ETV Bharat / state

Amritsar's Chief Khalsa Diwan: ਬਰਖਾਸਤ ਮੈਂਬਰਾਂ ਨੇ ਲਾਏ ਇਲਜ਼ਾਮ-ਚੀਫ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਨੂੰ ਚਲਾ ਰਹੇ ਅਪਰਾਧੀ ਲੋਕ

author img

By

Published : Mar 7, 2023, 7:37 PM IST

ਅੰਮ੍ਰਿਤਸਰ ਵਿੱਚ ਚੀਫ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੇ ਬਰਖਾਸਤ ਮੈਂਬਰ ਨੇ ਪ੍ਰੈਸ ਕਾਨਫਰੰਸ ਕਰਕੇ ਵੱਡੇ ਇਲਜਾਮ ਲਗਾਏ ਹਨ। ਉਨ੍ਹਾਂ ਕਿਹਾ ਕਿ ਇਸ ਸੰਸਥਾ ਵਿਚ ਰਾਜਨੀਤਿਕ ਲੋਕਾਂ ਦੀ ਭਰਮਾਰ ਹੈ।

Amritsar's Chief Khalsa Diwan Charitable Society's press conference
Amritsar's Chief Khalsa Diwan : ਬਰਖਾਸਤ ਮੈਂਬਰਾਂ ਨੇ ਲਾਏ ਇਲਜ਼ਾਮ-ਚੀਫ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਨੂੰ ਚਲਾ ਰਹੇ ਅਪਰਾਧੀ ਲੋਕ

ਅੰਮ੍ਰਿਤਸਰ : ਅੰਮ੍ਰਿਤਸਰ ਚੀਫ਼ ਖ਼ਾਲਸਾ ਦੀਵਾਨ ਦੀ ਮੈਂਬਰੀ ਤੋਂ ਗੈਰ-ਸੰਵਿਧਾਨਕ ਤੇ ਗੈਰ- ਕਾਨੂੰਨੀ ਢੰਗ ਨਾਲ ਬਰਖਾਸਤ ਕੀਤੇ ਗਏ ਮੈਂਬਰਾਂ ਨੇ ਪ੍ਰੈਸ ਕਾਨਫਰੰਸ ਕਰਕੇ ਇਲਜਾਮ ਲਗਾਇਆ ਹੈ ਕਿ 5 ਫ਼ਰਵਰੀ ਨੂੰ ਜਨਰਲ ਕਮੇਟੀ ਦੀ ਮੀਟਿੰਗ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਝੂਠੀਆਂ ਸੌਹਾਂ ਚੁੱਕ ਕੇ ਪਹਿਲਾਂ ਤੋਂ ਨਿਰਧਾਰਿਤ ਕੀਤੇ ਪ੍ਰੋਗਰਾਮ ਅਨੁਸਾਰ ਉਹਨਾਂ ਦੀ ਮੈਂਬਰਸ਼ਿਪ ਖਾਰਜ ਕੀਤੀ ਗਈ। ਉਨ੍ਹਾਂ ਦੋਸ਼ ਲਗਾਇਆ ਆਪਣਾ ਪੱਖ ਰੱਖੇ ਜਾਣ ਲਈ ਬਾਰ-ਬਾਰ ਹੱਥ ਖੜ੍ਹੇ ਕਰਨ ਦੇ ਬਾਵਜੂਦ ਉਨ੍ਹਾਂ ਨੂੰ ਸਮਾਂ ਨਹੀਂ ਦਿੱਤਾ ਗਿਆ ਅਤੇ ਪ੍ਰਧਾਨ ਡਾ: ਇੰਦਰਬੀਰ ਸਿੰਘ ਨਿੱਜਰ ਨੂੰ ਅਗਲੀ ਕਾਰਵਾਈ ਕਰਨ ਲਈ ਅਧਿਕਾਰ ਦੇ ਦਿਤੇ ਗਏ ਜਿਸ ਦੇ ਚੱਲਦਿਆਂ ਪ੍ਰਧਾਨ ਨੇ ਅਗਲੇ ਦਿਨ ਆਪਣੇ ਦਸਤਖਤਾਂ ਹੇਠ ਚਿੱਠੀ ਜਾਰੀ ਕਰਕੇ ਮੈਂਬਰਾਂ ਨੂੰ ਸੋਸ਼ਲ ਮੀਡੀਆ ਰਾਹੀਂ ਦੀਵਾਨ ਨੂੰ ਬਦਨਾਮ ਕਰਨ ਦਾ ਝੂਠਾ ਦੋਸ਼ ਲਗਾ ਕੇ ਸੰਸਥਾ ਤੋਂ ਬਾਹਰ ਕਰ ਦਿਤਾ। ਬਿਨਾਂ ਪੱਖ ਸੁਣੇ ਅਤੇ ਬਿਨਾ ਪੜਤਾਲ ਦੇ ਇਕ ਤਰਫਾ ਕਾਰਵਾਈ ਜਿਥੇ ਕਾਨੂੰਨ ਦੇ ਮੁੱਢਲੇ ਨਿਯਮਾਂ ਦੀ ਉਲੰਘਣਾਂ ਹੈ, ਉਥੇ ਚੀਫ ਖਾਲਸਾ ਦੀਵਾਨ ਦੇ ਸੰਵਿਧਾਨ ਦੀ ਵੀ ਅਵੱਗਿਆ ਹੈ।

ਜਨਰਲ ਕਮੇਟੀ ਦੀ ਕਾਰਵਾਈ ਦੀ ਰਿਕਾਰਡਿੰਗ: ਪ੍ਰੈਸ ਨੂੰ ਸੰਬੋਧਨ ਕਰਦਿਆਂ ਪ੍ਰੋ: ਬਲਜਿੰਦਰ ਸਿੰਘ, ਅਵਤਾਰ ਸਿੰਘ, ਅਮਰਜੀਤ ਸਿੰਘ ਭਾਟੀਆ ਅਤੇ ਹਰਕੰਵਲ ਸਿੰਘ ਕੋਹਲੀ ਨੇ ਦਾਅਵਾ ਕੀਤਾ ਕਿ ਸਾਡੇ ਕੋਲ ਜਨਰਲ ਕਮੇਟੀ ਦੀ ਕਾਰਵਾਈ ਦੀ ਰਿਕਾਰਡਿੰਗ ਹੈ ਜਿਸ ਵਿਚ ਦਰਬਾਰ ਸਾਹਿਬ ਤੇ ਫ਼ੌਜੀ ਹਮਲਾ ਕਰਨ ਵਾਲੀ ਕਾਂਗਰਸ ਪਾਰਟੀ ਦੇ ਭਗਵੰਤ ਪਾਲ ਸਿੰਘ ਸੱਚਰ (ਮੈਂਬਰ ਦੀਵਾਨ) ਨੇ ਮਰਿਯਾਦਾ ਦੇ ਉਲਟ ਚੱਲਦਿਆਂ ਗੁਰੂ ਸਾਹਿਬ ਦੀ ਹਜ਼ੂਰੀ ਵਿਚ ਬਤੌਰ ਜੱਜ ਅਦਾਲਤ ਲਗਾਈ ਜੋ ਸਿੱਖ ਸਿਧਾਂਤਾਂ ਦੀ ਅਵੱਗਿਆ ਹੈ, ਸਾਨੂੰ ਸਫਾਈ ਦੇਣ ਲਈ ਮੰਗਣ 'ਤੇ ਵੀ ਸਮਾਂ ਨਹੀਂ ਦਿਤਾ।

ਮਰਿਆਦਾ ਦੀ ਉਲੰਘਣਾ : ਜੇਕਰ ਪ੍ਰਧਾਨ ਨਿੱਜਰ ਦੀ ਗੱਲ ਕਰੀਏ ਤਾਂ ਉਸ ਦੇ ਖ਼ਿਲਾਫ਼ ਦੋਸ਼ ਸੀ ਕਿ ਸਿੱਖ ਸੰਸਥਾ ਦਾ ਮੁਖੀ ਹੋਣ ਨਾਤੇ ਉਸ ਨੂੰ ਸਿੱਖ ਭਾਵਨਾਵਾਂ ਦਾ ਸਤਿਕਾਰ ਕਰਦਿਆਂ ਸ਼ਿਵ ਸੇਨਾ ਆਗੂ ਸੁਧੀਰ ਸੂਰੀ ਦੇ ਕਤਲ ਬਾਅਦ ਉਸ ਦੇ ਪਰਿਵਾਰ ਨਾਲ ਅਫ਼ਸੋਸ ਨਹੀਂ ਕਰਨਾ ਚਾਹੀਦਾ ਸੀ। ਪੱਤਰਕਾਰਾਂ ਨੂੰ ਅੱਜ ਉਹ ਵੀਡੀਓ ਜਾਰੀ ਕੀਤੀ ਗਈ ਜਿਸ ਵਿਚ ਉਹ ਪਰਿਵਾਰ ਨਾਲ ਅਫ਼ਸੋਸ ਕਰਦੇ ਦੇਖੇ ਗਏ ਪਰ ਉਹ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਝੂਠੀ ਸੌਂਹ ਚੁੱਕ ਕੇ ਮਰਿਆਦਾ ਦੀ ਉਲੰਘਣਾ ਕਰਨ ਦੇ ਬਾਵਜੂਦ ਬਰੀ ਕਰ ਦਿੱਤੇ ਗਏ।

ਇਹ ਵੀ ਪੜ੍ਹੋ: Punjab budget 2023: ਸਰਕਾਰ ਕੋਲ ਸਿੱਖਿਆ ਕ੍ਰਾਂਤੀ ਦੀਆਂ ਸਿਰਫ਼ ਗੱਲਾਂ, ਬਜਟ 'ਚ ਸਿੱਖਿਆ ਲਈ ਹੋਣਗੀਆਂ ਵੱਡੀਆਂ ਚੁਣੌਤੀਆਂ- ਖ਼ਾਸ ਰਿਪੋਰਟ

ਸੰਦੀਪ ਸਿੰਘ ਸੰਨੀ ਦੇ ਭਰਾ ਮਨਦੀਪ ਸਿੰਘ ਵਲੋਂ ਪਰਿਵਾਰ ਦੇ ਬੱਚਿਆਂ ਦੀ ਫ਼ੀਸ ਅਜੀਤ ਸਿੰਘ ਬਸਰਾ ਵਲੋਂ 250 ਰੁਪਏ ਮਹੀਨਾ ਮੁਆਫ ਕਰਨ ਦੀ ਵੀਡੀਓ ਵੀ ਪ੍ਰੈਸ ਨੂੰ ਦਿਖਾਈ ਗਈ। ਪਰ ਅਜੀਤ ਸਿੰਘ ਬਸਰਾਂ ਨੇ ਵੀ ਝੂਠੀ ਸੌਂਹ ਚੁੱਕ ਕੇ ਪਹਿਲਾ ਤੋਂ ਮਿੱਥੇ ਪ੍ਰੋਗਰਾਮ ਨੂੰ ਅੰਜਾਮ ਦਿੱਤਾ। ਜ਼ਿਕਰਯੋਗ ਹੈ ਕਿ ਫ਼ੀਸ ਮੁਆਫ਼ੀ ਦਾ ਮੁੱਦਾ ਪ੍ਰੋ: ਬਲਜਿੰਦਰ ਸਿੰਘ ਨੇ ਜਨਰਲ ਸਕੱਤਰ ਬਸਰਾ ਅਤੇ ਸੁਖਜਿੰਦਰ ਸਿੰਘ ਪ੍ਰਿੰਸ ਕੋਲ ਵੀ ਚੁੱਕਿਆ ਸੀ ਪਰ ਜਦ ਤਸੱਲੀ ਬਖ਼ਸ਼ ਜਵਾਬ ਨਹੀਂ ਮਿਲਿਆ ਤਾਂ ਮਜਬੂਰਨ ਸੋਸ਼ਲ ਮੀਡੀਆ ਦਾ ਸਹਾਰਾ ਲੈਣਾ ਪਿਆ।

ETV Bharat Logo

Copyright © 2024 Ushodaya Enterprises Pvt. Ltd., All Rights Reserved.