ਅੰਮ੍ਰਿਤਸਰ : ਸੂਬੇ 'ਚ ਚੋਰੀ ਦੀਆਂ ਵਾਰਦਾਤਾਂ ਜੋਰ ਫੜ ਰਹੀਆਂ ਹਨ। ਆਵਾਜਾਈ ਦੇ ਵਾਹਨਾਂ ਦੀ ਚੋਰੀ ਦੀਆਂ ਘਟਨਾਵਾਂ ਬਹੁਤ ਵਧ ਗਈਆਂ ਹਨ। ਜਿਸ ਕਾਰਨ ਪੁਲਿਸ ਪ੍ਰਸ਼ਾਸਨ ਚੋਰਾਂ ਨੂੰ ਫੜਨ ਲਈ ਵੱਖ-ਵੱਖ ਅਭਿਆਨ ਚਲਾ ਰਿਹਾ ਹੈ।
ਪੁਲਿਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਮਾੜੇ ਅਨਸਰਾਂ ਦੇ ਖਿਲਾਫ ਮੁਹਿੰਮ ਚਲਾਈ ਗਈ। ਮੁਹਿੰਮ ਦੇ ਤਹਿਤ ਥਾਣਾ ਬੀ ਡਵੀਜਨ ਨੂੰ ਵੱਡੀ ਸਫਲਤਾ ਮਿਲੀ। ਜਦੋਂ ਪੁਲਿਸ ਵੱਲੋਂ ਨਾਕਾਬੰਦੀ ਦੇ ਦੌਰਾਨ ਵੱਖ ਵੱਖ ਥਾਵਾਂ ਤੋਂ ਚੋਰੀ ਕੀਤੇ ਵਹਿਕਲ ਬਰਾਮਦ ਕਰ ਚਾਰ ਦੋਸ਼ੀਆਂ ਨੂੰ ਵੀ ਕਾਬੂ ਕੀਤਾ ਗਿਆ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਅੰਮ੍ਰਿਤਸਰ ਏਰੀਆ ਵਿੱਚੋ ਚੋਰੀ ਹੋ ਰਹੇ ਮੋਟਰਸਾਈਕਲ ਅਤੇ ਸਕੂਟਰੀਆ/ਐਕਟੀਵਾ ਵਗੈਰਾ ਨੂੰ ਰਿਕਵਰ ਕਰਨ ਲਈ ਚਲਾਏ ਗਏ ਸਪੈਸ਼ਲ ਅਭਿਆਨ ਤਹਿਤ ਪਿਛਲੇ ਦਿਨਾਂ ਵਿੱਚ ਵੱਖ-ਵੱਖ ਸ਼ਿਫਟਿੰਗ ਨਾਕੇ ਲਗਾਏ ਸਨ। ਇਹਨਾ ਸ਼ਿਫਟਿੰਗ ਨਾਕਿਆਂ ਦੌਰਾਨ ਉਸ ਸਮੇਂ ਵੱਡੀ ਸਫਲਤਾ ਮਿਲੀ। ਜਦੋਂ ਅੰਮ੍ਰਿਤਸਰ ਸ਼ਹਿਰ ਦੇ ਵੱਖ-ਵੱਖ ਏਰੀਆਂ ਵਿਖੇ ਚੋਰੀਆਂ ਕਰਨ ਵਾਲੇ ਗੈਂਗ ਦੇ ਚਾਰ ਮੈਂਬਰ ਨੂੰ ਚੋਰੀ ਦੇ ਮੋਟਰਸਾਈਕਲਾ ਸਮੇਤ ਗ੍ਰਿਫਤਾਰ ਕੀਤਾ ਗਿਆ।
ਸਖ਼ਤੀ ਨਾਲ ਪੁੱਛਗਿੱਛ ਕਰਨ ਤੇ ਇਹਨਾਂ ਪਾਸੋਂ ਚੋਰੀ ਕੀਤੇ ਹੋਏ। 28 ਮੋਟਰਸਾਈਕਲ 'ਤੇ ਸਕੂਟਰੀਆ ਬਰਾਮਦ ਕੀਤੀਆ ਹਨ। ਇਹਨਾਂ ਦੇ ਗਰੋਹ ਦੇ ਕੁਝ ਹੋਰ ਮੈਂਬਰ ਵੀ ਹਨ। ਜਿੰਨਾ ਨੂੰ ਵੀ ਜਲਦੀ ਗ੍ਰਿਫਤਾਰ ਕਰਕੇ ਹੋਰ ਵੱਡੀ ਮਾਤਰਾ ਵਿੱਚ ਚੋਰੀ ਦੀਆਂ ਮੋਟਰਸਾਈਕਲ,ਸਕੂਟਰੀਆ/ਐਕਟੀਵਾ ਬਰਾਮਦ ਹੋ ਸਕਦੀਆਂ ਹਨ।
ਜਿਸ ਪਾਸੋ ਸਖ਼ਤੀ ਨਾਲ ਪੁੱਛਗਿੱਛ ਕੀਤੀ ਗਈ। ਉਸ ਵੱਲੋਂ ਚੋਰੀ ਕੀਤੀਆ ਕੁੱਲ 12 ਐਕਟੀਵਾ ਬਰਾਮਦ ਕੀਤੀਆ ਗਈਆ। ਇਸ ਤਰ੍ਹਾਂ ਪਿਛਲੇ ਦਿਨਾਂ ਵਿੱਚ ਅੰਮ੍ਰਿਤਸਰ ਸ਼ਹਿਰ ਦੇ ਵੱਖ-ਵੱਖ ਏਰੀਆ ਵਿੱਚੋ ਚੋਰੀ ਹੋਏ ਕੁੱਲ 40 ਵਹੀਕਲ ਇਹਨਾਂ ਚੋਰਾ ਪਾਸੋਂ ਬਰਾਮਦ ਕੀਤੇ ਗਏ। ਇਹਨਾ ਪਾਸੋ ਹੋਰ ਵੀ ਬਰਾਮਦਗੀਆਂ ਹੋਣ ਦੀ ਆਸ ਹੈ। ਇਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕਰ ਤਿੰਨ ਦਿਨ ਦਾ ਰਿਮਾਂਡ ਹਾਸਿਲ ਕੀਤਾ ਗਿਆ ਹੈ।
ਇਹ ਵੀ ਪੜ੍ਹੋ:- ਕੈਨੇਡਾ ਦੇ ਮੰਦਿਰਾਂ ਗੁਰਦੁਆਰਿਆ ਵਿੱਚ ਚੋਰੀ ਕਰਨ ਵਾਲੇ 3 ਪੰਜਾਬੀ ਕਾਬੂ