ਅੰਮ੍ਰਿਤਸਰ : ਆਈ.ਪੀ.ਐੱਸ ਵਿਕਰਮਜੀਤ ਸਿੰਘ ਦੁੱਗਲ ਦੇ ਦਿਸ਼ਾ ਨਿਰਦੇਸ਼ਾਂ 'ਤੇ ਨਸ਼ੇ ਵਿਰੁੱਧ ਚਲਾਈ ਗਈ ਮੁਹਿੰਮ ਤਹਿਤ ਸੀ.ਆਈ.ਏ ਸਟਾਫ਼ ਵਲੋਂ ਥਾਣਾ ਘਰਿੰਡਾ ਦੇ ਪਿੰਡ ਮਾਹਵਾ ਵਿੱਚ ਵਾਹਨਾਂ ਦੀ ਚੈਕਿੰਗ ਕੀਤੀ ਗਈ।
ਨਾਕਾ ਬੰਦੀ ਦੌਰਾਨ ਪਿੰਡ ਰਾਜਾਤਾਲ ਵਲੋਂ ਆਉਂਦੇ ਇੱਕ ਸਪਲੈਂਡਰ ਮੋਟਰਸਾਈਕਲ ਉੱਤੇ ਦੋ ਨੌਜਵਾਨ ਸਵਾਰ ਸਨ। ਜਿੰਨ੍ਹਾਂ ਨੂੰ ਰੋਕ ਕੇ ਨਾਂਅ-ਪਤਾ ਪੁੱਛਿਆ ਗਿਆ ਤੇ ਉਹਨਾਂ ਨੇ ਆਪਣਾ ਨਾਂ ਲਵਪ੍ਰੀਤ ਸਿੰਘ ਵਾਸੀ ਲਹਿਆ ਥਾਣਾ ਸਰਾਏ ਅਮਾਨਤ ਖਾਂ ਜਿਲ੍ਹਾਂ ਤਰਨਤਾਰਨ ਦੱਸਿਆ ਤੇ ਦੂਜੇ ਨੌਜਵਾਨ ਨੇ ਆਪਣਾ ਨਾਂ ਗੁਰਪ੍ਰੀਤ ਸਿੰਘ ਵਾਸੀ ਮਾੜੀ ਮੇਘਾ ਥਾਣਾ ਖਾਲੜਾ ਦੱਸਿਆ।
ਇੰਨ੍ਹਾਂ ਦੋਵਾਂ ਦੀ ਤਲਾਸ਼ੀ ਕਰਨ 'ਤੇ ਗੁਰਪ੍ਰੀਤ ਸਿੰਘ ਕੋਲੋਂ ਇੱਕ ਕਿਲੋ ਹੈਰੋਇਨ ਬਰਾਮਦ ਹੋਈ, ਜਿਸ ਤੇ ਥਾਣਾ ਘਰਿੰਡਾ ਵਲੋਂ ਦੋਵਾਂ ਦੋਸ਼ੀਆਂ ਲਵਪ੍ਰੀਤ ਸਿੰਘ ਤੇ ਗੁਰਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਕੇ ਮੁੱਕਦਮਾ ਦਰਜ ਕੀਤਾ ਗਿਆ ਹੈ।
ਆਈ.ਪੀ.ਐੱਸ ਵਿਕਰਮਜੀਤ ਸਿੰਘ ਦੁੱਗਲ ਨੇ ਦੱਸਿਆ ਕਿ ਪੁਲਿਸ ਇਹ ਪਤਾ ਕਰ ਰਹੀ ਹੈ ਕਿ ਇਹਨਾਂ ਦਾ ਕੀ ਉਦੇਸ਼ ਹੈ ਤੇ ਇਹਨਾ ਦੀ ਕਨਸਾਈਨਮੈਂਟ ਕਿਹੜੇ ਪਾਸੇ ਲੈ ਕੇ ਜਾਣਾ ਹੈ ਤੇ ਇਹ ਕਿਥੋ ਆਈ ਹੈ?
ਦੱਸ ਦੇਈਏ ਕਿ ਪੁਲਿਸ ਨੇ ਜਗ੍ਹਾਂ ਜਗ੍ਹਾਂ ਤੇ ਕੈਮਰੇ ਲਗਾਏ ਹੋਏ ਹਨ, ਜਿਸ ਰਾਹੀਂ ਪੁਲਿਸ ਨਸ਼ੇ ਦੀ ਸਪਲਾਈ ਕਰਨ ਵਾਲਿਆਂ ਨੂੰ ਆਪਣੀ ਹਿਰਾਸਤ 'ਚ ਲੈ ਰਹੀ ਹੈ ਤੇ ਪੰਜਾਬ 'ਚ ਹੋ ਰਹੇ ਨਸ਼ੇ ਦੀ ਸਪਲਾਈ 'ਤੇ ਲਗਾਮ ਲਾ ਰਹੀ ਹੈ।