ਅੰਮ੍ਰਿਤਸਰ: ਅੰਮ੍ਰਿਤਸਰ ਜਿੱਥੇ ਚੋਰੀਂ ਦੀਆਂ ਵਾਰਦਾਤਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਉੱਥੇ ਹੀ ਅੰਮ੍ਰਿਤਸਰ ਪੁਲਿਸ ਵੱਲੋਂ ਇਹਨਾਂ ਚੋਰਾਂ ਉੱਤੇ ਨੱਥ ਪਾਈ ਜਾ ਰਹੀ ਹੈ। ਇਸੇ ਤਹਿਤ ਹੀ ਅੰਮ੍ਰਿਤਸਰ ਥਾਣਾ ਸਦਰ ਦੀ ਪੁਲਿਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ, ਜਦੋਂ ਪਿਛਲੇ ਦਿਨੀਂ ਹੋਈ ਇੱਕ ਘਰ ਵਿੱਚ ਚੋਰੀ ਦੇ ਕੇਸ ਨੂੰ 24 ਘੰਟੇ ਦੇ ਵਿੱਚ ਹੱਲ ਕੀਤਾ ਗਿਆ। ਜਿਸ ਵਿੱਚ ਇੱਕ 1 ਔਰਤ ਨੂੰ ਸੋਨੇ ਦੀ ਮੁੰਦਰੀਆਂ, 1 ਸੋਨੇ ਦੀ ਚੈਨ ਅਤੇ 55 ਹਜ਼ਾਰ 400 ਰੁਪਏ ਸਮੇਤ ਕਾਬੂ ਕੀਤਾ ਹੈ।
ਬਿਆਨਾਂ ਦੇ ਆਧਾਰ ਉੱਤੇ ਮਾਮਲਾ ਦਰਜ:- ਇਸ ਮੌਕੇ ਗੱਲਬਾਤ ਕਰਦੇ ਹੋਏ ਏ.ਸੀ.ਪੀ ਵਰਿੰਦਰ ਸਿੰਘ ਖੋਸਾ ਨੇ ਦੱਸਿਆ ਕਿ ਪਿਛਲੇ ਦਿਨੀਂ ਥਾਣਾ ਸਦਰ ਦੇ ਵਿੱਚ ਬਲਵਿੰਦਰ ਸਿੰਘ ਪੁੱਤਰ ਸ਼ਾਮ ਸਿੰਘ ਵਾਸੀ ਮਕਾਨ ਨੇ 609 ਕ੍ਰਿਪਾਲ ਕਲੋਨੀ 88 ਫੁੱਟ ਰੋਡ ਅੰਮ੍ਰਿਤਸਰ ਦੇ ਬਿਆਨਾਂ ਦੇ ਆਧਾਰ ਉੱਤੇ ਮਾਮਲਾ ਦਰਜ ਹੋਇਆ। ਜਿਸ ਵਿੱਚ ਮੁਦੱਈ ਦੇ ਘਰ ਵਿੱਚ ਉਸਦੀ ਪਤਨੀ ਬੇਵੀ ਤੇ ਇੱਕ ਲੜਕੀ ਜਸਪ੍ਰੀਤ ਕੌਰ ਅਤੇ ਉਸਦੀ ਸਾਲੀ ਮਨਪ੍ਰੀਤ ਕੌਰ ਉਰਫ ਮੰਨੂ ਪਤਨੀ ਗੁਰਮੀਤ ਸਿੰਘ ਵਾਸੀ ਪਿੰਡ ਅੱਕਰਪੁਰਾ ਮੋੜ ਪੱਟੀ ਜਿਲ੍ਹਾ ਤਰਨ ਤਾਰਨ ਜੋ ਕਿ ਤਿੰਨ ਦਿਨ ਪਹਿਲਾ ਘਰ ਆਈ ਸੀ। ਮਿਤੀ 08/03/2023 ਨੂੰ ਮੁਦੱਈ ਸਵੇਰੇ 5:30 ਵਜੇ ਉੱਠਿਆ ਤਾਂ ਉਸਦੀ ਪੈਂਟ ਦੀ ਖੱਬੀ ਜੇਬ ਜੋ ਕਿਸੇ ਚੀਜ਼ ਨਾਲ ਕੱਟੀ ਹੋਈ ਸੀ। ਜਿਸ ਵਿੱਚ ਕ੍ਰੀਬ 12-13 ਸੌ ਰੁਪੈ ਅਤੇ ਉਸਦੇ ਘਰ ਦੀ ਚਾਬੀ ਵੀ ਗਾਇਬ ਸੀ।
ਪੁਲਿਸ ਟੀਮ ਨੇ ਮਾਮਲੇ ਦੀ ਕੀਤੀ ਤਫ਼ਤੀਸ:- ਜੋ ਮੁਦੱਈ ਨੇ ਆਪਣੀ ਪਤਨੀ ਨੂੰ ਕੱਟੀ ਜੋਬ ਬਾਰੇ ਦੱਸਿਆ ਤਾਂ ਇਸ ਤੋਂ ਬਾਅਦ ਦੋਨਾਂ ਨੇ ਆਪਣੇ ਘਰ ਵਿੱਚ ਪਈ ਅਲਮਾਰੀ ਨੂੰ ਵੇਖਿਆ। ਜਿਸ ਵਿੱਚੋਂ ਕਰੀਬ 55 ਹਜ਼ਾਰ 400 ਰੁਪਏ ਅਤੇ 2 ਸੋਨੇ ਦੀਆ ਮੁੰਦਰੀਆਂ 1 ਸੋਨੇ ਦੀ ਚੈਨ ਗਾਇਬ ਸਨ। ਜੋ ਕੋਈ ਅਣਪਛਾਤਾ ਵਿਅਕਤੀ ਉਕਤ ਸਮਾਨ ਚੋਰੀ ਕਰਕੇ ਲੈ ਗਿਆ ਹੈ। ਜਿਸ ਉੱਤੇ ASI ਮਨੋਹਰ ਸਿੰਘ ਨੇ ਮੁਕੱਦਮਾ ਉਕਤ ਬਾ ਜੁਰਮ ਦਰਜ ਰਜਿਸਟਰ ਕਰਕੇ ਤਫ਼ਤੀਸ ਅਮਲ ਵਿੱਚ ਲਿਆਂਦੀ।
ਪੁਲਿਸ ਨੇ 24 ਘੰਟਿਆ ਵਿੱਚ ਚੋਰ ਦਬੋਚਿਆ:- ਜਿਸ ਤਹਿਤ ਪੁਲਿਸ ਟੀਮ ਵੱਲੋਂ ਆਧੁਨਿਕ ਢੰਗ ਨਾਲ ਤਫਤੀਸ਼ ਕਰਦੇ ਹੋਏ ਬਲਵਿੰਦਰ ਸਿੰਘ ਦੀ ਸਾਲੀ ਮਨਪ੍ਰੀਤ ਕੌਰ ਉਰਫ ਮੰਨੂ ਪਤਨੀ ਗੁਰਮੀਤ ਸਿੰਘ ਵਾਸੀ ਪਿੰਡ ਅੱਕਰਪੁਰਾ ਮੋੜ ਪੱਟੀ ਜਿਲ੍ਹਾ ਤਰਨ ਤਾਰਨ ਨੂੰ ਮੁਦੱਈ ਉਕਤ ਦੇ ਘਰੋਂ ਕਾਬੂ ਕਰਕੇ ਉਸ ਪਾਸੋਂ ਚੋਰੀ ਕੀਤੇ 55 ਹਜ਼ਾਰ 400 ਰੁਪਏ ਅਤੇ ਦੋ ਸੋਨੇ ਦੀਆ ਮੁੰਦਰੀਆ ਅਤੇ ਇੱਕ ਸੋਨੇ ਦੀ ਚੈਨ ਬ੍ਰਾਮਦ ਕੀਤੇ ਗਏ। ਜਿਸਨੂੰ ਕਾਬੂ ਕਰ ਕੇ ਮਾਮਲਾ ਦਰਜ਼ ਕੀਤਾ ਗਿਆ ਹੈ।
ਇਹ ਵੀ ਪੜ੍ਹੋ:- No Fly zone Bathinda Jail: ਬਠਿੰਡਾ ਪ੍ਰਸ਼ਾਸਨ ਸਖ਼ਤ, ਕੇਂਦਰੀ ਜੇਲ੍ਹ ਦੇ ਏਰੀਆ ਨੂੰ ਐਲਾਨਿਆ ਨੋ ਫਾਲਾਈ ਜ਼ੋਨ