ETV Bharat / state

ਪੁਲਿਸ ਨੇ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਕੱਟੇ ਚਲਾਨ, ਵਾਹਨਾਂ ਨੂੰ ਕੀਤਾ ਜ਼ਬਤ

ਅੰਮ੍ਰਿਤਸਰ ਵਿੱਚ ਪੁਲਿਸ ਨੇ ਥਾਂ-ਥਾਂ ਨਾਕੇਬੰਦੀ ਕਰਕੇ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਲੋਕਾਂ ਦੇ ਚਾਲਾਨ ਕੱਟੇ। ਇਸ ਮੌਕੇ ਏਡੀਸੀਪੀ ਨੇ ਕਿਹਾ ਕਿ ਲੋਕਾਂ ਨੂੰ ਕਈ ਵਾਰ ਨਿਯਮਾਂ ਦੀ ਉਲੰਘਣਾ ਨਾ ਕਰਨ ਦੀ ਅਪੀਲ ਕੀਤੀ ਗਈ ਪਰ ਉਨ੍ਹਾਂ ਵੱਲੋਂ ਫਿਰ ਵੀ ਨਿਯਮਾਂ ਦੀ ਉਲੰਘਣਾ ਕੀਤੀ ਗਈ ਜਿਸ ਕਰਕੇ ਚਲਾਣ ਕੱਟੇ ਗਏ ਨੇ।

Amritsar police issued challans to traffic violators
ਪੁਲਿਸ ਨੇ ਟਰੈਫਿਕ ਨਿਯਮਾਂ ਦੀ ਉਲੰਘਣਾਂ ਕਰਨ ਵਾਲਿਆਂ ਦੇ ਕੱਟੇ ਚਲਾਣ, ਵਾਹਨਾਂ ਨੂੰ ਕੀਤਾ ਜ਼ਬਤ
author img

By

Published : Apr 7, 2023, 7:56 PM IST

ਪੁਲਿਸ ਨੇ ਟਰੈਫਿਕ ਨਿਯਮਾਂ ਦੀ ਉਲੰਘਣਾਂ ਕਰਨ ਵਾਲਿਆਂ ਦੇ ਕੱਟੇ ਚਲਾਣ, ਵਾਹਨਾਂ ਨੂੰ ਕੀਤਾ ਜ਼ਬਤ

ਅੰਮ੍ਰਿਤਸਰ: ਜ਼ਿਲ੍ਹਾ ਅੰਮ੍ਰਿਤਸਰ ਵਿੱਚ ਪੁਲਿਸ ਪ੍ਰਸ਼ਾਸ਼ਨ ਵੱਲੋਂ ਪਿਛਲੇ ਕਾਫੀ ਦਿਨਾਂ ਤੋਂ ਸ਼ਹਿਰ ਵਿੱਚ ਪੂਰੀ ਤਰ੍ਹਾਂ ਸਖਤੀ ਕੀਤੀ ਗਈ। ਖਾਸ ਤੌਰ ਉੱਤੇ ਪੁਲਿਸ ਨੇ ਟ੍ਰੈਫਿਕ ਨਿਯਮਾਂ ਨੂੰ ਲਾਗੂ ਕਰਨ ਲਈ ਸ਼ਹਿਰ ਵਿੱਚ ਖਾਲੀ ਥਾਂ ਉੱਤੇ ਨਾਕਾਬੰਦੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਹਰ ਆਉਣ-ਜਾਣ ਵਾਲੀਆਂ ਗੱਡੀਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਿਹੜੀਆਂ ਗੱਡੀਆਂ ਬਗੈਰ ਦਸਤਾਵੇਜ਼ ਤੋਂ ਚੱਲ ਰਹੀਆਂ ਨੇ ਉਨ੍ਹਾਂ ਪੁਲਿਸ ਵੱਲੋਂ ਮੌਕੇ ਉੱਤੇ ਬਾਂਡ ਕੀਤਾ ਜਾ ਰਿਹਾ ਹੈ।

ਟਰੈਫਿਕ ਨਿਯਮਾਂ ਦੀ ਪਾਲਣਾ: ਇਸ ਮੌਕੇ ਏਡੀਸੀਪੀ ਟ੍ਰੈਫਿਕ ਨੇ ਕਿਹਾ ਕਿ ਸ਼ਹਿਰ ਵਾਸੀਆਂ ਨੂੰ ਉਨ੍ਹਾਂ ਵੱਲੋਂ ਲਗਾਤਾਰ ਅਪੀਲ ਕੀਤੀ ਜਾ ਰਹੀ ਹੈ ਕਿ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ। ਉਨ੍ਹਾਂ ਕਿਹਾ ਕਿ ਬਾਰ-ਬਾਰ ਅਪੀਲ ਕਰਨ ਦੇ ਬਾਵਜੂਦ ਵੀ ਜਦੋਂ ਲੋਕ ਨਹੀਂ ਮੰਨ ਰਹੇ ਤਾਂ ਉਨ੍ਹਾਂ ਦੇ ਚਲਾਣ ਕੀਤੇ ਗਏ ਨੇ। ਨਾਲ ਹੀ ਉਨ੍ਹਾਂ ਕਿਹਾ ਕਿ ਲੋਕਾਂ ਨੇ ਸ਼ਹਿਰ ਵਿੱਚ ਆਪਣੀਆਂ ਗੱਡੀਆਂ ਨੋ-ਪਾਰਕਿਗ ਵਿੱਚ ਖੜ੍ਹਾ ਕੀਤੇ ਹੈ। ਉਨ੍ਹਾਂ ਕਿਹਾ ਨੋ-ਪਾਰਕਿੰਗ ਵਿੱਚ ਖੜ੍ਹੇ ਵਾਹਨਾਂ ਦੇ ਵੀ ਪੁਲਿਸ ਵੱਲੋਂ ਚਲਾਣ ਕੀਤੇ ਗਏ ਨੇ। ਪੁਲਿਸ ਨੇ ਗਲਤ ਥਾਂ ਪਾਰਕਿੰਗ ਕੀਤੀਆਂ ਗਈਆਂ ਗੱਡੀਆਂ ਨੂੰ ਟੌਹ ਕਰਕੇ ਬੌਂਡ ਕੀਤਾ ਅਤੇ ਥਾਣਿਆਂ ਵਿੱਚ ਪਹੁੰਚਾਇਆ ।

ਸ਼ਹਿਰ ਵਾਸੀਆਂ ਨੂੰ ਅਪੀਲ: ਇਸ ਮੌਕੇ ਪੁਲਿਸ ਅਧਿਕਾਰੀਆਂ ਵੱਲੋਂ ਬੀਆਰਟੀਐੱਸ ਰੋਡ ਤੋਂ ਲੰਘਣ ਵਾਲੀਆ ਗੱਡੀਆਂ ਦੇ ਵੀ ਚਲਾਨ ਕੱਟੇ ਗਏ। ਇੱਸ ਮੌਕੇ ਗੱਲਬਾਤ ਕਰਦੇ ਹੋਏ ਏਡੀਸੀਪੀ ਟ੍ਰੈਫਿਕ ਅਮਨਦੀਪ ਕੌਰ ਨੇ ਦੱਸਿਆ ਕਿ ਅਸੀ ਅੱਜ ਲਾਰੈਂਸ ਰੋਡ ਚੌਂਕ ਵਿੱਚ ਇੰਕ੍ਰੋਚਮੈਂਟ ਨੂੰ ਲੈਕੇ ਅਤੇ ਬਿਨਾਂ ਕਾਗਜਾਤ ਦੀਆਂ ਗੱਡੀਆਂ ਦੇ ਚਲਾਨ ਕੱਟੇ ਹਨ। ਉਨ੍ਹਾਂ ਕਿਹਾ ਕਿ ਅਸੀਂ ਦੁਕਾਨਦਾਰਾ ਨੂੰ ਅਤੇ ਸ਼ਹਿਰ ਵਾਸੀਆਂ ਨੂੰ ਅਪੀਲ ਕਰ ਚੁੱਕੇ ਹਾਂ ਪਰ ਲੋਕ ਜਾਗਰੂਕ ਨਹੀਂ ਹੋ ਰਹੇ ਉਲਟਾ ਲੋਕ ਪੁਲਿਸ ਅਧਿਕਾਰੀਆ ਦੇ ਨਾਲ ਉਲਝਦੇ ਨਜ਼ਰ ਆ ਰਹੇ ਹਨ। ਉਨ੍ਹਾਂ ਕਿਹਾ ਕਿ ਅਸੀ ਇੱਕ ਵਾਰ ਫਿਰ ਸ਼ਹਿਰ ਵਾਸੀਆਂ ਨੂੰ ਅਪੀਲ ਕਰਦੇ ਹਾਂ ਕੀ ਆਪਣੀ ਗੱਡੀਆ ਦੇ ਕਾਗਜ਼ਾਤ ਪੂਰੇ ਰੱਖੋ ਅਤੇ ਗਲਤ ਸਾਈਡ ਉੱਤੇ ਗੱਡੀ ਨਾ ਚਲਾਓ। ਬਿਨਾਂ ਪਾਰਕਿੰਗ ਤੋਂ ਸੜਕਾਂ ਉੱਤੇ ਗੱਡੀਆ ਖੜੀਆਂ ਨਾਂ ਕਰੋ। ਨਹੀਂ ਤਾਂ ਟ੍ਰੈਫਿਕ ਪੁਲਿਸ ਚਲਾਨ ਕੱਟਣ ਉੱਤੇ ਮਜ਼ਬੂਰ ਹੋਵੇਗੀ। ਪੁਲਿਸ ਨੇ ਕਿਹਾ ਕਿ ਇਸ ਮੌਕੇ ਉਨ੍ਹਾਂ ਵੱਲੋਂ ਬਗੈਰ ਹੈਲਮੇਟ ਤੋਂ ਮੋਟਰਸਾਈਕਲ ਚਲਾ ਰਹੇ ਲੋਕਾਂ ਦੇ ਵੀ ਚਲਾਣ ਕੀਤੇ ਗਏ ਨੇ। ਉਨ੍ਹਾਂ ਕਿਹਾ ਕਿ ਕਾਨੂੰਨ ਦੀ ਉਲੰਘਣਾ ਕਰਨ ਵਾਲੇ ਕਿਸੇ ਵੀ ਸ਼ਖ਼ਸ ਨੂੰ ਪੁਲਿਸ ਵੱਲੋਂ ਬਖ਼ਸ਼ਿਆ ਨਹੀਂ ਜਾਵੇਗਾ।

ਇਹ ਵੀ ਪੜ੍ਹੋ: Jathedar's appeal to Amritpal : ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਅੰਮ੍ਰਿਤਪਾਲ ਸਿੰਘ ਨੂੰ ਫਿਰ ਅਪੀਲ, ਬੋਲੇ-'ਆਤਮ ਸਮਰਪਣ ਕਰੇ'

ETV Bharat Logo

Copyright © 2024 Ushodaya Enterprises Pvt. Ltd., All Rights Reserved.