ਅੰਮ੍ਰਿਤਸਰ: ਅਕਸਰ ਪੰਜਾਬ ਪੁਲਿਸ ਦੇ ਸਖਤ ਅਤੇ ਨਰਮ ਵੱਖ-ਵੱਖ ਰੰਗ ਲੋਕਾਂ ਨੂੰ ਦੇਖਣ ਨੂੰ ਮਿਲਦੇ ਰਹਿੰਦੇ ਹਨ ਅਤੇ ਕਈ ਮਾਮਲਿਆਂ ਵਿੱਚ ਸੋਸ਼ਲ ਮੀਡੀਆ ਉੱਤੇ ਪੰਜਾਬ ਪੁਲਿਸ ਦਾ ਕਈ ਤਰ੍ਹਾਂ ਦਾ ਅਕਸ ਤੁਸੀ ਦੇਖਦੇ ਰਹਿੰਦੇ ਹੋ ਪਰ ਅੱਜ ਪੰਜਾਬ ਪੁਲਿਸ ਵਲੋਂ ਡਿਊਟੀ ਨੂੰ ਦਿੱਤੀ ਜਾਂਦੀ ਤਰਜੀਹ ਵੱਖਰੀ ਤਸਵੀਰ ਵੇਖਣ (A different picture of the police was seen) ਨੂੰ ਮਿਲੀ।
ਇਹ ਤਸਵੀਰਾਂ ਅੰਮ੍ਰਿਤਸਰ ਦਿਹਾਤੀ ਦੇ ਥਾਣਾ ਬਿਆਸ ਅਧੀਨ ਪੈਂਦੇ ਦਰਿਆ ਬਿਆਸ ਪੁੱਲ ਉੱਤੇ ਸਥਿਤ ਹਾਈਟੈੱਕ (A hi tech bridge located on the Beas bridge) ਨਾਕੇ ਦੀਆਂ ਹਨ।ਜਿੱਥੇ ਨਾਕਾ ਇੰਚਾਰਜ ਸਬ ਇੰਸਪੈਕਟਰ ਦਿਲਬਾਗ ਸਿੰਘ ਦੇ ਜਨਮ ਦਿਨ ਮੌਕੇ ਅੱਜ ਡਿਊਟੀ ਹੋਣ ਕਾਰਨ ਪਰਿਵਾਰ ਕੋਲ ਨਾ ਜਾ ਪਾਉਣ ਉੱਤੇ ਆਲਾ ਅਫਸਰਾਂ ਤੋ ਇਲਾਵਾ ਹੋਰਨਾਂ ਮੁਲਾਜ਼ਮ ਸਾਥੀਆਂ ਸਮੇਤ ਕੇਕ ਅਤੇ ਮਠਿਆਈ ਲਿਆ ਕੇ ਪੁੱਜੇ।
ਇਹ ਵੀ ਪੜ੍ਹੋ: 26 ਜਨਵਰੀ ਤੋਂ 598 ਮੁਹੱਲਾ ਕਲੀਨਿਕ ਕਰਾਂਗੇ ਜਨਤਾ ਦੇ ਸਪੁਰਦ : ਜੋੜੇਮਾਜਰਾ
ਲੋਕਾਂ ਨੂੰ ਵੰਡਿਆ ਕੇਕ: ਨਾਕਾ ਉੱਤੇ ਪਹੁੰਚੇ ਪੁਲਿਸ ਮੁਲਾਜ਼ਮਾਂ ਨੇ ਐੱਸਆਈ ਦਿਲਬਾਗ ਸਿੰਘ ਨਾਲ ਉਹਨਾ ਦਾ ਇਹ ਖ਼ਾਸ ਦਿਨ ਮਨਾਇਆ ਓਥੇ ਹੀ ਸੜਕ ਉੱਤੇ ਜਾ ਰਹੇ ਰਾਹੀਗਰਾਂ ਨੂੰ ਰੋਕ ਕੇ ਵੀ ਕੇਕ ਅਤੇ ਮਠਿਆਈ ਦਿੱਤੀ ਗਈ।ਇਸ ਮੌਕੇ ਹਾਜਿਰ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਸੀਨੀਅਰ ਪੁਲਿਸ ਕਪਤਾਨ ਅੰਮ੍ਰਿਤਸਰ ਦਿਹਾਤੀ ਸਵਪਨ ਸ਼ਰਮਾ (Police Captain Amritsar rural Swapan Sharma) ਵੱਲੋਂ ਜਿੱਥੇ ਸਮੂਹ ਜ਼ਿਲਾ ਪੁਲਿਸ ਟੀਮ ਨੂੰ ਡਿਊਟੀ ਨੂੰ ਪਹਿਲ ਦੇਣ ਦੀ ਗੱਲ ਕਹੀ ਜਾਂਦੀ ਹੈ। ਉੱਥੇ ਹੀ ਸਮੂਹ ਪੁਲਿਸ ਪਰਿਵਾਰ ਦੇ ਦੁੱਖ ਸੁੱਖ ਨੂੰ ਵੀ ਆਪਣੇ ਪਰਿਵਾਰ ਵਾਂਗ ਧਿਆਨ ਹਿੱਤ ਰੱਖ ਕੇ ਅਜਿਹੀ ਵੱਖਰੀ ਖੁਸ਼ੀ ਦੇ ਮੌਕੇ ਪ੍ਰਦਾਨ ਕੀਤੇ ਜਾਂਦੇ ਹਨ ।