ਚੰਡੀਗੜ੍ਹ : ਪਾਕਿਸਤਾਨੀ ਸਮੱਗਲਰ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਹੇ। ਆਏ ਦਿਨ ਪਾਕਿਸਤਾਨ ਤੋਂ ਭਾਰਤ ਵੱਲੋਂ ਸਰਹੱਦਾਂ ਤੋਂ ਡਰੋਨਾਂ ਰਾਹੀਂ ਨਸ਼ਾ ਤੇ ਹਥਿਆਰ ਭੇਜੇ ਜਾਂਦੇ ਹਨ, ਪਰ ਭਾਰਤੀ ਫੌਜ ਦੀ ਮੁਸਤੈਦੀ ਤੇ ਚੌਕਸੀ ਨਾਲ ਇਨ੍ਹਾਂ ਤਸਕਰਾਂ ਦੇ ਮਨਸੂਬੇ ਕਾਮਯਾਬ ਨਹੀਂ ਹੁੰਦੇ ਤੇ ਹਰ ਵਾਰ ਇਨ੍ਹਾਂ ਨੂੰ ਮੂੰਹ ਦੀ ਖਾਣੀ ਪੈਂਦੀ ਹੈ। ਇਸੇ ਤਰ੍ਹਾਂ ਦਾ ਹੀ ਇਕ ਮਾਮਲਾ ਅੰਮ੍ਰਿਤਸਰ ਭਾਰਤ-ਪਾਕਿ ਸਰਹੱਦ ਤੋਂ ਸਾਹਮਣੇ ਆਇਆ ਹੈ, ਜਿਥੇ ਪਾਕਿਸਤਾਨੀ ਸਮੱਗਲਰਾਂ ਨੇ ਡਰੋਨ ਨੂੰ ਭਾਰਤੀ ਸਰਹੱਦ 'ਤੇ ਭੇਜਿਆ ਹੈ। ਤੁਰੰਤ ਕਾਰਵਾਈ ਕਰਦੇ ਹੋਏ ਸੀਮਾ ਸੁਰੱਖਿਆ ਬਲ (ਬੀਐਸਐਫ) ਨੇ ਡਰੋਨ ਰਾਹੀਂ ਸੁੱਟੀ ਗਈ ਖੇਪ ਨੂੰ ਜ਼ਬਤ ਕਰ ਲਿਆ। ਬੀਐਸਐਫ ਜਵਾਨਾਂ ਦਾ ਕਹਿਣਾ ਹੈ ਕਿ ਪਾਕਿਸਤਾਨੀ ਤਸਕਰ ਲਗਾਤਾਰ ਭਾਰਤੀ ਸਰਹੱਦ ਵਿੱਚ ਘੁਸਪੈਠ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਪਰ ਉਨ੍ਹਾਂ ਦੇ ਮਨਸੂਬਿਆਂ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ।
ਬਰਾਮਦਗੀ ਤੋਂ ਬਾਅਦ ਫੌਜ ਨੇ ਚਲਾਇਆ ਸਰਚ ਅਭਿਆਨ : ਫੌਜ ਅਧਿਕਾਰੀਆਂ ਨੇ ਦੱਸਿਆ ਕਿ ਅੰਮ੍ਰਿਤਸਰ ਦੇ ਸਰਹੱਦੀ ਪਿੰਡ ਦਾਉਕੇ ਵਿਖੇ ਬੀਤੀ ਰਾਤ ਕਰੀਬ 10 ਵਜੇ ਬਟਾਲੀਅਨ 22 ਦੇ ਜਵਾਨ ਗਸ਼ਤ ਉਤੇ ਸਨ। ਇਸ ਦੌਰਾਨ ਜਵਾਨਾਂ ਨੂੰ ਡਰੋਨ ਦੀ ਹਲਚਲ ਸੁਣਾਈ ਦਿੱਤੀ। ਜਵਾਨਾਂ ਨੇ ਮੁਸਤੈਦੀ ਨਾਲ ਡਰੋਨ ਉਤੇ ਫਾਇਰਿੰਗ ਕੀਤੀ, ਪਰ ਡਰੋਨ ਸਾਮਾਨ ਸੁੱਟ ਕੇ ਵਾਪਸ ਚਲਾ ਗਿਆ। ਫੌਜ ਜਵਾਨਾਂ ਨੇ ਫੌਰੀ ਕਾਰਵਾਈ ਕਰਦਿਆਂ ਉਕਤ ਪੈਕੇਟ ਨੂੰ ਜ਼ਬਤ ਕਰ ਲਿਆ। ਫੌਜ ਨੇ ਇਸ ਬਰਾਮਦਗੀ ਤੋਂ ਬਾਅਦ ਸਰਚ ਅਭਿਆਨ ਸ਼ੁਰੂ ਕਰ ਦਿੱਤਾ ਹੈ।
- Sangrur News: ਧੁਰੀ ਸਿਲੰਡਰ ਬਲਾਸਟ 'ਚ ਪਿਓ ਪੁੱਤ ਨੇ ਗੁਆਈਆਂ ਦੋਵੇਂ ਲੱਤਾਂ, ਰੋਜੀ ਰੋਟੀ ਤੋਂ ਵੀ ਮੁਹਤਾਜ ਹੋਏ ਪਰਿਵਾਰ ਦੀ ਕਿਸੇ ਨੇ ਨਹੀਂ ਫੜ੍ਹੀ ਬਾਂਹ
- ਖੁਦਕੁਸ਼ੀ ਤੋਂ ਪਹਿਲਾਂ ਨੌਜਵਾਨ ਨੇ ਰੋ-ਰੋ ਕੇ ਨਸ਼ਰ ਕੀਤੇ ਮੁਲਜ਼ਮਾਂ ਦੇ ਨਾਂ, ਫਿਰ ਭਰਾ ਨੂੰ ਵੀਡੀਓ ਭੇਜ ਕੇ ਮਾਰ ਦਿੱਤੀ ਨਹਿਰ 'ਚ ਛਾਲ
- Drugs issue in amritsar: ਤਰਾਸਦੀ ! ਨਸ਼ੇ ਦੇ ਆਦੀ ਨੌਜਵਾਨਾਂ ਨੇ ਵੇਚੀ ਘਰ ਦੀ ਕੱਲੀ-ਕੱਲੀ ਸ਼ੈਅ, ਮਾਂ ਨੇ ਕਿਹਾ- ਮੇਰੇ ਪੁੱਤਰਾਂ ਨੂੰ ਬਚਾ ਲਓ"
ਖੇਤਾਂ 'ਚੋਂ ਬਰਾਮਦ ਹੋਏ ਪੈਕਟ 'ਚੋਂ ਮਿਲੀ ਹੈਰੋਇਨ : ਦੋ ਘੰਟੇ ਦੀ ਤਲਾਸ਼ੀ ਦੌਰਾਨ ਬੀਐਸਐਫ ਨੂੰ ਦਾਉਕੇ ਪਿੰਡ ਦੇ ਖੇਤਾਂ ਵਿੱਚੋਂ ਇੱਕ ਸੰਤਰੀ ਰੰਗ ਦਾ ਬੈਗ ਮਿਲਿਆ। ਜਿਸ ਵਿੱਚ ਚਾਰ ਪੈਕਟ ਹੈਰੋਇਨ ਰੱਖੇ ਹੋਏ ਸਨ। ਇਸ ਨੂੰ ਡਰੋਨ ਤੋਂ ਸੁੱਟਣ ਲਈ ਇਸ ਵਿੱਚ ਇੱਕ ਹੁੱਕ ਵੀ ਫਿੱਟ ਕੀਤਾ ਗਿਆ ਸੀ। ਇਸ ਦੇ ਨਾਲ ਹੀ ਤਸਕਰਾਂ ਵੱਲੋਂ ਇੱਕ ਟਾਰਚ ਵੀ ਭੇਜੀ ਗਈ। ਜ਼ਬਤ ਕੀਤੀ ਗਈ ਖੇਪ ਦਾ ਕੁੱਲ ਵਜ਼ਨ 1.590 ਕਿਲੋਗ੍ਰਾਮ ਸੀ। ਮਾਪਿਆ ਗਿਆ ਹੈ. ਜਿਸ ਦੀ ਅੰਤਰਰਾਸ਼ਟਰੀ ਕੀਮਤ 10 ਕਰੋੜ ਰੁਪਏ ਦੇ ਕਰੀਬ ਦੱਸੀ ਜਾ ਰਹੀ ਹੈ।