ETV Bharat / state

ਕੈਨੇਡਾ ਵਿੱਚ ਪੰਜਾਬੀ ਨੌਜਵਾਨ ਦੀ ਮੌਤ, ਪਰਿਵਾਰ ਦਾ ਰੋ-ਰੋ ਬੁਰਾ ਹਾਲ, ਕੈਨੇਡਾ ਜਾਣ ਦੀ ਮੰਗੀ ਇਜਾਜ਼ਤ

ਅੰਮ੍ਰਿਤਸਰ ਦਿਹਾਤੀ ਦੀ ਸਬ-ਡਵੀਜ਼ਨ ਬਾਬਾ ਬਕਾਲਾ ਸਾਹਿਬ ਦੇ ਪਿੰਡ ਬੁਤਾਲਾ ਦਾ ਵਸਨੀਕ ਨੌਜਵਾਨ ਕਰਨਜੋਤ ਸਿੰਘ ਸੋਢੀ ਦੀ ਕੈਨੇਡਾ ਬੱਸ ਹਾਦਸੇ (death of Karanjot Singh Sodhi in Canada) ਵਿੱਚ ਮੌਤ ਹੋ ਗਈ ਸੀ। ਜਿਸ ਤੋਂ ਬਾਅਦ ਮ੍ਰਿਤਕ ਕਰਨਜੋਤ ਸਿੰਘ ਸੋਢੀ ਦੇ ਘਰ ਵਿੱਚ ਮਾਤਮ ਦਾ ਮਾਹੌਲ ਹੈ। ਪਰਿਵਾਰ ਨੇ ਪੰਜਾਬ ਸਰਕਾਰ ਤੋਂ ਪੁੱਤਰ ਦੀ ਅੰਤਿਮ ਰਸਮਾਂ ਵਿੱਚ ਸ਼ਾਮਲ ਹੋਣ ਲਈ ਕੈਨੇਡਾ ਜਾਣ ਦੀ ਇਜਾਜ਼ਤ ਮੰਗੀ ਹੈ।

author img

By

Published : Dec 27, 2022, 9:06 PM IST

Updated : Dec 27, 2022, 10:35 PM IST

death of Karanjot Singh Sodhi in Canada
death of Karanjot Singh Sodhi in Canada
ਕੈਨੇਡਾ ਵਿੱਚ ਪੰਜਾਬੀ ਨੌਜਵਾਨ ਕਰਨਜੋਤ ਸਿੰਘ ਸੋਢੀ ਦੀ ਮੌਤ

ਅੰਮ੍ਰਿਤਸਰ: ਐਤਵਾਰ ਨੂੰ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਦੇ ਕਿਲੋਨਾ ਰੂਟ ਲੀਨ ਲੋਕ ਐਗਜ਼ਿਟ ਨਜ਼ਦੀਕ ਹੋਏ ਭਿਆਨਕ ਬੱਸ ਹਾਦਸੇ ਦੌਰਾਨ ਮਾਰੇ ਗਏ। ਅੰਮ੍ਰਿਤਸਰ ਜ਼ਿਲ੍ਹੇ ਨਾਲ ਸਬੰਧਿਤ ਨੌਜਵਾਨ ਕਰਨਜੋਤ ਸਿੰਘ ਸੋਢੀ (death of Karanjot Singh Sodhi in Canada) ਦੇ ਘਰ ਬੇਹੱਦ ਸੋਗਮਈ ਮਾਹੌਲ ਹੈ। ਇਕ ਹੋਣਹਾਰ ਅਤੇ ਜਵਾਨ ਪੁੱਤ ਦੇ ਇੰਝ ਬੇਵਕਤੀ ਤੁਰ ਜਾਣ ਉੱਤੇ ਬਜ਼ੁਰਗ ਮਾਤਾ ਸਣੇ ਸਮੂਹ ਪਰਿਵਾਰ ਅਤੇ ਰਿਸ਼ਤੇਦਾਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ।

ਕਰਨਜੋਤ ਸਿੰਘ ਸੋਢੀ ਪਰਿਵਾਰ ਨੂੰ ਵੱਡਾ ਦੁੱਖ ਦੇ ਗਿਆ:- ਜ਼ਿਕਰਯੋਗ ਹੈ ਕਿ ਅੰਮ੍ਰਿਤਸਰ ਦਿਹਾਤੀ ਦੀ ਸਬ-ਡਵੀਜ਼ਨ ਬਾਬਾ ਬਕਾਲਾ ਸਾਹਿਬ ਦੇ ਪਿੰਡ ਬੁਤਾਲਾ ਦਾ ਵਸਨੀਕ ਨੌਜਵਾਨ ਕਰਨਜੋਤ ਸਿੰਘ ਸੋਢੀ ਹਾਲੇ 4 ਕੁ ਮਹੀਨੇ ਪਹਿਲਾਂ ਕੈਨੇਡਾ ਗਿਆ ਸੀ। ਜਿਸ ਦੀ ਐਤਵਾਰ ਨੂੰ ਹੋਏ ਭਿਆਨਕ ਬੱਸ ਹਾਦਸੇ ਵਿਚ ਮੌਤ ਹੋ ਗਈ। ਮ੍ਰਿਤਕ ਕਰਨਜੋਤ ਸਿੰਘ ਸੋਢੀ ਆਪਣੇ ਘਰ ਬੁਤਾਲਾ ਵਿਖੇ ਪਤਨੀ ਅਤੇ ਇਕ ਬੇਟਾ 8 ਸਾਲ ਬੇਟੀ 3 ਸਾਲ ਸਮੇਤ ਵੱਡੇ ਪਰਿਵਾਰ ਨੂੰ ਵਿਛੋੜਾ ਦੇ ਗਿਆ ਹੈ। ਜਦਕਿ ਉਨਾਂ ਦੇ ਪਿਤਾ ਦੀ ਵੀ ਕਾਫੀ ਸਾਲ ਪਹਿਲਾਂ ਮੌਤ ਹੋ ਚੁੱਕੀ ਹੈ।

ਕਰਨਜੋਤ ਸੋਢੀ ਦੇ ਪਰਿਵਾਰ ਨੇ ਕੈਨੇਡਾ ਜਾਣ ਦੀ ਇਜ਼ਾਜਤ ਮੰਗੀ:- ਇਸ ਦੌਰਾਨ ਈ.ਟੀ.ਵੀ ਨਾਲ ਗੱਲਬਾਤ ਦੌਰਾਨ ਮ੍ਰਿਤਕ ਕਰਨਜੋਤ ਸਿੰਘ ਸੋਢੀ ਦੇ ਮਾਤਾ ਅਮਰਜੀਤ ਕੌਰ ਨੇ ਦੱਸਿਆ ਕਿ ਕਰਨਜੋਤ ਰੈਸਟੋਰੈਂਟ ਵਿਚ ਕੰਮ ਕਰਦਾ ਸੀ। ਜਿੱਥੇ ਛੁੱਟੀਆਂ ਹੋਣ ਕਾਰਨ ਉਸਨੇ ਸੋਚਿਆ ਕਿ ਇਕੱਲੇ ਰਹਿਣ ਨਾਲੋਂ ਉਹ ਦੋਸਤਾਂ ਕੋਲ ਸਮਾਂ ਗੁਜਾਰ ਲਵੇਗਾ। ਪਰ ਉਹ ਆਪਣੇ ਦੋਸਤਾਂ ਕੋਲ ਪੁੱਜ ਹੀ ਨਹੀਂ ਪਾਇਆ ਅਤੇ ਰਸਤੇ ਵਿੱਚ ਐਕਸੀਡੈਂਟ ਹੋਣ ਨਾਲ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਕਰਨਜੋਤ ਸਿੰਘ ਇਸ ਤੋਂ ਪਹਿਲਾਂ ਕਰੀਬ 10 ਸਾਲ ਆਸਟ੍ਰੇਲੀਆ ਰਿਹਾ ਹੈ ਅਤੇ ਹੁਣ 11 ਅਗਸਤ 2022 ਨੂੰ ਉਹ ਕੈਨੇਡਾ ਗਿਆ ਸੀ। ਉਨ੍ਹਾਂ ਸਰਕਾਰ ਤੋਂ ਅਪੀਲ ਕੀਤੀ ਕਿ ਆਪਣੇ ਪੁੱਤ ਦੀਆਂ ਅੰਤਿਮ ਰਸਮਾਂ ਨੂੰ ਪੂਰਾ ਕਰਨ ਲਈ ਉਨ੍ਹਾਂ ਨੂੰ ਕੈਨੇਡਾ ਜਾਣ ਦੀ ਇਜ਼ਾਜਤ ਦਿੱਤੀ ਜਾਵੇ।

ਰਿਸ਼ਤੇਦਾਰ ਦੋਸਤ ਕੈਨੇਡਾ ਪ੍ਰਸ਼ਾਸਨ ਨਾਲ ਸੰਪਰਕ ਦੀ ਕੋਸ਼ਿਸ਼ ਵਿਚ:- ਇਸ ਦੌਰਾਨ ਹੀ ਮ੍ਰਿਤਕ ਕਰਨਜੋਤ ਸਿੰਘ ਸੋਢੀ ਦੇ ਸਹੁਰਾ ਕ੍ਰਿਸ਼ਨ ਗੋਪਾਲ ਨੇ ਬੇਹੱਦ ਗ਼ਮਗੀਨ ਹਾਲਾਤ ਵਿੱਚ ਦੱਸਿਆ ਕਿ ਬੀਤੀ ਰਾਤ ਦਰਮਿਆਨ ਉਨਾਂ ਨੂੰ ਫੋਨ ਉੱਤੇ ਪਤਾ ਲੱਗਾ ਕਿ ਉਨਾਂ ਦੇ ਜਵਾਈ ਕਰਨਜੋਤ ਸਿੰਘ ਦੀ ਬੱਸ ਹਾਦਸੇ ਦੌਰਾਨ ਮੌਤ ਹੋ ਗਈ। ਉਨਾਂ ਕਿਹਾ ਕਿ ਅਜਿਹੇ ਮਾਹੌਲ ਵਿੱਚ ਫਿਲਹਾਲ ਕੁਝ ਸਮਝ ਨਹੀਂ ਆ ਰਿਹਾ ਅਤੇ ਕੁਝ ਰਿਸ਼ਤੇਦਾਰ ਦੋਸਤ ਕੈਨੇਡਾ ਵਿੱਚ ਪ੍ਰਸ਼ਾਸਨ ਨਾਲ ਸੰਪਰਕ ਦੀ ਕੋਸ਼ਿਸ਼ ਵਿਚ ਹਨ।

ਪਰਿਵਾਰ ਦੀ ਰੋਜ਼ੀ ਰੋਟੀ ਕਰਨਜੋਤ ਸਿੰਘ ਸੋਢੀ ਦੇ ਸਿਰ ਉੱਤੇ ਚੱਲਦੀ ਸੀ:- ਇਸ ਦੌਰਾਨ ਯਾਦਵਿੰਦਰ ਸਿੰਘ ਸਾਬਕਾ ਸਰਪੰਚ ਬੁਤਾਲਾ ਨੇ ਦੱਸਿਆ ਕਿ ਕਰਨਜੋਤ ਸਿੰਘ ਉਨਾਂ ਦੇ ਚਾਚੇ ਦਾ ਪੁੱਤਰ ਸੀ ਅਤੇ ਕੁਝ ਸਮਾਂ ਪਹਿਲਾਂ ਕੈਨੇਡਾ ਗਿਆ ਸੀ। ਉਨ੍ਹਾਂ ਕਿਹਾ ਕਿ ਕਰਨਜੋਤ ਦੇ ਪਿਤਾ ਦੀ ਕਾਫੀ ਸਾਲ ਪਹਿਲਾਂ ਮੌਤ ਹੋ ਚੁੱਕੀ ਹੈ ਅਤੇ ਹੁਣ ਪਰਿਵਾਰ ਦੀ ਰੋਜ਼ੀ ਰੋਟੀ ਇਸ ਦੇ ਸਿਰ ਉੱਤੇ ਚੱਲਦੀ ਸੀ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਮ੍ਰਿਤਕ ਕਰਨਜੋਤ ਸਿੰਘ ਦੀ ਮਾਤਾ ਪਤਨੀ ਅਤੇ ਬੱਚਿਆਂ ਨੂੰ ਅੰਤਿਮ ਦਰਸ਼ਨਾਂ ਅਤੇ ਰਸਮਾਂ ਲਈ ਕੈਨੇਡਾ ਜਾਣ ਦੀ ਇਜਾਜ਼ਤ ਦਿੱਤੀ ਜਾਵੇ।

ਇਹ ਵੀ ਪੜੋ:- ਤਰਨਤਾਰਨ RPG ਹਮਲਾ: ਲੰਡਾ ਦੇ ਇਸ਼ਾਰੇ 'ਤੇ ਕੰਮ ਕਰਨ ਵਾਲੇ 3 ਮਾਡਿਊਲ ਮੈਂਬਰ ਗ੍ਰਿਫ਼ਤਾਰ, ਇੱਕ ਲੋਡਡ RPG ਬਰਾਮਦ

Last Updated : Dec 27, 2022, 10:35 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.