ਅੰਮ੍ਰਿਤਸਰ : ਪੰਜਾਬ ਵਿਚ ਇੰਨ੍ਹੀ ਦਿਨੀਂ ਗੁਰੂ ਘਰਾਂ ਤੋਂ ਅਜਿਹੇ ਮਾਮਲੇ ਸਾਹਮਣੇ ਆ ਰਹੇ ਹਨ। ਜਿਸ ਨਾਲ ਧਾਰਮਿਕ ਮਰਿਆਦਾ ਦੀ ਉਲੰਘਣਾ ਹੋ ਰਹੀ ਹੈ ਅਤੇ ਇਸ ਦੇ ਨਾਲ ਹੀ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਆਹਤ ਹੋ ਰਹੀਆਂ ਹਨ। ਅਜਿਹਾ ਹੀ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ, ਜਿਥੇ ਇੱਕ ਮਸ਼ਹੂਰ ਐਡ ਕੰਪਨੀ ਨੇ ਕੱਪੜੇ ਵੇਚਣ ਦੇ ਇਸ਼ਤਿਹਾਰ 'ਤੇ ਲੰਗਰ ਪ੍ਰਥਾ ਦੀ ਤਸਵੀਰ ਲਗਾਈ ਜਿਸ ਵਿੱਚ ਲੰਗਰ ਛਕਣ ਵਾਲੀ ਸੰਗਤ ਦੀ ਤਸਵੀਰ ਨੂੰ ਬਲੈਕ ਐਂਡ ਵ੍ਹਾਈਟ ਕੀਤਾ ਗਿਆ ਹੈ ਅਤੇ ਮਸ਼ਹੂਰੀ ਦੇ ਵਿਚ ਜੋ ਮਾਡਲ ਲੜਕੀ ਦਿਖਾਈ ਗਈ ਹੈ, ਉਸ ਨੂੰ ਰੰਗੀਨ ਕੀਤਾ ਹੈ ਜਿਸ ਤੋਂ ਸਾਫ ਜ਼ਾਹਿਰ ਹੁੰਦਾ ਹੈ ਕਿ ਕੰਪਨੀ ਆਪਣੀ ਮਾਡਲ ਨੂੰ ਰੰਗ-ਬਿਰੰਗੇ ਕੱਪੜਿਆਂ ਵਿੱਚ ਦਿਖਾ ਕੇ ਉਸ ਨੂੰ ਤਾਂ ਚੰਗਾ ਸਾਬਿਤ ਕਰ ਰਹੀ ਹੈ, ਉਸ ਦੀ ਬ੍ਰੈਂਡਿੰਗ ਕਰ ਰਹੀ ਹੈ, ਪਰ ਉਥੇ ਹੀ ਲੰਗਰ ਛਕਦੀ ਸੰਗਤ ਅਤੇ ਲੰਗਰ ਨੂੰ ਬਲੈਕ ਐਂਡ ਵ੍ਹਾਈਟ 'ਚ ਦਿਖਾ ਕੇ ਉਸ ਦੀ ਛਵੀ ਨੂੰ ਢਾਅ ਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।
ਲੰਗਰ ਪ੍ਰਥਾ ਸਕਾਰਾਤਮਕ ਹੈ : ਇੱਸ ਗੱਲ ਦਾ ਸਿੱਖ ਕੌਮ ਵਿੱਚ ਰੋਸ ਹੈ, ਹਾਲਾਂਕਿ ਇਹ ਤਸਵੀਰ ਕਿਸੇ ਵੀ ਲੰਗਰ ਹਾਲ ਵਿੱਚ ਕਲਿੱਕ ਨਹੀਂ ਕੀਤੀ ਗਈ, ਪਰ ਇਸ ਨੂੰ ਐਡਿਟ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਵੀ ਕਈ ਕੰਪਨੀਆਂ ਆਪਣੇ ਉਤਪਾਦਾਂ ਦੇ ਪ੍ਰਚਾਰ ਲਈ ਸਿੱਖ ਧਾਰਮਿਕ ਮਰਿਆਦਾ ਦੀ ਉਲੰਘਣਾ ਕੀਤੀ ਜਾ ਚੁਕੀ ਹੈ ਅਤੇ ਬਾਅਦ ਵਿਚ ਇਸ ਦਾ ਵਿਰੋਧ ਹੋਣ 'ਤੇ ਇਸ ਨੂੰ ਦੁਸਰੁਸਤ ਕਰਕੇ ਮੁਆਫੀ ਮੰਗ ਚੁੱਕੀਆਂ ਹਨ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਸਕੱਤਰ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਲੰਗਰ ਇੱਕ ਚੰਗੀ ਪਰੰਪਰਾ ਹੈ। ਇਹ ਲੰਗਰ ਦੀ ਪ੍ਰਥਾ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਸ਼ੁਰੂ ਕੀਤੀ ਸੀ। ਗਰੇਵਾਲ ਨੇ ਕਿਹਾ ਲੰਗਰ ਨੇ ਦੁਨੀਆਂ ਵਿੱਚ ਵੱਡਾ ਮਾਣ ਹਾਸਿਲ ਕੀਤਾ ਹੈ ਲੰਗਰ ਨੂੰ ਫੈਡ ਨਹੀਂ ਕਰਨਾ ਚਾਹੀਦਾ, ਲੰਗਰ ਨੂੰ ਰੰਗ ਭਰਿਆ ਕਰਨਾ ਚਾਹੀਦਾ ਹੈ। ਤਾਂ ਜੋ ਉਸ ਨਾਲ ਇਕ ਸਕਾਰਾਤ੍ਮਕਤਾ ਫੈਲਾਈ ਜਾ ਸਕੇ।
- 'ਆਪ' ਨੇਤਾ ਸਤੇਂਦਰ ਜੈਨ ਨੂੰ ਸੁਪਰੀਮ ਕੋਰਟ ਤੋਂ ਮਿਲੀ ਅੰਤਰਿਮ ਜ਼ਮਾਨਤ, 6 ਹਫ਼ਤਿਆਂ ਦੀ ਮਿਲੀ ਰਾਹਤ
- NITI Aayog Meeting Boycott: ਕੇਂਦਰ ਨਾਲ ਵਧੀ CM ਮਾਨ ਦੀ ਤਲਖ਼ੀ, ਨੀਤੀ ਆਯੋਗ ਦੀ ਮੀਟਿੰਗ ਦਾ ਕੀਤਾ ਬਾਈਕਾਟ
- 10 th Result 2023: ਪੰਜਾਬ ਸਕੂਲ ਸਿੱਖਿਆ ਬੋਰਡ ਨੇ ਐਲਾਨੇ 10ਵੀਂ ਜਮਾਤ ਦੇ ਨਤੀਜੇ, ਫਰੀਦਕੋਟ ਤੋਂ ਗਗਨਦੀਪ ਕੌਰ ਨੇ ਮਾਰੀ ਬਾਜ਼ੀ
ਵਿਵਾਦਿਤ ਚੀਜਾਂ ਤੋਂ ਗੁਰੇਜ ਕੀਤਾ ਜਾਵੇ : ਉਥੇ ਇਸ ਮਾਮਲੇ 'ਤੇ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਜਰਨਲ ਸਕੱਤਰ ਨੇ ਕਿਹਾ ਕਿ ਸਾਨੂੰ ਅਜਿਹਾ ਕੋਈ ਵੀ ਵਿਗਿਆਪਨ ਨਹੀਂ ਕਰਨਾ ਚਾਹੀਦਾ ਜਿਸ ਨਾਲ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੇ। ਉਨ੍ਹਾਂ ਕਿਹਾ ਕਿ ਕੰਪਨੀ ਨੂੰ ਇਸ ਗੱਲ ਨੂੰ ਸਮਝਣਾ ਚਾਹੀਦਾ ਹੈਲੋਕ ਖੁਦ ਹੀ ਅਜਿਹੇ ਲੋਕਾਂ ਖਿਲਾਫ ਕਾਰਵਾਈ ਕਰਨਗੇ ਲੰਗਰ ਦਿਖਾਉਣਾ ਕੋਈ ਗਲਤ ਗੱਲ ਨਹੀਂ, ਪਰ ਦਿਖਾ ਕੇ ਆਪਣਾ ਕਾਰੋਬਾਰ ਨਹੀਂ ਚਲਾਉਣਾ ਚਾਹੀਦਾ। ਅਜਿਹੇ ਲੋਕਾਂ ਨੂੰ ਆਪਣੇ ਆਪ ਨੂੰ ਸਮਝਣਾ ਚਾਹੀਦਾ ਹੈ। ਲੰਗਰ ਪ੍ਰਥਾ ਨੂੰ ਜਰਿਆ ਬਣਾ ਕੇ ਅਜਿਹੀਆਂ ਗੱਲਾਂ ਨਾ ਕਰੋ, ਜੋ ਆਉਣ ਵਾਲੇ ਸਮੇਂ ਵਿਚ ਵਿਵਾਦ ਪੈਦਾ ਕਰੇ।