ਅੰਮ੍ਰਿਤਸਰ: ਬੀਤੇ ਤੀਹ ਸਾਲਾਂ ਤੋਂ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਦੇ ਬਾਹਰ ਭਟੂਰਿਆਂ ਦੀ ਰੇਹੜੀ ਲਗਾਉਣ ਵਾਲੀ ਕਸ਼ਮੀਰ ਕੌਰ ਨੇ ਮਿਹਨਤ ਦੀ ਮਿਸਾਲ ਕਾਇਮ ਕੀਤੀ ਹੈ। ਉਨ੍ਹਾਂ ਮਹਿਲਾਵਾਂ ਨੂੰ ਇੱਕ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਹੈ। ਜੋ ਮਾੜੇ ਸਮੇਂ ਵਿਚ ਹਿੰਮਤ ਹੌਸਲਾ ਛੱਡ ਮਿਹਨਤ ਕਰਨ ਦੀ ਬਜਾਏ ਗਲਤ ਰਸਤੇ ਵੱਲ ਤੁਰ ਪੈਂਦੇ ਹਨ।
ਇਸ ਸੰਬੰਧੀ ਗੱਲਬਾਤ ਕਦੇ ਕਸ਼ਮੀਰ ਕੌਰ ਨੇ ਦੱਸਿਆ ਕਿ ਉਸ ਦੇ ਵਿਆਹ ਨੂੰ ਤੀਹ ਸਾਲ ਪੂਰੇ ਹੋ ਚੁੱਕੇ ਹਨ। ਪਰ ਜਦੋਂ ਪਰਿਵਾਰ ਨੂੰ ਸਾਥ ਦੀ ਲੋੜ ਪਈ ਤਾਂ ਉਸ ਨੇ ਅੰਮ੍ਰਿਤਸਰ ਦੇ ਕੋਲ ਹਸਪਤਾਲ ਦੇ ਬਾਹਰ ਭਠੂਰੇ ਛੋਲਿਆਂ ਦੀ ਰੇਹੜੀ ਲਗਾ ਗੁਜਾਰਾ ਕਰਨਾ ਸ਼ੁਰੂ ਕਰ ਦਿੱਤਾ। ਅੱਜ ਆਪਣੀ ਬੇਟੀ ਅਤੇ ਅਤੇ ਬੇਟੇ ਦੇ ਨਾਲ ਮਿਹਨਤ ਕਰ ਪਰਿਵਾਰ ਪਾਲ ਰਹੀ ਹੈ। ਉਨ੍ਹਾਂ ਦੱਸਿਆ ਕਿ ਸਮਾਜ 'ਚ ਉਨ੍ਹਾਂ ਔਰਤਾਂ ਨੂੰ ਕਦੇ ਵੀ ਹਿੰਮਤ ਨਹੀਂ ਹਾਰਨੀ ਚਾਹੀਦੀ ਜੋ ਗ਼ਰੀਬੀ ਕਾਰਨ ਕੰਮ ਕਰਨ ਲਈ ਮਜ਼ਬੂਰ ਹੁੰਦੀਆਂ ਹਨ।
ਉਨ੍ਹਾਂ ਕਿਹਾ ਕਿ ਪਰਿਵਾਰ ਪਾਲਣ ਲਈ ਮਿਹਨਤ ਕਰਨੀ ਚਾਹੀਦੀ ਹੈ। ਮਿਹਨਤ ਕਰਨ ਨਾਲ ਕੋਈ ਛੋਟਾ ਵੱਡਾ ਨਹੀਂ ਹੁੰਦਾ। ਸਗੋਂ ਮਿਹਨਤ ਕਰਨ ਵਾਲੇ ਹੀ ਹਰ ਜਗ੍ਹਾ ਮਿਸਾਲ ਦਿੱਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਮੇਰੇ ਮੁੰਡੇ ਨੂੰ ਮਿਰਗੀ ਦੇ ਦੌਰੇ ਪੈਂਦੇ ਹਨ। ਉਸ ਦੇ ਦਿਮਾਗ ਵਿੱਚ ਰਸੋਲੀ ਹੈ। ਜਿਸਦੇ ਚਲਦੇ ਉਹ ਤੰਦਰੁਸਤ ਨਹੀਂ ਹੈ ਤੇ ਮੇਰੀ ਧੀ ਮੇਰੇ ਨਾਲ ਹੱਥ ਵੰਡਾਉਂਦੀ ਹੈ।
ਉੱਥੇ ਹੀ ਸਰਕਾਰਾਂ ਵੱਡੇ ਵੱਡੇ ਦਾਅਵੇ ਕਰਦੀਆਂ ਹਨ। ਪਰ ਇੱਥੇ ਸਾਰੇ ਦਾਅਵੇ ਖੋਖਲੇ ਸਾਬਤ ਹੁੰਦੇ ਹਨ। ਜਦੋਂ ਕਸ਼ਮੀਰ ਕੌਰ ਨੇ ਦੱਸਿਆ ਕਿ ਮੇਰੇ ਨਾਂ ਤੇ ਕੋਈ ਰਾਸ਼ਨ ਕਾਰਡ ਬਣਿਆ ਹੈ 'ਤੇ ਨਾ ਹੀ ਮੈਨੂੰ ਕਿਸੇ ਨੇ ਸਰਕਾਰੀ ਮੱਦਦ ਕੀਤੀ ਹੈ। ਮੈਂ ਮਿਹਨਤ ਕਰਕੇ ਆਪਣੇ ਪਰਿਵਾਰ ਦਾ 'ਤੇ ਆਪਣਾ ਗੁਜ਼ਾਰਾ ਕਰਦੀ ਹਾਂ।
ਇਹ ਵੀ ਪੜ੍ਹੋ:- ਦੇਖੋ, 'ਆਪ' ਦੇ Victory ਰੋਡ ਸ਼ੋਅ ਦੀਆਂ ਖਾਸ ਤਸਵੀਰਾਂ