ETV Bharat / state

ਲੁਟੇਰਿਆਂ ਦੇ 2 ਗਰੁੱਪ ਕਾਬੂ, 1 ਔਰਤ ਸਮੇਤ 4 ਲੁਟੇਰੇ ਗ੍ਰਿਫ਼ਤਾਰ - ਲੁਧਿਆਣਾ

ਅੰਮ੍ਰਿਤਸਰ ਪੁਲਿਸ ਨੇ 2 ਵੱਖ-ਵੱਖ ਲੁੱਟਾਂ ਦੀਆਂ ਵਾਰਦਾਤਾਂ ਦੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਦੋਵਾਂ ਮਾਮਲਿਆ ਵਿੱਚ ਪੁਲਿਸ ਨੇ ਇੱਕ ਔਰਤ ਸਮੇਤ 5 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਲੁਟੇਰਿਆਂ ਦੇ 2 ਗਰੁੱਪ ਕਾਬੂ
ਲੁਟੇਰਿਆਂ ਦੇ 2 ਗਰੁੱਪ ਕਾਬੂ
author img

By

Published : Oct 14, 2021, 7:56 AM IST

ਅੰਮ੍ਰਿਤਸਰ: ਪੁਲਿਸ (Police) ਨੂੰ ਉਸ ਸਮੇਂ ਵੱਡੀ ਸਫ਼ਲਤਾ ਮਿਲੀ ਜਦੋਂ ਪਿਛਲੇ ਦਿਨੀਂ 2 ਵੱਖ-ਵੱਖ ਲੁੱਟਾਂ ਨੂੰ ਅੰਜਾਮ ਦੇਣ ਵਾਲੇ ਮੁਲਜ਼ਮਾਂ ਨੂੰ ਪੁਲਿਸ (Police) ਵੱਲੋਂ ਗ੍ਰਿਫ਼ਤਾਰ (Arrested) ਕੀਤਾ ਗਿਆ। ਪਹਿਲੇ ਮਾਮਲੇ ਵਿੱਚ ਪੁਲਿਸ (Police) ਨੇ ਉਨ੍ਹਾਂ 3 ਨੌਜਵਾਨਾਂ ਨੂੰ ਗ੍ਰਿਫ਼ਤਾਰ (Arrested) ਕੀਤਾ ਹੈ, ਜਿਨ੍ਹਾਂ ਨੇ ਇੱਕ ਵਪਾਰੀ ਤੋਂ 5 ਲੱਖ ਦੀ ਲੁੱਟ ਕੀਤੀ ਸੀ। ਜਾਣਕਾਰੀ ਮੁਤਾਬਕ ਇਹ ਤਿੰਨਾਂ ਮੁਲਜ਼ਮਾਂ ਨੇ ਪੂਰੇ ਪਲੈਨ ਕਰਕੇ ਇਸ ਘਟਨਾ ਨੂੰ ਅੰਜਾਮ ਦਿੱਤੀ ਸੀ। ਗ੍ਰਿਫ਼ਤਾਰ (Arrested) ਕੀਤੇ ਮੁਲਜ਼ਮਾਂ ਤੋਂ ਪੁਲਿਸ ਨੇ 3 ਲੱਖ 67 ਹਜ਼ਾਰ ਰੁਪਏ ਬਰਾਮਦ ਕਰ ਲਏ ਹਨ।

ਦੂਜੀ ਲੁੱਟ ਗਰੀਨ ਐਵੇਨਿਊ (Green Avenue) ਦੀ ਕੋਠੀ ਨੰਬਰ 28 ਵਿੱਚ ਕੀਤੀ ਗਈ ਸੀ। ਵਾਰਦਾਤ ਵਿੱਚ ਪੁਲਿਸ ਨੇ ਇੱਕ ਔਰਤ ਨੂੰ ਗ੍ਰਿਫ਼ਤਾਰ ਕੀਤਾ ਹੈ, ਪੁਲਿਸ ਮੁਤਾਬਕ ਇਹ ਔਰਤ ਕੁਝ ਦਿਨ ਪਹਿਲਾਂ ਹੀ ਕੋਠੀ ਵਿੱਚ ਰਹਿੰਦੀ ਬਜ਼ੁਰਗ ਔਰਤ ਦੀ ਕੇਅਰ ਟੇਕਰ (Care taker) ਬਣ ਕੇ ਆਈ ਸੀ।

ਲੁਟੇਰਿਆਂ ਦੇ 2 ਗਰੁੱਪ ਕਾਬੂ

ਇਸ ਲੁੱਟ ਵਿੱਚ ਗ੍ਰਿਫ਼ਤਾਰ (Arrested) ਕੀਤੇ ਔਰਤ ਨੇ ਆਪਣੇ ਜਵਾਈ ਜਸਪ੍ਰੀਤ ਸਿੰਘ ਤੇ ਉਸ ਦੇ ਭਰਾ ਅਰਸ਼ਦੀਪ ਸਿੰਘ ਨਾਲ ਮਿਲੇ ਕੇ ਵਾਰਦਾਤ ਨੂੰ ਅੰਜਾਮ ਦਿੱਤੀ ਸੀ। ਪੁਲਿਸ ਮੁਤਾਬਕ ਇਨ੍ਹਾਂ ਤਿੰਨੇ ਮੁਲਜ਼ਮਾਂ ਨੇ ਹਥਿਆਰ ਦੀ ਨੋਕ ‘ਤੇ ਕੋਠੀ ਵਿੱਚ ਇੱਕਲੀ ਰਹਿੰਦੀ ਬਜ਼ੁਰਗ ਔਰਤ ਪ੍ਰਭਾ ਟੰਡਨ ਤੋਂ ਸੋਨੇ ਦੇ ਗਹਿਣੇ ਤੇ ਨਗਦੀ (Cash on gold jewelry) ਦੀ ਲੁੱਟ ਕੀਤੀ ਸੀ।

ਇਸ ਮੌਕੇ ਮੀਡੀਆ ਨੂੰ ਜਾਣਕਾਰੀ ਦਿੰਦੇ ਡੀ.ਸੀ.ਪੀ. ਇਨਵੈਸਟੀਗੇਸ਼ਨ ਮੁਖਵਿੰਦਰ ਸਿੰਘ ਭੁੱਲਰ ਨੇ ਦੱਸਿਆ ਮੁਲਜ਼ਮ ਔਰਤ ਜਸਵਿੰਦਰ ਕੌਰ ਨੇ ਪੁਲਿਸ (Police) ਵੱਲੋਂ ਕੀਤੀ ਪੁੱਛਗਿਛ ਦੌਰਾਨ ਆਪਣੇ ਇਸ ਜ਼ੁਲਮ ਨੂੰ ਕਬੂਲ ਕੀਤਾ ਹੈ। ਜਸਵਿੰਦਰ ਕੌਰ ਮੁਤਾਬਕ ਉਸ ਦੇ ਸਿਰ ਕਰਜ਼ ਹੋਣ ਕਰਕੇ ਉਸ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ।

ਪੁਲਿਸ ਮੁਤਾਬਕ ਇਹ ਲੁਟੇਰੇ ਮੋਟਰਸਾਈਕਲ ‘ਤੇ ਸਵਾਰ ਹੋ ਕੇ ਲੁਧਿਆਣਾ ਤੋਂ ਅੰਮ੍ਰਿਤਸਰ ਪਹੁੰਚੇ ਸਨ। ਜਿਸ ਤੋਂ ਬਾਅਦ ਇਨ੍ਹਾਂ ਲੁਟੇਰਿਆ ਨੇ ਕੋਠੀ ਵਿੱਚ ਦਾਖਲ ਹੋ ਕੇ ਪ੍ਰਭਾ ਕਰਨ ਦੇ ਸੋਨੇ ਤੇ ਕੈਸ਼ ਦੀ ਲੁੱਟ ਕੀਤੀ।

ਘਟਨਾ ਦੀ ਜਾਣਕਾਰੀ ਪੁਲਿਸ (Police) ਨੂੰ ਮਿਲਣ ਤੋਂ ਬਾਅਦ ਪੁਲਿਸ ਨੇ ਸੀਸੀਟੀਵੀ ਫੋਟੋਜ ਦੇ ਆਧਾਰ ‘ਤੇ ਮੁਲਜ਼ਮਾਂ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ, ਅਤੇ ਬਹੁਤ ਜਲਦੀ ਹੀ ਮਾਮਲੇ ਨੂੰ ਹੱਲ ਕਰਕੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ, ਹਾਲਾਂਕਿ ਇਸ ਮਾਮਲੇ ਵਿੱਚ ਹਾਲੇ ਵੀ ਕੁਝ ਮੁਲਜ਼ਮ ਫਰਾਰ ਹਨ, ਜਿਨ੍ਹਾਂ ਨੂੰ ਜਲਦ ਕਾਬੂ ਕਰਨ ਦਾ ਪੁਲਿਸ ਵੱਲੋਂ ਦਾਅਵਾ ਕੀਤਾ ਗਿਆ ਹੈ।

ਇਹ ਵੀ ਪੜ੍ਹੋ:ਪੁਲਿਸ ਨੇ ਜਨਾਨੀ ਸਣੇ ਫੜ੍ਹੇ ਦੋ

ETV Bharat Logo

Copyright © 2025 Ushodaya Enterprises Pvt. Ltd., All Rights Reserved.