ETV Bharat / state

Amritsar Police Arrested Gangsters: ਪੁਲਿਸ ਨੇ 2 ਗੈਂਗਸਟਰ ਕੀਤੇ ਕਾਬੂ, ਘੋੜਿਆਂ ਵਾਂਗੂ ਭੱਜੇ ਬਾਕੀ ਗੈਂਗਸਟਰ, ਸੀਸੀਟੀਵੀ ਆਈ ਸਾਹਮਣੇ - ਅੰਮ੍ਰਿਤਸਰ ਪੁਲਿਸ ਨੇ 2 ਗੈਂਗਸਟਰ ਕਾਬੂ ਕੀਤੇ

ਅੰਮ੍ਰਿਤਸਰ ਦੇ ਥਾਣਾ ਸਦਰ ਦੇ ਅਧੀਨ ਆਉਦੇ ਇਲਾਕੇ 88 ਫੁੱਟ ਰੋਡ ਉੱਤੇ ਅੰਮ੍ਰਿਤਸਰ ਪੁਲਿਸ ਵੱਲੋਂ ਮੁਸਤੈਦੀ ਨਾਲ ਕਾਰਵਾਈ ਕਰਦਿਆ 2 ਗੈਂਗਸਟਰ ਕਾਬੂ ਕੀਤੇ ਹਨ। ਜਿਨ੍ਹਾਂ ਵਿੱਚ ਕੁੱਝ ਗੈਂਗਸਟਰ ਭੱਜਣ ਵਿੱਚ ਕਾਮਯਾਬ ਹੋਏ ਹਨ।

Amritsar Police Arrested Gangsters
Amritsar Police Arrested Gangsters
author img

By

Published : Feb 17, 2023, 8:42 PM IST

ਪੁਲਿਸ ਨੇ 2 ਗੈਂਗਸਟਰ ਕੀਤੇ ਕਾਬੂ

ਅੰਮ੍ਰਿਤਸਰ: ਪੰਜਾਬ ਵਿੱਚ ਗੈਂਗਸਟਰਾਂ ਨੂੰ ਕਾਬੂ ਕਰਨ ਲਈ ਪੰਜਾਬ ਪੁਲਿਸ ਪੱਬਾਂ ਭਾਰ ਦਿਖਾਈ ਦੇ ਰਹੀ ਹੈ ਅਤੇ ਲਗਾਤਾਰ ਗੈਂਗਸਟਰਾਂ ਉੱਤੇ ਨੱਥ ਪਾ ਰਹੀ ਹੈ। ਇਸ ਤਹਿਤ ਹੀ ਅੱਜ ਸ਼ੁੱਕਰਵਾਰ ਨੂੰ ਅੰਮ੍ਰਿਤਸਰ ਦੇ ਥਾਣਾ ਸਦਰ ਦੇ ਅਧੀਨ ਆਉਦੇ ਇਲਾਕੇ 88 ਫੁੱਟ ਰੋਡ ਉੱਤੇ ਅੰਮ੍ਰਿਤਸਰ ਪੁਲਿਸ ਵੱਲੋਂ ਮੁਸਤੈਦੀ ਨਾਲ ਕਾਰਵਾਈ ਕਰਦਿਆ 2 ਗੈਂਗਸਟਰ ਕਾਬੂ ਕੀਤੇ ਹਨ। ਜਿਨ੍ਹਾਂ ਵਿੱਚ ਕੁੱਝ ਗੈਂਗਸਟਰ ਭੱਜਣ ਵਿੱਚ ਕਾਮਯਾਬ ਹੋਏ ਹਨ।

ਪੁਲਿਸ ਨੇ 2 ਗੈਂਗਸਟਰਾਂ ਨੂੰ ਕੀਤਾ ਕਾਬੂ:- ਇਸ ਕਾਰਵਾਈ ਸਬੰਧੀ ਜਾਣਕਾਰੀ ਦਿੰਦਿਆ ਏ.ਐਸ.ਆਈ ਗੋਪਾਲ ਸਿੰਘ ਨੇ ਦੱਸਿਆ ਕਿ ਅੱਜ ਸ਼ੁੱਕਰਵਾਰ ਨੂੰ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਇਹ ਗੈਂਗਸਟਰ ਅੰਮ੍ਰਿਤਸਰ ਦੇ ਮਜੀਠਾ ਰੋਡ 88 ਫੁੱਟ ਰੋਡ ਉੱਤੇ ਘੁੰਮ ਰਹੇ ਹਨ। ਜਿਸਦੇ ਚੱਲਦੇ ਅੱਜ ਪੁਲਿਸ ਵੱਲੋਂ ਮੁਸਤੈਦੀ ਨਾਲ ਕੰਮ ਕਰਦਿਆ ਇਹਨਾਂ ਨੂੰ ਕਾਰ ਵਿੱਚੋਂ ਭੱਜਦੇ ਫੜ੍ਹਿਆ ਹੈ। ਜਿਸ ਮੌਕੇ ਦੀ ਸੀਸੀਟੀਵੀ ਵੀ ਸਾਹਮਣੇ ਆਈ ਹੈ, ਫਿਲਹਾਲ ਅਸੀਂ 2 ਗੈਂਗਸਟਰਾਂ ਨੂੰ ਕਾਬੂ ਕਰ ਲਿਆ ਹੈ। ਅਸੀਂ ਬਾਕੀ ਵੀ ਇਨ੍ਹਾਂ ਦੇ ਸਾਥੀਆਂ ਨੂੰ ਜਲਦੀ ਕਾਬੂ ਕਰ ਲਿਆ ਜਾਵੇਗਾ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਜਾਂਚ ਦਾ ਵਿਸ਼ਾ ਹੈ, ਇਸ ਦੇ ਬਾਰੇ ਅਸੀਂ ਹੋਰ ਕੁੱਝ ਨਹੀਂ ਦੱਸ ਸਕਦੇ।

ਪੁਲਿਸ ਨੂੰ ਗੈਂਗਸਟਰਾਂ ਦੀ ਸੀ ਤਲਾਸ਼:- ਇਸ ਕਾਰਵਾਈ ਸਬੰਧੀ ਜਾਣਕਾਰੀ ਦਿੰਦਿਆ ਏ.ਐਸ.ਆਈ ਗੋਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਇਹ ਗੈਂਗਸਟਰ ਪਿਛਲੇ ਕੁੱਝ ਦਿਨ ਪਹਿਲਾ 10 ਲੱਖ ਦੀ ਫਿਰੌਤੀ ਲੈ ਇਕ ਨੌਜਵਾਨ ਜਿਸ ਨੂੰ ਮਜੀਠਾ ਰੋਡ ਦੇ ਨਗੀਨਾ ਏਵਣਯੂ ਤੋਂ ਕਿਡਨੈਪ ਕਰਨ ਦੇ ਕੇਸ ਵਿਚ ਲੋੜੀਂਦੇ ਸਨ। ਇਹਨਾਂ ਵੱਲੋਂ 10 ਲੱਖ ਦੀ ਫਿਰੌਤੀ ਲੈਣ ਤੋਂ ਬਾਅਦ ਉਸ ਨੌਜਵਾਨ ਨੂੰ ਛੱਡ ਦਿੱਤਾ ਸੀ।

ਇਹ ਵੀ ਪੜੋ:- AAP MLA PA Bribe Case: 'ਆਪ' ਵਿਧਾਇਕ ਦਾ ਕਥਿਤ PA ਅਦਾਲਤ 'ਚ ਪੇਸ਼, 2 ਦਿਨ ਦਾ ਮਿਲਿਆ ਪੁਲਿਸ ਰਿਮਾਂਡ

ETV Bharat Logo

Copyright © 2025 Ushodaya Enterprises Pvt. Ltd., All Rights Reserved.