ਅੰਮ੍ਰਿਤਸਰ: ਪੰਜਾਬ ਦੀ ਨੌਜਵਾਨੀ ਨੂੰ ਨਸ਼ਾ ਘੁਣ ਦੇ ਵਾਂਗੂ ਅੰਦਰੋਂ ਹੀ ਅੰਦਰ ਖਾਈ ਜਾ ਰਿਹਾ ਹੈ ਅਤੇ ਇਸ ਨਸ਼ੇ ਦੇ ਦਲਦਲ ਵਿਚ ਪੰਜਾਬ ਦੇ ਅਨੇਕਾਂ ਨੌਜਵਾਨ ਆਪਣੀ ਜ਼ਿੰਦਗੀ ਤਬਾਹ ਕਰ ਚੁੱਕੇ ਹਨ। ਤਾਜ਼ਾ ਮਾਮਲਾ ਅੰਮ੍ਰਿਤਸਰ ਦੇ ਕੋਟ ਖਾਲਸਾ ਦੇ ਸੁੰਦਰ ਨਗਰ ਇਲਾਕੇ ਦਾ ਹੈ, ਜਿੱਥੇ ਨਸ਼ੇ ਦੇ ਆਦੀ ਨੌਜਵਾਨਾਂ ਨੇ ਆਪਣੇ ਘਰ ਦਾ ਇਕੱਲਾ-ਇਕੱਲਾ ਸਾਮਾਨ ਵੇਚ ਦਿੱਤਾ ਅਤੇ ਘਰ ਦੇ ਅੰਦਰ ਕੋਈ ਵੀ ਲੋਹੇ ਦੀ ਗ੍ਰਿੱਲ ਜਾਂ ਫਰਨੀਚਰ ਦਾ ਸਮਾਨ ਜਾਂ ਰਸੋਈ ਦੇ ਭਾਂਢੇ ਤੱਕ ਨਹੀਂ ਬਚੇ। ਇਨ੍ਹਾਂ ਨਸ਼ੇੜੀ ਨੌਜਵਾਨਾਂ ਦੀ ਮਾਂ ਨੇ ਰੋ ਰੋ ਕੇ ਆਪਣਾ ਦਿਲ ਦਾ ਦਰਦ ਬਿਆਨ ਕੀਤਾ।
ਪੀੜਤ ਮਾਂ ਨੇ ਸਰਕਾਰ ਪਾਸੋਂ ਕੀਤੀ ਮਦਦ ਦੀ ਅਪੀਲ : ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਉਸਦੇ ਪੁੱਤਰ ਪਿਛਲੇ 13 ਸਾਲਾਂ ਤੋਂ ਨਸ਼ੇ ਦੇ ਦਲਦਲ ਵਿੱਚ ਫਸੇ ਹੋਏ ਹਨ ਅਤੇ ਜਦੋਂ ਵੀ ਉਹਨਾਂ ਨੂੰ ਨਸ਼ੇ ਦੀ ਤੋੜ ਵੱਜਦੀ ਹੈ ਜਾਂ ਉਹ ਘਰ ਦਾ ਸਾਮਾਨ ਵੇਚ ਕੇ ਨਸ਼ੇ ਦੀ ਪੂਰਤੀ ਕਰਦੇ ਹਨ। ਇਸ ਦੇ ਨਾਲ ਹੀ ਉਸ ਪੀੜਤ ਅਮਰਜੀਤ ਕੌਰ ਨੇ ਸਰਕਾਰ ਤੇ ਪੁਲਿਸ ਪਾਸੋਂ ਮੰਗ ਕੀਤੀ ਉਨ੍ਹਾਂ ਦੇ ਬੱਚਿਆਂ ਨੂੰ ਨਸ਼ਾ ਛੁਡਾਊ ਕੇਂਦਰ ਵਿਚ ਭੇਜਿਆ ਜਾਵੇ ਤਾਂ ਜੋ ਕਿ ਉਹਨਾਂ ਦੀ ਜ਼ਿੰਦਗੀ ਬਚ ਸਕੇ।
- ਪੰਜਾਬ ਰਾਜ ਫ਼ੂਡ ਕਮਿਸ਼ਨ ਦੇ ਮੈਂਬਰ ਪ੍ਰੀਤੀ ਚਾਵਲਾ ਨੇ ਬਰਨਾਲਾ ਦੇ ਸਕੂਲਾਂ, ਆਂਗਣਵਾੜੀ ਕੇਂਦਰਾਂ ਦਾ ਕੀਤਾ ਦੌਰਾ
- ਪਰਮਜੀਤ ਸਿੰਘ ਦੇ ਪਰਿਵਾਰ ਦੀ ਸਰਕਾਰ ਨੂੰ ਅਪੀਲ, "ਅੰਤਿਮ ਰਸਮਾਂ ਲਈ ਮ੍ਰਿਤਕ ਦੇਹ ਪੰਜਾਬ ਲਿਆਵੇ ਸਰਕਾਰ"
- ਪੰਜਾਬ ਪੁਲਿਸ ਨੇ ਗੈਂਗਸਟਰ ਮੁਖਤਾਰ ਅੰਸਾਰੀ ਦੇ ਨਜ਼ਦੀਕੀ ਨੂੰ ਕੀਤਾ ਗ੍ਰਿਫਤਾਰ, ਯੂ.ਪੀ ਪੁਲਿਸ ਨੇ ਰੱਖਿਆ ਸੀ 1 ਲੱਖ ਦਾ ਇਨਾਮ
ਮਰੀਜ਼ ਨੌਜਵਾਨ ਵੱਲੋਂ ਵੀ ਨਸ਼ਾ ਛੁਡਵਾਉਣ ਵਿੱਚ ਮਦਦ ਕਰਨ ਦੀ ਅਪੀਲ : ਦੂਸਰੇ ਪਾਸੇ ਜਦੋਂ ਨਸ਼ੇੜੀ ਨੌਜਵਾਨ ਸਿਮਰਦੀਪ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਸ ਨੇ ਦੱਸਿਆ ਕਿ ਪਿਛਲੇ 13 ਸਾਲਾਂ ਤੋਂ ਉਹ ਨਸ਼ਾ ਕਰ ਰਿਹਾ ਹੈ ਅਤੇ ਕੋਟ ਖਾਲਸਾ ਵਿਚੋਂ ਹੀ ਬੜੀ ਆਸਾਨੀ ਦੇ ਨਾਲ ਉਨ੍ਹਾਂ ਨੂੰ ਨਸ਼ਾ ਮਿਲ ਜਾਂਦਾ ਹੈ ਅਤੇ ਜਦੋਂ ਨਸ਼ਾ ਖਰੀਦਣ ਲਈ ਪੈਸੇ ਨਹੀਂ ਹੁੰਦੇ ਤਾਂ ਉਦੋਂ ਉਨ੍ਹਾਂ ਵੱਲੋਂ ਘਰ ਦਾ ਸਮਾਨ ਵੇਚਿਆ ਜਾਂਦਾ ਹੈ। ਇਸ ਦੇ ਨਾਲ ਹੀ ਨਸ਼ੇੜੀ ਨੌਜਵਾਨ ਨੇ ਵੀ ਕਿਹਾ ਕਿ ਉਹ ਨਸ਼ਾ ਛੱਡ ਕੇ ਪਹਿਲਾਂ ਵਾਂਗ ਵਧੀਆ ਜ਼ਿੰਦਗੀ ਜੀਊਣਾ ਚਾਹੁੰਦਾ ਹੈ ਅਤੇ ਇਸ ਲਈ ਉਹ ਸਰਕਾਰ ਨੂੰ ਅਪੀਲ ਕਰਦਾ ਹੈ ਕਿ ਉਸ ਦੀ ਨਸ਼ਾ ਛਡਾਉਣ ਵਿੱਚ ਮਦਦ ਕੀਤੀ ਜਾਵੇ।
ਇਸ ਦੌਰਾਨ ਜਦੋਂ ਇਲਾਕਾ ਵਾਸੀਆਂ ਨੇ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਪਿਛਲੇ 13-14 ਸਾਲ ਤੋਂ ਇਹਨਾਂ ਵੱਲੋਂ ਘਰ ਦਾ ਸਾਮਾਨ ਵੇਚ ਦਿੱਤਾ ਗਿਆ ਹੈ। ਦੂਸਰੇ ਪਾਸੇ ਇਨ੍ਹਾਂ ਦੀ ਮਾਤਾ ਇਹਨਾਂ ਦੇ ਨਸ਼ਾ ਛਡਾਉਣ ਲਈ ਜਿੱਥੇ ਸਰਕਾਰ ਤੇ ਪੁਲਿਸ ਨੂੰ ਗੁਹਾਰ ਲਗਾ ਰਹੀ ਹੈ। ਉਥੇ ਹੀ ਅਸੀਂ ਇਲਾਕਾ ਵਾਸੀ ਹੋਣ ਦੇ ਨਾਤੇ ਵੀ ਸਮਾਜਸੇਵੀ ਜਥੇਬੰਦੀਆਂ ਨੂੰ ਵੀ ਅਪੀਲ ਕਰਦੇ ਹਾਂ ਕਿ ਇਹਨਾਂ ਦਾ ਨਸ਼ਾ ਛਡਵਾਉਣ ਦੇ ਵਿੱਚ ਮਦਦ ਕੀਤੀ ਜਾਵੇ।