ਅੰਮ੍ਰਿਤਸਰ: ਪੰਜਾਬ ਦੇ ਸਰਹੱਦੀ ਖੇਤਰਾਂ ਦੇ ਚੋਰੀ ਦੀਆ ਲਗਜ਼ਰੀ ਗੱਡੀਆਂ ਵੇਚਣ ਦੇ ਮਾਮਲੇ ਵਧਦੇ ਜਾ ਰਹੇ ਹਨ। ਜਿਸ ਦਾ ਤਹਿਤ ਹੁਣ ਅੰਮ੍ਰਿਤਸਰ ਦਿਹਾਤੀ ਦੀ ਪੁਲਿਸ ਨੇ 15 ਲਗਜ਼ਰੀ ਗੱਡੀਆਂ ਸਮੇਤ 4 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। Amritsar Rural Police arrested four accused. 4 people arrested with 15 cars in Amritsar.
ਇਸ ਸਬੰਧੀ ਪੁਲਿਸ ਦੇ ਆਲਾ ਅਧਿਕਾਰੀ ਜਸਵੰਤ ਕੌਰ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ 4 ਆਰੋਪੀਆਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਇਹ ਪੰਜਾਬ ਹਰਿਆਣਾ ਦਿੱਲੀ ਅਤੇ ਯੂਪੀ ਵਿਚ ਲਗਜ਼ਰੀ ਗੱਡੀਆਂ ਚੋਰੀ ਕਰਕੇ ਪੰਜਾਬ ਦੇ ਸਰਹੱਦੀ ਖੇਤਰਾਂ ਵਿੱਚ ਵੇਚਦੇ ਸਨ।
ਪੁਲਿਸ ਨੇ ਦੱਸਿਆ ਕਿ ਇਸ ਗਰੋਹ ਦੇ ਮੈਂਬਰ ਮਾਸਟਰ ਚਾਬੀ ਅਤੇ ਇਲੈਕਟ੍ਰੋਨਿਕ ਉਪਕਰਨਾਂ ਦੀ ਵਰਤੋਂ ਨਾਲ ਗੱਡੀਆਂ ਚੋਰੀ ਕਰਦੇ ਸਨ ਅਤੇ ਗੱਡੀਆਂ ਉੱਪਰ ਜਾਲੀ ਨੰਬਰ ਪਲੇਟਾਂ ਅਤੇ ਦਸਤਾਵੇਜ਼ ਲਗਾ ਕੇ ਇਹਨਾਂ ਨੂੰ ਵੇਚਦੇ ਸਨ ਅਤੇ ਜਿਸ ਵਿਅਕਤੀ ਨੂੰ ਇਹ ਵੇਚਦੇ ਸਨ। ਉਹਨਾਂ ਨੂੰ ਕਹਿੰਦੇ ਸਨ ਕਿ ਇਹ ਗੱਡੀਆਂ ਲੋਨ ਡਿਫਾਲਟਰ ਗੱਡੀਆਂ ਹਨ, ਉਹ ਇਹ ਨਹੀਂ ਦੱਸਦੇ ਕਿ ਇਹ ਗੱਡੀਆਂ ਚੋਰੀ ਦੀਆਂ ਹਨ। ਪੁਲਿਸ ਨੇ ਦੱਸਿਆ ਕਿ ਇਸ ਗਿਰੋਹ ਦੀ ਕਾਰਵਾਈ ਕਰਦੇ ਹੋਏ ਅੰਮ੍ਰਿਤਸਰ ਮਹਿਤਾ ਪੁਲਿਸ ਨੇ ਵੱਖ-ਵੱਖ ਰਾਜਾਂ ਦੇ ਵਿਅਕਤੀਆਂ ਦੀ ਸ਼ਨਾਖਤ ਕੀਤੀ ਹੈ। ਜਿਨ੍ਹਾਂ ਵਿੱਚੋਂ 4 ਵਿਅਕਤੀਆਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ।
ਪੁਲਿਸ ਨੇ ਦੱਸਿਆ ਕਿ ਨਿਸ਼ਾਨ ਸਿੰਘ ਉਰਫ ਮਿੰਟੂ ਅਤੇ ਹਰਪ੍ਰੀਤ ਸਿੰਘ ਉਰਫ ਹਨੀ ਖ਼ਿਲਾਫ ਅਤੇ ਚੋਰੀ ਤੇ ਨਸ਼ੀਲੇ ਪਦਾਰਥਾਂ ਦੇ 8 ਕੇਸ ਦਰਜ ਹਨ ਅਤੇ ਇਹਨਾਂ ਦੀ ਗ੍ਰਿਫਤਾਰੀ ਨਾਲ ਇਲਾਕੇ ਵਿੱਚ ਲੁੱਟ-ਖੋਹ ਦੀਆਂ ਵਾਰਦਾਤਾਂ ਵੀ ਸਾਹਮਣੇ ਆਏ ਹਨ ਅਤੇ ਦੋਵੇਂ ਚੋਰੀ ਦੇ ਸਮਾਨ ਅੰਮ੍ਰਿਤਸਰ ਸ਼ਹਿਰ ਦੇ ਅਵਤਾਰ ਸਿੰਘ ਉਰਫ਼ ਸੰਨੀ ਨੂੰ ਵੇਚਦੇ ਸਨ।
ਦੂਜੇ ਪਾਸੇ ਅਵਤਾਰ ਸਿੰਘ ਵੀ 3 ਵਿਅਕਤੀਆਂ ਦੇ ਵਿਰੋਧ ਤੋਂ ਚੋਰੀ ਦੀਆ ਗੱਡੀਆ ਖਰੀਦ ਕੇ ਅੱਗੇ ਭੇਜਦਾ ਸੀ ਅਤੇ ਪੁਲਿਸ ਨੇ ਉਨ੍ਹਾਂ ਵਿੱਚੋਂ ਵੀ ਕਸ਼ਮੀਰ ਪਾਲ ਉਰਫ ਬੱਬੀ ਨੂੰ ਵੀ ਗ੍ਰਿਫਤਾਰ ਕੀਤਾ ਹੈ ਅਤੇ ਅਬਾਦੀ ਦੋਹਾਂ ਮਿਲ ਰਿਹਾ ਹੈ। ਜਿਸ ਖ਼ਿਲਾਫ਼ ਪਹਿਲੇ ਵੀ ਮਾਮਲੇ ਦਰਜ ਹਨ।
ਜ਼ਿਕਰਯੋਗ ਹੈ ਕਿ ਪੰਜਾਬ ਵਿਚ ਲਗਾਤਾਰ ਰਹੀ ਲਗਜ਼ਰੀ ਗੱਡੀਆਂ ਦੇ ਚੋਰੀ ਹੋਣ ਦੇ ਮਾਮਲੇ ਸਾਹਮਣੇ ਆ ਰਹੇ ਹਨ, ਜਿਸ ਨੂੰ ਲੈ ਕੇ ਪੁਲਿਸ ਵੱਲੋਂ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ 4 ਆਰੋਪੀਆਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਅਜੇ ਪੁਲਿਸ ਦੀ ਗ੍ਰਿਫਤ ਵਿੱਚੋਂ ਕੁਝ ਆਰੋਪੀ ਬਾਹਰ ਹਨ, ਹੁਣ ਦੇਖਣਾ ਇਹ ਹੋਵੇਗਾ ਕਿ ਪੁਲਿਸ ਇਨ੍ਹਾਂ ਬਾਕੀ ਆਰੋਪੀਆਂ ਨੂੰ ਗ੍ਰਿਫਤਾਰ ਕਰਕੇ ਹੋਰ ਗੱਡੀਆਂ ਬਰਾਮਦ ਕਰਦੀ ਹੈ।
ਇਹ ਵੀ ਪੜ੍ਹੋ: ਕਿਸਾਨਾਂ ਨੇ ਸੂਬੇ ਭਰ 'ਚ ਰੇਲਵੇ ਲਾਈਨਾਂ ਕੀਤੀਆਂ ਬਲਾਕ, ਸਰਕਾਰ ਵਿਰੁੱਧ ਨਾਅਰੇਬਾਜ਼ੀ