ਅੰਮ੍ਰਿਤਸਰ : ਪੰਜਾਬ ਦੇ ਨੌਜਵਾਨ ਖਿਡਾਰੀ ਖੇਡਾਂ ਵਿੱਚ ਮੱਲਾਂ ਮਾਰਨਾ ਚਾਹੁੰਦੇ ਹਨ, ਪਰ ਸਰਕਾਰ ਵੱਲੋਂ ਕਈ ਵਾਰ ਮਾਲੀ ਸਹਾਇਤਾ ਨਹੀਂ ਮਿਲਦੀ। ਗੋਲਡ ਮੈਡਲਿਸਟ ਖਿਡਾਰੀ ਇੰਦਰਜੀਤ ਸਿੰਘ ਪਾਵਰ ਲਿਫਟਿੰਗ ਦਾ ਚੋਟੀ ਦਾ ਖਿਡਾਰੀ ਹੈ, ਪਰ ਉਹ ਘਰ ਦੇ ਮਾੜੇ ਹਲਾਤਾਂ ਅਤੇ ਪੈਸੇ ਦੀ ਕਮੀ ਕਰਕੇ ਅਗੇ ਨਹੀਂ ਵੱਧ ਸਕਿਆ। ਉਹ ਅੱਗੇ ਹੋਰ ਖੇਡਣਾ ਚਾਹੁੰਦਾ ਹੈ। ਇੰਦਰਜੀਤ ਸਿੰਘ ਨੇ ਸਰਕਾਰ ਉੱਤੇ ਰੋਸ ਜਾਹਿਰ ਕੀਤਾ ਹੈ।
ਇਹ ਹਨ ਪ੍ਰਾਪਤੀਆਂ : ਇੰਦਰਜੀਤ ਸਿੰਘ ਨੇ ਦੱਸਿਆ ਕਿ 2015 ਤੋਂ ਆਪਣੇ ਪਿੰਡ ਤੋਂ ਪਾਵਰ ਲਿਫਟਿੰਗ ਖੇਡ ਸ਼ੁਰੂ ਕੀਤੀ ਸੀ। ਪੰਜ ਵਾਰ ਜਿਲ੍ਹਾ ਪੱਧਰ ਉੱਤੇ ਗੋਲਡ ਮੈਡਲ ਹਾਸਿਲ ਕੀਤੇ ਹਨ। ਸਟੇਟ ਵਿੱਚ ਪੰਜ ਗੋਲਡ ਮੈਡਲ ਹਨ। ਇਸ ਤੋਂ ਇਲਾਵਾ ਨੈਸ਼ਨਲ ਵਿੱਚ ਚਾਰ ਮੈਡਲ ਦੋ ਸਿਲਵਰ ਮੈਡਲ ਇੱਕ ਕਾਂਸੇ ਦਾ ਮੈਡਲ ਹਾਸਿਲ ਕੀਤਾ ਹੈ। ਉਸਨੇ ਦੱਸਿਆ ਕਿ ਏਸ਼ੀਆ ਵਿੱਚ ਉਸਦਾ ਡਬਲ ਗੋਲਡ ਮੈਡਲ ਹੈ। ਪਿਛਲੇ ਦਿਨੀਂ ਉਹ ਸਾਊਥ ਅਫ਼ਰੀਕਾ ਵਿੱਚ ਖੇਡ ਕੇ ਆਇਆ ਅਤੇ ਉਸ ਵਿੱਚ ਵੀ ਗੋਲਡ ਮੈਡਲ ਹਾਸਿਲ ਕੀਤਾ ਹੈ।
ਉਨ੍ਹਾਂ ਕਿਹਾ ਕਿ ਮੈਂ ਏਸ਼ੀਆ ਦੇ ਵਿੱਚ ਗੋਆ ਵਿੱਚ ਖੇਡ ਕੇ ਆਇਆ ਹਾਂ। ਇਹ ਸਾਰਾ ਬਾਹਰ ਜਾਣ ਦਾ ਖਰਚਾ ਉਨ੍ਹਾਂ ਦੇ ਪਿਤਾ ਜੀ ਨੇ ਕੀਤਾ ਹੈ। ਇੰਦਰਜੀਤ ਸਿੰਘ ਨੇ ਕਿਹਾ 2015 ਵਿੱਚ ਉਸਨੇ ਹੈਲਥ ਕਲੱਬ ਖੋਲ੍ਹਿਆ ਸੀ, ਜਿਸ ਵਿਚ ਆਪਣੇ ਪਿੰਡ ਦੇ ਕਈ ਨੌਜਵਾਨਾਂ ਨੂੰ ਟ੍ਰੇਨਿੰਗ ਦਿੱਤੀ ਹੈ। ਉਨ੍ਹਾਂ ਕਿਹਾ ਕਿ ਮੈਂ ਕਿਸੇ ਕੋਲੋਂ ਕੋਈ ਪੈਸਾ ਨਹੀਂ ਲੈਂਦਾ ਹੈ। ਇਨ੍ਹਾਂ ਨੂੰ ਫਰੀ ਟ੍ਰੇਨਿੰਗ ਦੇ ਰਿਹਾ ਹਾਂ ਕਈ ਨੌਜਵਾਨ ਨਸ਼ਾ ਛੱਡਕੇ ਸਾਡੇ ਜਿਮ ਵਿਚ ਆਪਣੀ ਸਿਹਤ ਬਣਾ ਰਹੇ ਹਨ। ਉਸਨੇ ਦੱਸਿਆ ਕਿ ਸਪੇਨ ਵਿੱਚ ਖੇਡਾਂ ਹੋਣ ਜਾ ਰਹੀਆਂ ਹਨ ਪਰ ਪੈਸੇ ਦੀ ਤੰਗੀ ਕਰਕੇ ਸਪੇਨ ਜਾ ਨਹੀਂ ਪਾ ਰਿਹਾ ਹਾਂ।
- ਅੰਮ੍ਰਿਤਸਰ 'ਚ 6 ਕਿੱਲੋ ਹੈਰੋਇਨ ਸਮੇਤ ਨਸ਼ਾ ਤਸਕਰ ਗ੍ਰਿਫ਼ਤਾਰ, ਤਸਕਰ ਕੋਲੋਂ ਡੇਢ ਲੱਖ ਰੁਪਏ ਦੀ ਡਰੱਗ ਮਨੀ ਵੀ ਬਰਾਮਦ
- ਖੰਨਾ 'ਚ ਨਸ਼ੇ ਦੀ ਓਵਰਡੋਜ਼ ਨਾਲ ਮੌਤ; ਗਾਇਕਾ ਨਿਕਲੀ ਚਿੱਟੇ ਦੀ ਸਮੱਗਲਰ, ਸਾਥੀ ਸਣੇ ਗ੍ਰਿਫਤਾਰ
- ਕੁੜੀ ਨੂੰ ਇੰਸਟਾਗ੍ਰਾਮ ਉੱਤੇ ਰੀਲ ਬਣਾਉਣੀ ਪਈ ਮਹਿੰਗੀ, ਪੁਲਿਸ ਨੇ ਕੱਢੀ ਹਵਾ !
ਸਰਕਾਰ ਕਰਦੀ ਹੈ ਸਿਰਫ ਦਾਅਵੇ : ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਸਿਰਫ ਦਾਅਵੇ ਕੀਤੇ ਜਾਂਦੇ ਹਨ ਪਰ ਜ਼ਮੀਨੀ ਹਕੀਕਤ ਕੁਝ ਹੋਰ ਹੈ। ਅਸੀਂ ਪੰਜਾਬ ਦੇ ਮੰਤਰੀਆਂ ਨੂੰ ਵੀ ਮਿਲੇ ਪਰ ਕਿਸੇ ਵਲੋਂ ਕੋਈ ਸਹਾਇਤਾ ਦੇਣ ਦੀ ਥਾਂ ਸਿਰਫ ਇਕ ਸਿਰੋਪਾ ਗਲ ਵਿਚ ਪਾ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਪਿਛਲੀਆਂ ਸਰਕਾਰਾਂ ਨੇ ਵੀ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ ਪਰ ਕਿਸੇ ਨੇ ਅਜੇ ਤੱਕ ਨੌਕਰੀ ਨਹੀਂ ਦਿੱਤੀ ਹੈ।