂ ਲੋਕਾਂ ਨੂੰ ਸ਼ਰੇਆਮ ਦੇਹ ਵਪਾਰ ਲਈ ਉਕਸਾਇਆ (Agents used to incite people for sex trade) ਜਾਂਦਾ ਹੈ ਅਤੇ ਕਮਰੇ ਲੈਣ ਲਈ ਅਵਾਜਾਂ ਮਾਰਦੇ ਹਨ।
'ਪੁਲਿਸ ਕਮਿਸ਼ਨਰ ਦੀਆਂ ਹਦਾਇਤਾਂ ਦੇ ਚੱਲਦੇ ਅਜਿਹੇ ਲੋਕਾਂ 'ਤੇ ਕਸੀ ਜਾਵੇਗੀ ਨਕੇਲ': ਮਾਮਲੇ ਸਬੰਧੀ ਜਾਣਕਾਰੀ ਦਿੰਦਿਆ ਏਡੀਸੀਪੀ ਅਮਨਦੀਪ ਕੌਰ ਨੇ ਦੱਸਿਆ ਕਿ ਸਾਨੂੰ ਸ਼ਿਕਾਇਤ ਮਿਲੀ ਹੈ, ਕਿ ਇੱਥੋਂ ਦੇ ਇੱਕ ਹੋਟਲ ਦੇ ਕਿਸੇ ਕਰਿੰਦੇ ਵੱਲੋਂ ਇੱਕ ਉਮਰ ਨਾਮ ਦੇ ਬਲੌਗਰ ਨੂੰ ਕਮਰੇ ਦੇ ਨਾਲ ਲੜਕੀ ਦੇ ਪੇਸ਼ਕਸ ਕੀਤੀ ਹੈ। ਜਿਸ ਦੀ ਅਸੀਂ ਜਾਂਚ ਕਰ ਰਹੇ ਹਾਂ ਅਤੇ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਦੀਆਂ ਹਦਾਇਤਾਂ ਦੇ ਚੱਲਦੇ ਅਜਿਹੇ ਲੋਕਾਂ 'ਤੇ ਨਕੇਲ ਕਸੀ ਜਾਵੇਗੀ।