ਅੰਮ੍ਰਿਤਸਰ: ਇੱਥੋਂ ਦੇ ਸਿਵਲ ਹਸਪਤਾਲ ’ਚ ਤੜਕਸਾਰ 4 ਵਜੇ ਗੋਲੀਆਂ ਚੱਲੀਆਂ। ਜਿਸ ਵਿੱਚ ਇੱਕ ਡਾਕਟਰ ਜ਼ਖ਼ਮੀ ਹੋ ਗਿਆ ਉਨ੍ਹਾਂ ਨੂੰ ਇਲਾਜ ਲਈ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਪੁਲਿਸ ਇਸ ਘਟਨਾ ਉੱਤੇ ਕਾਰਵਾਈ ਕਰਦੇ ਹੋਏ 3 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਤੇ ਪੁਲਿਸ ਬਾਕੀ ਮੁਲਜ਼ਮਾਂ ਦੀ ਭਾਲ ਕਰ ਰਹੀ ਹੈ।
ਡੀਸੀਪੀ ਮੁਖਵਿੰਦਰ ਸਿੰਘ ਭੁੱਲਰ ਨੇ ਕਿਹਾ ਕਿ ਲੰਘੀ ਰਾਤ ਨੂੰ ਸਾਢੇ 10 ਵਜੇ ਦੇ ਕਰੀਬ ਰਾਹੁਲ ਨੇਗੀ ਅਤੇ ਉਸ ਦਾ ਭਰਾ ਮਨੀ ਨੇਗੀ ਇਸ਼ੂ ਲਵ ਕੁਸ਼ ਮੁੱਹਲੇ ਵਿੱਚੋ ਜਾ ਰਹੇ ਸੀ ਉੱਥੇ ਉਨ੍ਹਾਂ ਦੀ ਸਨੀ ਸਹੋਤਾ, ਰਾਜ ਕੁਮਾਰ ਰਾਜੂ ਅਤੇ ਉਨ੍ਹਾਂ ਦੇ ਦੋਸਤ ਨਾਲ ਮਾਮੂਲੀ ਗੱਲ ਉੱਤੇ ਤਕਰਾਰ ਹੋ ਗਈ। ਜਿਸ ਉਪਰੰਤ ਰਾਹੁਲ ਨੇਗੀ ਅਤੇ ਉਸ ਦੇ ਸਾਥੀ ਸਿਵਲ ਹਸਪਤਾਲ ਵਿੱਚ ਭਰਤੀ ਹੋਣ ਗਏ ਸੀ ਉੱਥੇ ਸਨੀ ਸਹੋਤਾ ਅਤੇ ਉਸ ਦੇ ਕੁਝ ਸਾਥੀਆਂ ਨੇ ਉਨ੍ਹਾਂ ਉੱਤੇ ਹਮਲਾ ਕਰ ਦਿੱਤਾ ਤੇ ਰਾਹੁਲ ਨੇਗੀ ਨੂੰ ਉਨ੍ਹਾਂ ਨੇ ਮਾਰਨ ਦੀ ਕੋਸ਼ਿਸ਼ ਕੀਤੀ। ਉੱਥੇ ਮੌਜੂਦ ਕੁਝ ਪੁਲਿਸ ਨੇ ਉਨ੍ਹਾਂ ਨੂੰ ਰੋਕਿਆ। ਇਸ ਵਿਚਕਾਰ ਡਾਕਟਰ ਉਨ੍ਹਾਂ ਵਿਚਾਲੇ ਆ ਗਏ ਜਿਸ ਕਾਰਨ ਉਨ੍ਹਾਂ ਦੇ ਇੱਕ ਗੋਲੀ ਲੱਗ ਗਈ।
ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਇਸ ਘਟਨਾ ਉੱਤੇ 307, 353, 186 ਦਾ ਮਾਮਲਾ ਦਰਜ ਕਰਕੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਜਿਹੜੇ ਬਾਕੀ ਵਿਅਕਤੀ ਹਨ ਉਨ੍ਹਾਂ ਨੂੰ ਜਲਦ ਹੀ ਗ੍ਰਿਫ਼ਤਾਰ ਕੀਤਾ ਜਾਵੇਗਾ।