ETV Bharat / state

ਅੱਗ ਵਾਂਗ ਗਰਮ ਹੋਏ ਅਨਿਲ ਜੋਸ਼ੀ, ਕੈਪਟਨ ’ਤੇ ਕੱਢੀ ਸਾਰੀ ਭੜਾਸ ! - ਵਿਧਾਇਕ ਦਲ ਦੀ ਬੈਠਕ

ਕੈਪਟਨ ਅਮਰਿੰਦਰ ਸਿੰਘ (Capt. Amarinder Singh) ਨੇ ਕਾਂਗਰਸ ਵਿਧਾਇਕ ਦਲ ਦੀ ਬੈਠਕ ਤੋਂ ਪਹਿਲਾਂ ਹੀ ਮੁੱਖ ਮੰਤਰੀ ਅਹੁਦੇ ਤੋਂ ਅਸਤੀਫ਼ਾ (Resignation) ਦੇ ਦਿੱਤਾ ਹੈ। ਕੈਪਟਨ ਨੇ ਰਾਜਭਵਨ ਪਹੁੰਚਕੇ ਰਾਜਪਾਲ ਨੂੰ ਅਸਤੀਫਾ ਦੇ ਦਿੱਤਾ। ਜਿਸਤੋਂ ਬਾਅਦ ਸੂਬੇ ਦੀ ਸਿਆਸਤ ਦਾ ਬਾਜ਼ਾਰ ਗਰਮ ਹੋ ਗਿਆ ਤੇ ਵਿਰੋਧੀਆਂ ਨੂੰ ਮਿਲੀਆ ਕੈਪਟਨ 'ਤੇ ਸ਼ਬਦੀ ਹਮਲੇ ਕਰਨ ਦਾ ਮੌਕਾ।

ਅੱਗ ਵਾਂਗ ਗਰਮ ਹੋਏ ਅਨਿਲ ਜੋਸ਼ੀ
ਅੱਗ ਵਾਂਗ ਗਰਮ ਹੋਏ ਅਨਿਲ ਜੋਸ਼ੀ
author img

By

Published : Sep 19, 2021, 10:28 AM IST

ਅੰਮ੍ਰਿਤਸਰ: ਕੈਪਟਨ ਅਮਰਿੰਦਰ ਸਿੰਘ (Capt. Amarinder Singh) ਨੇ ਕਾਂਗਰਸ ਵਿਧਾਇਕ ਦਲ ਦੀ ਬੈਠਕ ਤੋਂ ਪਹਿਲਾਂ ਹੀ ਮੁੱਖ ਮੰਤਰੀ ਅਹੁਦੇ ਤੋਂ ਅਸਤੀਫ਼ਾ (Resignation) ਦੇ ਦਿੱਤਾ ਹੈ। ਕੈਪਟਨ ਨੇ ਰਾਜਭਵਨ ਪਹੁੰਚਕੇ ਰਾਜਪਾਲ ਨੂੰ ਅਸਤੀਫਾ ਦੇ ਦਿੱਤਾ। ਜਿਸਤੋਂ ਬਾਅਦ ਸੂਬੇ ਦੀ ਸਿਆਸਤ ਦਾ ਬਾਜ਼ਾਰ ਗਰਮ ਹੋ ਗਿਆ ਤੇ ਵਿਰੋਧੀਆਂ ਨੂੰ ਮਿਲੀਆ ਕੈਪਟਨ ਤੇ ਸ਼ਬਦੀ ਹਮਲੇ ਕਰਨ ਦਾ ਮੌਕਾ।

ਅਕਾਲੀ ਦਲ ਨੇ ਕੈਪਟਨ ਅਮਰਿੰਦਰ ਸਿੰਘ 'ਤੇ ਕਾਂਗਰਸ ਤੇ ਸ਼ਬਦੀ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਨਿਲ ਜੋਸ਼ੀ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਚਾਰ ਸਾਲਾਂ ਚ ਕੀਤੇ ਲੋਕਾਂ ਨੂੰ ਵਾਅਦਿਆਂ 'ਚੋਂ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ ਜਿਸ ਕਰਕੇ ਕੈਪਟਨ ਨੂੰ ਅਸਤੀਫਾ ਦੇਣਾ ਪਿਆ।

ਅੱਗ ਵਾਂਗ ਗਰਮ ਹੋਏ ਅਨਿਲ ਜੋਸ਼ੀ

ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਜਿੰਨੇ ਵੀ ਵਾਅਦੇ ਕੀਤੇ ਸੀ ਸਭ ਝੂਠੇ ਸਾਬਤ ਹੋਏ ਅਤੇ ਹੁਣ ਕਾਂਗਰਸ ਸਰਕਾਰ ਜਿਸ ਨੂੰ ਮਰਜ਼ੀ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਕਰੇ। ਕਾਂਗਰਸ 'ਚ ਸਭ ਝੂਠੇ ਹੀ ਭਰਤੀ ਨੇ ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਸ਼ਗਨ ਸਕੀਮ ਬੁਢਾਪਾ ਪੈਨਸ਼ਨ ਕਿਸਾਨਾਂ ਦਾ ਕਰਜ਼ਾ ਮੁਆਫ ਤਮਾਮ ਕਈ ਤਰ੍ਹਾਂ ਦੇ ਵਾਅਦੇ ਪੰਜਾਬ ਦੇ ਲੋਕਾਂ ਨਾਲ ਕੀਤੇ ਸੀ ਅਤੇ ਉਹ ਵਾਅਦੇ ਪੂਰੇ ਨਾ ਕਰ ਸਕੇ ਤਾਂ ਮਜਬੂਰਨ ਅਸਤੀਫ਼ਾ ਦੇ ਦਿੱਤਾ।

ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਦੇ ਹਿੱਤ ਵਿੱਚ ਕੰਮ ਕਰਨ ਵਾਲੀ ਇਕੋ ਇਕ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਅੱਜ ਤਕ ਜੋ ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਉਹ ਕਰਕੇ ਦਿਖਾਇਆ ਅਤੇ ਪੰਜਾਬ ਦੇ ਲੋਕ ਦੋ ਹਜਾਰ ਬਾਈ ਦੀਆਂ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਵੱਡੀ ਲੀਡ ਨਾਲ ਜਿੱਤ ਦਵਾ ਕੇ ਕਾਂਗਰਸ ਨੂੰ ਮੂੰਹ ਤੋੜਵਾਂ ਜਵਾਬ ਦੇਣਗੇ।

ਦੱਸ ਦਈਏ ਕਿ ਕਾਂਗਰਸ ਦਾ ਇਹ ਕਲੇਸ਼ ਸਿੱਧੂ ਦੀ ਪ੍ਰਧਾਨਗੀ ਤੋਂ ਪਹਿਲਾਂ ਦਾ ਚੱਲ ਰਿਹਾ ਹੈ ਤੇ ਹੁਣ ਇਹ ਕਲੇਸ਼ ਕੈਪਟਨ ਦੇ ਅਸਤੀਫੇ ਤੋਂ ਬਾਅਦ ਖਤਮ ਹੁੰਦਾ ਜਾਂ ਹੋਰ ਵਧਦਾ ਇਹ ਸਮਾਂ ਹੀ ਦੱਸੇਗਾ।

ਇਹ ਵੀ ਪੜ੍ਹੋ: ਅੱਜ ਹੋਵੇਗੀ ਪੰਜਾਬ ਦੇ ਨਵੇਂ ਮੁੱਖ ਮੰਤਰੀ ਦੀ ਚੋਣ, ਕੈਪਟਨ ਨੇ ਦਿੱਤਾ ਅਸਤੀਫ਼ਾ, ਹਾਈਕਮਾਨ ਵਲੋਂ ਕੀਤੀ ਜਾਵੇਗੀ ਮੁੱਖ ਮੰਤਰੀ ਚਿਹਰੇ ਦੀ ਚੋਣ', ਵਿਧਾਇਕ ਦਲ ਦੀ ਮੀਟਿੰਗ 'ਚ ਇਹ ਮਤੇ ਕੀਤੇ ਗਏ ਪਾਸ, ਪੜ੍ਹੋ ਈ.ਟੀ.ਵੀ ਭਾਰਤ ਟੌਪ ਨਿਊਜ਼

ETV Bharat Logo

Copyright © 2025 Ushodaya Enterprises Pvt. Ltd., All Rights Reserved.