ETV Bharat / state

ਅੰਮ੍ਰਿਤਸਰ ਤੋਂ ਮੁੰਬਈ ਜਾਣ ਵਾਲੀ ਫਲਾਇਟ ਰੱਦ

author img

By

Published : May 25, 2020, 2:47 PM IST

ਅੰਮ੍ਰਿਤਸਰ ਤੋਂ ਲਗਭਗ 2 ਮਹੀਨਿਆਂ ਬਾਅਦ 6 ਘਰੇਲੂ ਉਡਾਣਾਂ 'ਚੋਂ ਅੱਜ 4 ਹਵਾਈ ਜਹਾਜ਼ ਉਡਾਣ ਭਰਨਗੇ। ਜਦਕਿ, ਮੁੰਬਈ ਜਾਣ ਵਾਲੀ ਫਲਾਈਟ ਰੱਦ ਕਰ ਦਿੱਤੀ ਗਈ ਹੈ।

Amritsar to Mumbai,Mumbai Flight cancelled
ਅੰਮ੍ਰਿਤਸਰ

ਅੰਮ੍ਰਿਤਸਰ: ਕੋਰੋਨਾ ਵਾਇਰਸ ਕਾਰਨ ਰੁਕੀਆਂ ਕੁਝ ਘਰੇਲੂ ਉਡਾਣਾਂ ਅੱਜ ਤੋਂ ਸ਼ੁਰੂ ਹੋ ਗਈਆਂ ਹਨ। 6 ਘਰੇਲੂ ਉਡਾਣਾਂ ਸੋਮਵਾਰ ਤੋਂ ਸ੍ਰੀ ਗੁਰੂ ਰਾਮਦਾਸ ਏਅਰਪੋਰਟ, ਅੰਮ੍ਰਿਤਸਰ ਤੋਂ ਉਡਾਣ ਭਰਣਗੀਆਂ ਹਨ। ਇਕ ਵਾਰ ਫਿਰ, ਹਵਾਈ ਅੱਡੇ ਉਤੇ ਖੁਸ਼ੀ ਦਾ ਮਾਹੌਲ ਹੈ ਅਤੇ ਇਨ੍ਹਾਂ ਉਡਾਣਾਂ ਨਾਲ ਲੋਕਾਂ ਦੇ ਚਿਹਰੇ 'ਤੇ ਖੁਸ਼ੀ ਆਈ। ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਨਾਲ ਉਨ੍ਹਾਂ ਦਾ ਕੰਮ ਲੰਮੇ ਸਮੇਂ ਲਈ ਰੁੱਕ ਗਿਆ ਸੀ ਪਰ ਅੱਜ ਉਡਾਣਾਂ ਸ਼ੁਰੂ ਹੋਣ ਤੋਂ ਬਾਅਦ, ਹੁਣ ਇਕ ਵਾਰ ਫਿਰ ਜ਼ਿੰਦਗੀ ਪਟੜੀ 'ਤੇ ਆਉਂਦੇ ਵੇਖੀ ਜਾ ਸਕਦੀ ਹੈ।

ਵੇਖੋ ਵੀਡੀਓ

ਇਸ ਮੌਕੇ ਹਵਾਈ ਅੱਡੇ ਦੇ ਡਾਇਰੈਕਟਰ ਮਨੋਜ ਚੋਰਸੀਆ ਨੇ ਕਿਹਾ ਕਿ ਅੱਜ ਅੰਮ੍ਰਿਤਸਰ ਤੋਂ 4 ਜਹਾਜ਼ ਜਾ ਰਹੇ ਹਨ ਤੇ ਮੁੰਬਈ ਦੀ ਫਲਾਈਟ ਰੱਦ ਹੋ ਗਈ ਹੈ। ਸੋਸ਼ਲ ਡਿਸਟੈਂਸ ਦਾ ਵੀ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ। ਜਦੋ ਈਟੀਵੀ ਭਾਰਤ ਦੀ ਟੀਮ ਨੇ ਗੱਲਬਾਤ ਕੀਤੀ ਤਾਂ ਯਾਤਰੀਆਂ ਨੇ ਕਿਹਾ ਕਿ ਤਾਲਾਬੰਦੀ ਕਾਰਨ ਉਹ ਪੰਜਾਬ ਵਿੱਚ ਫਸ ਗਏ ਸਨ ਤੇ ਹੁਣ ਸਰਕਾਰ ਵੱਲੋਂ ਰਾਹਤ ਦਿੰਦੇ ਹੋਏ ਅੱਜ ਘਰੇਲੂ ਉਡਾਣਾਂ ਸ਼ੁਰੂ ਕੀਤੀਆਂ ਗਈਆਂ ਹਨ ਜਿਸ ਰਾਹੀਂ ਉਹ ਆਪਣੇ ਘਰ ਪਰਤਣਗੇ।

ਯਾਤਰੀਆਂ ਦਾ ਕਹਿਣਾ ਹੈ ਕਿ ਹਵਾਈ ਅੱਡੇ ਦੀ ਅਥਾਰਟੀ ਵਲੋਂ ਸੋਸ਼ਲ ਡਿਸਟੈਂਸਿੰਗ ਦਾ ਧਿਆਨ ਰੱਖਦੇ ਹੋਏ ਖਾਨੇ ਬਣਾਏ ਗਏ ਹਨ। ਥੋੜੀ-ਥੋੜੀ ਦੂਰੀ 'ਤੇ ਆਉਣ ਵਾਲੇ ਯਾਤਰੀ ਦੀ ਸਕਰੀਨਿੰਗ ਕੀਤੀ ਜਾ ਰਹੀ ਹੈ ਤੇ ਮੂੰਹ ਮਾਸਕ ਨਾਲ਼ ਢੱਕਣ ਲਈ ਕਿਹਾ ਗਿਆ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਯਾਤਰੀ ਦੇ ਮੋਬਾਈਲ ਵਿੱਚ ਅਰੋਗਯਾ ਸੇਤੁ ਐਪ ਵੀ ਹੋਣਾ ਜ਼ਰੂਰੀ ਹੈ ਤਾਂ ਹੀ ਉਸ ਯਾਤਰੀ ਨੂੰ ਹਵਾਈ ਅੱਡੇ ਅੰਦਰ ਜਾਣ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ।

ਇਹ ਵੀ ਪੜ੍ਹੋ: ਬਾਲੀਵੁੱਡ ਅਦਾਕਾਰ ਕਿਰਨ ਕੁਮਾਰ ਦੀ ਕੋਰੋਨਾ ਰਿਪੋਰਟ ਆਈ ਪੌਜ਼ੀਟਿਵ

ETV Bharat Logo

Copyright © 2024 Ushodaya Enterprises Pvt. Ltd., All Rights Reserved.